IndiaTop News

18ਵੀਂ ਲੋਕ ਸਭਾ ਚੋਣਾਂ ਦੇ ਨਤੀਜੇ, ਭਾਜਪਾ ਨੂੰ ਮਿਲੀਆਂ 240 ਸੀਟਾਂ

18ਵੀਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਭਾਜਪਾ ਨੂੰ 240 ਸੀਟਾਂ ਮਿਲੀਆਂ, ਜੋ ਬਹੁਮਤ ਦੇ ਅੰਕੜੇ ਤੋਂ 32 ਸੀਟਾਂ ਘੱਟ ਹਨ। ਹਾਲਾਂਕਿ ਐਨਡੀਏ ਨੇ 292 ਸੀਟਾਂ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਐਨਡੀਏ ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ, ਇਸ ਤੋਂ ਪਹਿਲਾਂ ਗਠਜੋੜ ਦੇ ਹਿੱਸੇਦਾਰਾਂ ਦੀ ਮੀਟਿੰਗ ਬੁਲਾਈ ਗਈ ਹੈ। ਇਹ ਮੀਟਿੰਗ ਸ਼ਾਮ 4 ਵਜੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 7 ਲੋਕ ਕਲਿਆਣ ਮਾਰਗ, ਦਿੱਲੀ ਵਿਖੇ ਹੋਵੇਗੀ। ਇਸ ਵਿੱਚ ਬਿਹਾਰ ਦੇ ਸੀਐਮ ਨਿਤੀਸ਼ ਕੁਮਾਰ ਅਤੇ ਟੀਡੀਪੀ ਨੇਤਾ ਚੰਦਰਬਾਬੂ ਨਾਇਡੂ ਮੌਜੂਦ ਰਹਿਣਗੇ। ਪੀਐਮ ਨੇ ਕੱਲ੍ਹ ਦੋਵਾਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ ਅਤੇ ਚੰਦਰਬਾਬੂ ਦੀ ਟੀਡੀਪੀ 15 ਸੀਟਾਂ ਨਾਲ ਐਨਡੀਏ ਵਿੱਚ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ ਅਤੇ ਨਿਤੀਸ਼ ਦੀ ਜੇਡੀਯੂ 12 ਸੀਟਾਂ ਨਾਲ ਐਨਡੀਏ ਵਿੱਚ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਭਾਜਪਾ ਲਈ ਇਸ ਸਮੇਂ ਦੋਵੇਂ ਪਾਰਟੀਆਂ ਜ਼ਰੂਰੀ ਹਨ। ਉਨ੍ਹਾਂ ਦੇ ਬਿਨਾਂ ਭਾਜਪਾ ਲਈ ਸਰਕਾਰ ਬਣਾਉਣਾ ਮੁਸ਼ਕਲ ਹੈ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਵੇਰੇ 11 ਵਜੇ ਪਟਨਾ ਤੋਂ ਦਿੱਲੀ ਲਈ ਰਵਾਨਾ ਹੋ ਗਏ ਹਨ। ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਵੀ ਉਸ ਫਲਾਈਟ ‘ਚ ਸਵਾਰ ਹਨ, ਜਿਸ ਰਾਹੀਂ ਨਿਤੀਸ਼ ਦਿੱਲੀ ਜਾ ਰਹੇ ਹਨ। ਤੇਜਸਵੀ ਇੰਡੀਆ ਬਲਾਕ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਇਹ ਮੀਟਿੰਗ ਸ਼ਾਮ 6 ਵਜੇ ਹੋਵੇਗੀ। ਨਿਤੀਸ਼ ਅਤੇ ਤੇਜਸਵੀ ਫਲਾਇਟ ‘ਚ ਆਹਮੋ-ਸਾਹਮਣੇ ਹੋਏ, ਨਿਤੀਸ਼ ਤੋਂ ਇਲਾਵਾ ਐਲਜੇਪੀ (ਰਾਮ ਵਿਲਾਸ) ਦੇ ਪ੍ਰਧਾਨ ਚਿਰਾਗ ਪਾਸਵਾਨ ਅਤੇ ਹਮ ਸੁਪਰੀਮੋ ਜੀਤਨ ਰਾਮ ਮਾਂਝੀ ਵੀ ਐਨਡੀਏ ਦੀ ਬੈਠਕ ‘ਚ ਸ਼ਾਮਲ ਹੋਣਗੇ। ਚੰਦਰਬਾਬੂ ਨਾਇਡੂ ਕੁਝ ਸਮੇਂ ਬਾਅਦ ਦਿੱਲੀ ਲਈ ਰਵਾਨਾ ਹੋਣਗੇ। ਉਨ੍ਹਾਂ ਇਹ ਜਾਣਕਾਰੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button