15 ਕੇਸਾਂ ਦੀ ਕੋਵਿਡ-19 ਰਿਪੋਰਟ ਆਈ ਨੈਗੇਟਿਵ

ਚੰਡੀਗੜ੍ਹ : 15 ਕੇਸਾਂ ਦੀ ਕੋਵਿਡ-19 ਰਿਪੋਰਟ ਆਈ ਨੈਗਟਿਵ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀ ਕਰੋਨਾ ਜਾਂਚ ਲਈ ਲਏ 15 ਟੈਸਟਾ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 19 ਕੇਸਾਂ ਦੀ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ ਹਨ। ਜਿਸ ਵਿੱਚ ਰਾਜਪੁਰਾ ਵਾਲੀ ਕੋਵਿਡ ਪੋਜ਼ੀਟਿਵ ਦੇ ਨੇੜੇ ਦੇ ਸੰਪਰਕ ਵਿੱਚ ਆਏ 11 ਅਤੇ ਬੁੱਕ ਮਾਰਕਿਟ ਦੇ ਨੇੜੇ ਦੇ ਸੰਪਰਕ ਵਿਚ ਆਏ 6 ਹੋਰ ਵਿਅਕਤੀਆਂ ਦੇ ਸੈਂਪਲ ਸ਼ਾਮਲ ਹਨ। ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿਚ ਹਾਈ ਰਿਸਕ ਅਤੇ ਫਲੂ ਵਰਗੇ ਲੱਛਣਾਂ ਵਾਲੇ ਕੇਸਾਂ ਦੀ ਕਰੋਨਾ ਸਬੰਧੀ ਪਛਾਣ ਲਈ ਚਾਰ ਟੀਮਾਂ ਦਵਾਰਾ 84 ਵਿਅਕਤੀਆਂ ਦੇ ਰੈਪਿਡ ਟੈਸਟਿੰਗ ਕਿੱਟ ਰਾਹੀ ਸੀਰਮ ਦੇ ਸੈਂਪਲ ਲਏ ਗਏ।
Punjab Police- ਇਹਨਾਂ ਦਾ ਤਨਖ਼ਾਹਾਂ ਨਾਲ ਢਿੱਡ ਨੀ ਭਰਦਾ, ਕਰਫਿਊ ‘ਚ ਪੁਲਿਸ ਵਾਲਾ ਕਰ ਗਿਆ ਕਰਤੂਤ | Viral Video
ਜਿਹਨਾਂ ਸਾਰਿਆਂ ਸੈਂਪਲਾ ਦੀ ਰਿਪੋਰਟ ਨੈਗੇਟਿਵ ਆਈ ਹੈ। ਉਹਨਾਂ ਦੱਸਿਆਂ ਕਿ ਅੱਜ ਇਹਨਾਂ 4 ਟੀਮਾਂ ਵੱਲੋ ਸੀ.ਐਚ.ਸੀ ਮਾਡਲਟਾਉਨ,ਸੀ.ਐਚ.ਸੀ ਤ੍ਰਿਪੜੀ,ਸਿਵਲ ਹਸਪਤਾਲ ਰਾਜਪੁਰਾ ਅਤੇ ਬਿਸ਼ਨਨਗਰ ਏਰੀਏ ਵਿੱਚ ਰੈਪਿਡ ਟੈਸਟਿੰਗ ਕਿੱਟਾ ਰਾਹੀ ਟੈਸਟਿੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਟੈਸਟਾਂ ਦੀ ਗਿਣਤੀ ‘ਚ ਵਾਧਾ ਕਰਨ ਅਤੇ ਪੋਜ਼ੀਟਿਵ ਕੇਸ ਦੇ ਸੰਪਰਕ ‘ਚ ਆਏ ਹਾਈ ਰਿਸਕ ਅਤੇ ਸ਼ਕੀ ਮਰੀਜਾਂ ਦੀ ਜਲਦੀ ਜਾਂਚ ਲਈ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਜ਼ਿਲ੍ਹਾ ਸਿਹਤ ਵਿਭਾਗ ਨੂੰ 700 ਰੈਪਿਡ ਟੈਸਟਿੰਗ ਕਿੱਟਾ ਭੇਜੀਆ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਟੈਸਟਿੰਗ ਜਾਰੀ ਰਹੇਗੀ।
ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਬੁੱਕ ਮਾਰਕਿਟ ਦੇ ਪੋਜ਼ੀਟਿਵ ਕੇਸ ਤੋ ਖਰੀਦ ਕੀਤੀ ਕਿਤਾਬਾਂ ਦੀ ਸੂਚਨਾ ਦੇਣ ਵਾਲਿਆਂ ਵਿੱਚੋ ਬੀਤੇ ਤਿੰਨ ਦਿਨਾਂ ਵਿੱਚ 110 ਪਰਿਵਾਰਾਂ ਨੇ ਇਸ ਦੀ ਸੂਚਨਾ ਜਿਲ੍ਹਾ ਪ੍ਰਸਾਸਨ ਦੇ ਕੰਟਰੋਲ ਰੂਮ ਨੰਬਰ 0175 -2350550 ਤੇ ਦਿੱਤੀ ਸੀ। ਜਿਸਦੀ ਸੂਚੀ ਦਫਤਰ ਡਿਪਟੀ ਕਮਿਸ਼ਨਰ ਵਲੋ ਪ੍ਰਾਪਤ ਹੋਣ ਤੇ ਇਹਨਾਂ ਪਰਿਵਾਰਾਂ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਸੰਪਰਕ ਕਰਕ ਉਨਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਸਾਰੇ ਪਰਿਵਾਰਾਂ ਦੇ ਮੈਂਬਰਾਂ ਨੂੰ ਘਰਾਂ ਵਿਚ ਹੀ ਏਕਾਂਤਵਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਸਿਹਤ ਟੀਮਾਂ ਦੁਆਰਾ ਇਹਨਾਂ ਪਰਿਵਾਰਾਂ ਨੂੰ ਕਿਸੇ ਕਿਸਮ ਦੇ ਫਲੂ ਟਾਈਪ ਲੱਛਣ ਹੋਣ ਤੇ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ। ਉਹਨਾਂ ਇਹ ਵੀ ਦੱਸਿਆ ਹੁਣ ਤੱਕ ਜ਼ਿਲ੍ਹੇ ਦੇ ਕੁੱਲ 3876 ਵਿਅਕਤੀਆਂ ਨੂੰ ਘਰਾਂ ਵਿਚ ਏਕਾਂਤਵਾਸ ਕੀਤਾ ਜਾ ਚੁੱਕਾ ਹੈ।
Patiala Nihang | PGI ‘ਚੋਂ ਆਈ SI ਹਰਜੀਤ ਸਿੰਘ ਦੀ ਵੀਡੀਓ, ਡਾਕਟਰ ਹੈਰਾਨ, ਹੁਣ ਇਸ ਤਰ੍ਹਾਂ ਹੋਵੇਗਾ ਇਲਾਜ
ਡਾ. ਮਲਹੋਤਰਾ ਨੇ ਦੱਸਿਆ ਕਿ ਪੰਜਵੇੇਂ ਦਿਨ ਵੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਲੋਕਾਂ ਦੀ ਸਕਰੀਨਿੰਗ ਲਈ ਬਣਾਈਆਂ 237 ਸਿਹਤ ਟੀਮਾਂ ਵੱਲੋਂ ਸ਼ਹਿਰ ਦੇ ਵੱਖ ਵੱਖ ਏਰੀਏ ਦੇ ਵਿਚ ਜਾਕੇ 14495 ਘਰਾਂ ਦਾ ਸਰਵੇ ਕਰਕੇ 61592 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਇਸ ਤਰ੍ਹਾਂ ਪੰਜ ਦਿਨਾਂ ‘ਚ ਪਟਿਆਲਾ ਸ਼ਹਿਰ ਦੀ ਤਕਰੀਬਨ 85 ਪ੍ਰਤੀਸ਼ਤ ਅਬਾਦੀ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ। ਜਿਲ੍ਹੇ ਵਿੱਚ ਹੁਣ ਤੱਕ ਦੇ ਕਰੋਨਾ ਮਰੀਜਾਂ ਦੀ ਅਪਡੇਟ ਬਾਰੇ ਜਾਣਕਾਰੀ ਦਿੰਦੇ ਉਨਾਂ ਕਿਹਾ ਕਿ ਹੁਣ ਤੱਕ ਕਰੋਨਾ ਜਾਂਚ ਲਈ ਲਏ 232 ਸੈਂਪਲਾਂ ਵਿੱਚੋਂ 26 ਕਰੋਨਾ ਪੌਜੀਟਿਵ, 187 ਨੈਗੇਟਿਵ ਅਤੇ 19 ਸੈਂਪਲਾ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੌਜੀਟਿਵ ਕੇਸਾਂ ਵਿਚੋ ਇੱਕ ਕੇਸ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਕਰਕੇ ਘਰ ਭੇਜ ਦਿੱਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.