Breaking NewsD5 specialNewsPunjab

18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨ ਆਪਣੀਆਂ ਵੋਟਾਂ ਜਰੂਰ ਬਣਵਾਉਣ : ਜੌਹਲ

ਟਰਾਂਸਜੈਂਡਰ ਵੋਟਰ, ਪ੍ਰਵਾਸੀ ਮਜਦੂਰ ਅਤੇ 18-19 ਸਾਲ ਦੇ ਨੌਜਵਾਨ ਫਾਰਮ ਨੰ: 6 ਭਰਕੇ ਬਣਵਾ ਸਕਦੇ ਹਨ ਆਪਣੀ ਵੋਟ

ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਦੌਰਾਨ 15 ਦਸੰਬਰ ਤੱਕ ਪੇਸ਼ ਕੀਤੇ ਜਾ ਸਕਣਗੇ ਦਾਅਵੇ ਤੇ ਇਤਰਾਜ

ਭਾਰਤ ਦੇ ਚੋਣ ਕਮਿਸ਼ਨਰ ਦੀ ਵੈਬਸਾਈਟ www.nvsp.in ‘ਤੇ ਵੀ ਆਨ ਲਾਈਨ ਬਣਵਾਈ ਜਾ ਸਕਦੀ ਹੈ ਆਪਣੀ ਵੋਟ

ਫ਼ਤਹਿਗੜ੍ਹ ਸਾਹਿਬ :  ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੁਪ੍ਰਿਤਾ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ 01/01/2021 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਕਰਵਾਈ ਜਾ ਰਹੀ ਹੈ। ਇਸ ਲਈ ਜਿਹੜੇ ਯੋਗ ਵਿਅਕਤੀਆਂ ਨੇ ਅਜੇ ਤੱਕ ਆਪਣੇ ਵੋਟ ਨਹੀਂ ਬਣਵਾਏ ਉਹ ਆਪਣੀ ਵੋਟ ਜਰੂਰ ਬਣਵਾਉਣ ਕਿਉਂਕਿ ਵੋਟ ਬਣਵਾਉਣਾ ਜਿਥੇ ਸਾਡਾ ਸੰਵਿਧਾਨ ਹੱਕ ਹੈ ਉਥੇ ਹੀ ਵੋਟ ਦਾ ਸਹੀ ਇਸਤੇਮਾਲ ਸਾਡੀ ਸਮਾਜ ਪ੍ਰਤੀ ਜਿੰਮੇਵਾਰੀ ਵੀ ਬਣਦੀ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਜ਼ਿਲ੍ਹੇ ਦੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੌਜਵਾਨਾਂ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ ਉਹ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ‘ਤੇ ਆਪਣੇ ਘਰ ਬੈਠੇ ਹੀ ਆਨ ਲਾਈਨ ਫਾਰਮ ਨੰ: 6 ਭਰ ਕੇ ਆਪਣੀ ਵੋਟ ਬਣਵਾ ਸਕਦੇ ਹਨ।

ਲਓ ਜੀ! ਪੰਮੀ ਬਾਈ ਨੇ ਦੱਸਤਾ ਖੇਤੀ ਬਿੱਲ ਰੱਦ ਕਰਵਾਉਣ ਦਾ ਤਰੀਕਾ !ਕਿਸਾਨ ਹੋਏ ਪੱਬਾਂ ਭਾਰ ਹੁਣ ਬਣੁਗੀ ਗੱਲ !

ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਟਰਾਂਸਜੈਂਡਰ ਵੋਟਰ, ਪ੍ਰਵਾਸੀ ਮਜਦੂਰ, 18-19 ਸਾਲ ਦੇ ਨੌਜਵਾਨ ਅਤੇ ਦਿਵਿਆਂਗ ਵੋਟਰ ਵੀ ਆਪਣੀਆਂ ਵੋਟਾਂ ਫਾਰਮ ਨੰ: 6 ਭਰ ਕੇ ਬਣਵਾ ਸਕਦੇ ਹਨ। ਜਦੋ ਕਿ ਵੋਟ ਕਟਵਾਉਣ ਲਈ ਫਾਰਮ ਨੰ: 7, ਵੋਟਰ ਸੂਚੀ ਵਿੱਚ ਵੇਰਵੇ ਦਰੁਸਤ ਕਰਵਾਉਣ ਲਈ ਫਾਰਮ ਨੰ: 8 ਅਤੇ ਇੱਕ ਵਿਧਾਨ ਸਭਾ ਚੋਣ ਹਲਕੇ ਦੇ ਅੰਦਰ ਆਪਣਾ ਪਤਾ ਤਬਦੀਲ ਕਰਵਾਉਣ ਲਈ ਫਾਰਮ ਨੰ: 8 ੳ ਭਰਿਆ ਜਾ ਸਕਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਵਧੇਰੇ ਜਾਣਕਾਰੀ ਲੈਣ ਲਈ ਟੋਲ ਫਰੀ ਨੰ: 1950 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀ ਵੈਬ ਸਾਈਟ www.nvsp.in ‘ਤੇ ਅਪਲਾਈ ਕੀਤਾ ਜਾ ਸਕਦਾ ਹੈ।

ਸੁਖਪਾਲ ਖਹਿਰਾ ਨੇ ਕਰਤਾ ਵੱਡਾ ਐਲਾਨ !ਅਕਾਲੀ ਦੇ ਕਾਂਗਰਸੀ ਹੋ ਗਏ ਹੈਰਾਨ !ਹੁਣ ਕਰਵਾਉ ਕੱਲਾ ਹੀ ਬਿੱਲ ਰੱਦ ?

ਸ਼੍ਰੀਮਤੀ ਜੌਹਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 01/01/2021 ਦੇ ਆਧਾਰ ‘ਤੇ ਵੋਟਰ ਸੂਚੀਆਂ ਵਿੱਚ ਸੁਧਾਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਤਾਂ ਜੋ ਕੋਈ ਵੀ ਯੋਗ ਵੋਟਰ ਆਪਣੀ ਵੋਟ ਬਣਵਾਉਣ ਤੋਂ ਵਾਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ 15 ਦਸੰਬਰ ਤੱਕ ਦਿੱਤੇ ਜਾਣਗੇ ਅਤੇ 02-11-2020 (ਦਿਨ ਸ਼ਨੀਵਾਰ), 22 ਨਵੰਬਰ (ਦਿਨ ਐਤਵਾਰ), 05 ਦਸੰਬਰ (ਦਿਨ ਸ਼ਨੀਵਾਰ) ਅਤੇ 16 ਦਸੰਬਰ (ਦਿਨ ਐਤਵਾਰ) ਵਿਸ਼ੇਸ਼ ਮੁਹਿੰਮ ਚਲਾ ਕੇ ਇਨ੍ਹਾਂ ਮਿਤੀਆਂ ਨੂੰ ਆਪੋ ਆਪਣੇ ਪੋਲਿੰਗ ਸਟੇਸ਼ਨਾਂ ‘ਤੇ ਬੈਠ ਕੇ ਦਾਅਤੇ ਅਤੇ ਇਤਰਾਜ ਪ੍ਰਾਪਤ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button