ਕੇਦਾਰਨਾਥ : ਮੌਤ ਤੋਂ ਬਾਅਦ ਜ਼ਿੰਦਾ ਪਰਤੀ ਬੱਚੀ, ਲੋਕ ਕਹਿੰਦੇ ‘ਸ਼ਿਵ ਦਾ ਚਮਤਕਾਰ’
17-Year-Old Girl, Lost In 2013 Kedarnath Floods ਅਲੀਗੜ੍ਹ : ਇਸਨੂੰ ਚਮਤਕਾਰ ਕਹੀਏ ਜਾਂ ਕੁੱਝ ਹੋਰ ਜਿਸ ਕੁੜੀ ਨੂੰ ਕੇਦਾਰਨਾਥ ਤ੍ਰਾਸਦੀ ਵਿੱਚ ਘਰਵਾਲੇ ਮਰਿਆ ਸਮਝ ਬੈਠੇ ਸਨ। ਉਹ 5 ਸਾਲ ਬਾਅਦ ਜਿੰਦਾ ਘਰ ਪਰਤ ਆਈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਅਲੀਗੜ ਵਿੱਚ ਸਾਹਮਣੇ ਆਈ ਹੈ। ਜਿੱਥੇ ਕੇਦਾਰਨਾਥ ‘ਚ 2013 ‘ਚ ਆਏ ਜਲ ਪਰਲੋ ਕਾਰਨ ਪਰਿਵਾਰ ਤੋਂ ਵਿਛੜ ਗਈ 17 ਸਾਲਾ ਚੰਚਲ 5 ਸਾਲ ਬਾਅਦ ਇੱਥੇ ਆਪਣੇ ਪਰਿਵਾਰ ਨੂੰ ਮਿਲੀ। 5 ਸਾਲ ਬਾਅਦ ਬੇਟੀ ਨੂੰ ਦੇਖ ਕੇ ਪਰਿਵਾਰ ਵਾਲਿਆਂ ਦੀਆਂ ਅੱਖਾਂ ਭਰ ਗਈਆਂ।
Read Also ਇਹ ਉਹ ਮਾਤਾ ਹੈ ਜੋ ਸਵਰਗ ਵੀ ਘੁੰਮ ਆਈ ਤੇ ਜਿਉਦੀ ਵੀ ਹੈ
ਚੰਚਲ ਦੇ ਦਾਦਾ ਹਰੀਸ਼ ਚੰਦ ਅਤੇ ਦਾਦੀ ਸ਼ਕੁੰਤਲਾ ਦੇਵੀ ਨੇ ਕਿਹਾ ਕਿ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਹਰੀਸ਼ ਚੰਦ ਨੇ ਦੱਸਿਆ,”ਚੰਚਲ ਮਨੋਰੋਗੀ ਹੈ ਅਤੇ ਉਹ ਮਾਤਾ-ਪਿਤਾ ਨਾਲ ਕੇਦਾਰਨਾਥ ਦਰਸ਼ਨ ਕਰਨ ਗਈ ਸੀ। ਉਸੇ ਸਮੇਂ ਤਬਾਹੀ ਹੋਈ। ਪਿਤਾ ਹੜ੍ਹ ‘ਚ ਰੁੜ ਗਿਆ, ਜਦੋਂ ਕਿ ਮਾਂ ਕੁਝ ਸਮੇਂ ਬਾਅਦ ਘਰ ਵਾਪਸ ਆਈ। ਉਸ ਸਮੇਂ ਚੰਚਲ ਦੀ ਉਮਰ 12 ਸਾਲ ਸੀ।” ਪਰਿਵਾਰ ਵਾਲਿਆਂ ਅਨੁਸਾਰ ਹੜ੍ਹ ‘ਚ ਪਰਿਵਾਰ ਤੋਂ ਵਿਛੜ ਗਈ ਚੰਚਲ ਨੂੰ ਕਿਸੇ ਵਿਅਕਤੀ ਨੇ ਜੰਮੂ ਸਥਿਤ ਇਕ ਆਸ਼ਰਮ ਵੱਲੋਂ ਸੰਚਾਲਤ ਅਨਾਥ ਆਸ਼ਰਮ ਪਹੁੰਚਾ ਦਿੱਤਾ।
ਇੱਥੋਂ ਚਾਈਲਡ ਲਾਈਨ ਅਲੀਗੜ੍ਹ ਦੇ ਨਿਰਦੇਸ਼ਕ ਗਿਆਨੇਂਦਰ ਮਿਸ਼ਰ ਨੇ ਲੜਕੀ ਨੂੰ ਉਸ ਦੇ ਘਰ ਪਹੁੰਚਾਉਣ ‘ਚ ਮਦਦ ਕੀਤੀ। ਮਿਸ਼ਰ ਨੇ ਦੱਸਿਆ ਕਿ ਕੁਝ ਮਹੀਨੇ ਤੋਂ ਆਸ਼ਰਮ ਵਾਲੇ ਦੇਖ ਰਹੇ ਸਨ ਕਿ ਚੰਚਲ ਬੋਲਚਾਰ ਦੀ ਸੀਮਿਤ ਸਮਰੱਥਾ ਦੇ ਬਾਵਜੂਦ ਅਲੀਗੜ੍ਹ ਬਾਰੇ ਕੁਝ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਬਾਅਦ ਪੁਲਸ ਦੀ ਮਦਦ ਲਈ ਗਈ ਅਤੇ ਫਿਰ ਚੰਚਲ ਨੂੰ ਉਸ ਦੇ ਪਰਿਵਾਰ ਕੋਲ ਪਹੁੰਚਾਇਆ ਗਿਆ। ਦਾਦਾ-ਦਾਦੀ ਨੇ ਦੱਸਿਆ ਕਿ ਚੰਚਲ ਅਜੇ ਵੀ ਆਪਣੇ ਪਿਤਾ ਰਾਜੇਸ਼ ਨੂੰ ਪੁਕਾਰਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.