D5 specialIndiaInternationalNewsPunjab

19 ਭਾਸ਼ਾਵਾਂ ਦੇ ਅਨੁਵਾਦ ‘ਚ ਜਪੁ ਜੀ ਸਾਹਿਬ ਦੀ ਪੋਥੀ ਭੇਟ ਕਰੇਗਾ -ਸਿੱਖ ਧਰਮ ਇੰਟਰਨੈਸ਼ਨਲ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਦੀ ਮੂਲ ਰਚਨਾ ਜਪੁ ਜੀ ਸਾਹਿਬ ਦਾ 19 ਭਾਸ਼ਾਵਾਂ ਦੇ ਅਨੁਵਾਦ ‘ਚ ਸਿੱਖ ਧਰਮ ਇੰਟਰਨੈਸ਼ਨਲ ਇਕ ਸਿਲਵਰ ਅਤੇ ਇਕ ਰਤਨ ਜੋੜੀ ਦੇ ਰੂਪ ਵਿਚ ਹਰਮਿੰਦਰ ਸਾਹਿਬ ‘ਚ ਭੇਟ ਕਰਨ ਜਾ ਰਿਹਾ ਹੈ |ਇਸਨੂੰ ‘ਜਪੁ ਜੀ ਸਾਹਿਬ -ਵਿਸ਼ਵ ਲਈ ਗੁਰੂ ਨਾਨਕ ਦਾ ਪ੍ਰਕਾਸ਼ ‘ ਦਾ ਨਾਮ ਦਿੱਤਾ ਗਿਆ | ਸਿੱਖ ਧਰਮ ਇੰਟਰਨੈਸ਼ਨਲ ਦੀ ਚੀਫ ਗੁਰੂ ਅੰਮ੍ਰਿਤ ਕੌਰ ਖਾਲਸਾ ਨੇ ਦਸਿਆ ਕੇ ਇਸ ਪੋਥੀ ਦਾ ਮੁੱਖ ਉਪਦੇਸ਼ ਨੌਜਵਾਨ ਪੀੜੀ ਨੂੰ ਮਹਾਨ ਜਪੁ ਜੀ ਸਾਹਿਬ ਦੀਆ ਸਿੱਖਿਆਵਾਂ ਨਾਲ ਜੋੜਨਾ ਹੈ |ਉਸਨੇ ਕਿਹਾ ਕੇ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਅਸੀਂ ਇਸ ਅਭਿਆਸ ਦਾ ਹਿੱਸਾ ਬਣੇ |ਜਪੁ ਜੀ ਸਾਹਿਬ ਸਿੱਖਾਂ ਦੀ ਪਵਿੱਤਰ ਧਰਮ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਚ ਦਰਜ ਸਭ ਤੋਂ ਪਹਿਲੀ ਪ੍ਰਾਥਨਾ ਹੈ | ਜਿਸ ਦੀ ਰਚਨਾ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ |

Published by: lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button