IndiaTop News

17 ਸਾਲ ਤੋਂ ਸਾਧੂ ਦੇ ਭੇਸ ‘ਚ ਰਹਿ ਰਿਹਾ ਸੀ ਲੁਟੇਰਾ

ਹਾਪੁੜ ਦੇ ਸਿਖੇੜਾ ਚ ਮੰਦਿਰ ਦਾ ਪੁਜਾਰੀ ਬ੍ਰਹਮਗਿਰੀ ਮਹਾਰਾਜ 25 ਹਜ਼ਾਰ ਦਾ ਇਨਾਮ ਵਾਲਾ ਬਦਨਾਮ ਲੁਟੇਰਾ ਨਿਕਲਿਆ, ਨਾਮ ਤੇ ਭੇਸ ਬਦਲ ਕੇ ਮੰਦਰ ‘ਚ ਰਹਿ ਰਿਹਾ ਸੀ। ਮਥੁਰਾ ਦੇ ਹਾਈਵੇ ਥਾਣਾ ਪੁਲਸ ਨੇ ਪਾਖੰਡੀ ਸਾਧ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।ਹਮੇਸ਼ਾ ਚਰਚਾ ‘ਚ ਰਹਿਣ ਵਾਲੇ ਸਵਾਮੀ ਬ੍ਰਹਮਗਿਰੀ ਮਹਾਰਾਜ ਲੁੱਟ ਦੇ ਇਕ ਮਾਮਲੇ ‘ਚ ਪਿਛਲੇ 17 ਸਾਲਾਂ ਤੋਂ ਲੋੜੀਂਦੇ ਸਨ। ਉਸਦਾ ਅਸਲੀ ਨਾਮ ਅਤੇ ਪਤਾ ਅਜੇ ਸ਼ਰਮਾ ਉਰਫ਼ ਬੌਬੀ ਪੁੱਤਰ ਪ੍ਰੇਮਚੰਦ ਸ਼ਰਮਾ ਵਾਸੀ ਬਾਬੂਗੜ੍ਹ ਹੈ।

ਮਥੁਰਾ ਦੇ ਐਸਪੀ ਨੇ ਉਸ ਦੀ ਗ੍ਰਿਫਤਾਰੀ ‘ਤੇ 25 ਹਜ਼ਾਰ ਦਾ ਇਨਾਮ ਐਲਾਨਿਆ ਸੀ।ਪੁਲਿਸ ਮੁਤਾਬਕ ਸਾਲ 2005 ‘ਚ ਪੁਜਾਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਾਈਵੇ ਥਾਣਾ ਖੇਤਰ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ‘ਤੇ ਇਨਾਮ ਐਲਾਨਿਆ ਗਿਆ ਸੀ, ਉਦੋਂ ਤੋਂ ਹੀ ਉਹ ਦਾੜ੍ਹੀ ਵਧਾ ਕੇ ਅਤੇ ਨਾਮ ਬਦਲ ਕੇ ਮੰਦਰ ‘ਚ ਰਹਿ ਰਿਹਾ ਸੀ। ਮਾਮਲੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਮਥੁਰਾ ਪੁਲਸ ਦੋਸ਼ੀ ਪੁਜਾਰੀ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button