Breaking NewsD5 specialIndiaNewsTop News

16 ਅਗਸਤ ਤੋਂ ਸ਼ਰਧਾਲੂਆਂ ਲਈ ਖੁੱਲ੍ਹ ਜਾਵੇਗਾ ਪੁਰੀ ਦਾ ਜਗਨਨਾਥ ਮੰਦਿਰ, Vaccination ਅਤੇ RTPCR ਟੈਸਟ ਜ਼ਰੂਰੀ

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਬੰਦ ਚੱਲ ਰਹੇ ਓਡੀਸ਼ਾ ਦੇ ਜਗਨਨਾਥ ਪੁਰੀ ਮੰਦਿਰ ਨੂੰ ਸ਼ਰਧਾਲੂਆਂ ਲਈ ਫਿਰ ਖੋਲਿਆ ਜਾ ਰਿਹਾ ਹੈ। 16 ਅਗਸਤ ਤੋਂ ਮੰਦਿਰ ‘ਚ ਦਰਸ਼ਨ ਸ਼ੁਰੂ ਹੋਣ ਜਾਣਗੇ। ਹਾਲਾਂਕਿ ਮੰਦਿਰ ‘ਚ ਦਰਸ਼ਨ ਲਈ ਵੈਕਸੀਨੇਸ਼ਨ ਸਰਟੀਫਿਕੇਟ ਅਤੇ RTPCR ਨੈਗੇਟਿਵ ਰਿਪੋਰਟ ਦੀ ਜ਼ਰੂਰਤ ਪਵੇਗੀ।

ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ, ਪ੍ਰਸ਼ਾਂਤ ਕਿਸ਼ੋਰ ਨੇ ਛੱਡਿਆ ਕੈਪਟਨ ਦਾ ਸਾਥ, ਹਿੱਲੀ ਸੂਬੇ ਦੀ ਸਿਆਸਤ!

ਇਨ੍ਹਾਂ ਦੋਵਾਂ ਦੀ ਗੈਰਮੌਜੂਦਗੀ ‘ਚ ਮੰਦਿਰ ਦੇ ਅੰਦਰ ਐਂਟਰੀ ਨਹੀਂ ਮਿਲੇਗੀ। ਸ਼ਰਧਾਲੂਆਂ ਵਿੱਚ ਓਡੀਸ਼ਾ ਦੇ ਪੁਰੀ ‘ਚ ਸਥਿਤ ਜਗਨਨਾਥ ਮੰਦਿਰ ਨੂੰ ਲੈ ਕੇ ਕਾਫ਼ੀ ਸ਼ਰਧਾ ਹੈ। ਇਸ ਮੰਦਿਰ ‘ਚ ਹਰ ਸਾਲ ਰੱਥ ਯਾਤਰਾ ਹੁੰਦੀ ਹੈ ਅਤੇ ਇਹ ਚਾਰਧਾਮਾਂ ਵਿੱਚੋਂ ਇੱਕ ਹੈ। ਲੋਕ – ਕਥਾਵਾਂ ਅਨੁਸਾਰ ਰਾਜਾ ਇੰਦਰਾਦਯੁਮਨਾ ਨੇ ਇਸ ਮੰਦਿਰ ਦੀ ਸਥਾਪਨਾ ਕੀਤੀ। ਮੰਨਿਆ ਜਾਂਦਾ ਹੈ ਕਿ ਭਗਵਾਨ ਖੁਦ ਉਨ੍ਹਾਂ ਦੇ ਸੁਪਨੇ ‘ਚ ਆਏ ਸਨ ਅਤੇ ਉਨ੍ਹਾਂ ਨੂੰ ਮੰਦਿਰ ਉਸਾਰੀ ਕਰਨ ਨੂੰ ਕਿਹਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button