Breaking NewsD5 specialIndiaNewsTop News

15 ਅਗਸਤ ਤੋਂ ਪਹਿਲਾਂ Delhi ‘ਚ ਹੋ ਸਕਦੈ ਡਰੋਨ ਹਮਲਾ, ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

ਨਵੀਂ ਦਿੱਲੀ : ਭਾਰਤ ਦੇ ਖੂਫੀਆ ਵਿਭਾਗ ਨੇ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੂੰ ਅਲਰਟ ਜਾਰੀ ਕੀਤਾ ਹੈ। ਏਜੰਸੀਆਂ ਨੂੰ ਮਿਲੀ ਖੂਫੀਆ ਜਾਣਕਾਰੀ ਮੁਤਾਬਕ ਅੱਤਵਾਦੀ ਡਰੋਨ ਦੇ ਜ਼ਰੀਏ ਦਿੱਲੀ ‘ਚ ਵੱਡੀ ਅੱਤਵਾਦੀ ਸਾਜਿਸ਼ ਨੂੰ ਅੰਜ਼ਾਮ ਦੇਣ ਦੀ ਪਲੈਨਿੰਗ ਕਰ ਰਹੇ ਹਨ। ਇਸ ਅਲਰਟ ਮੁਤਾਬਕ ਅੱਤਵਾਦੀ ਡਰੋਨ ਧਾਰਮਿਕ ਲੜਾਈ ਦੇ ਨਾਮ ਨਾਮ ਦਿੱਲੀ ‘ਚ ਹਮਲਾ ਕਰਨ ਦੀ ਫਿਰਾਕ ‘ਚ ਹਨ। ਇਸ ਸਬੰਧ ‘ਚ ਖੂਫੀਆ ਬਿਊਰੋ (ਆਈਬੀ) ਨੇ ਦਿੱਲੀ ਪੁਲਿਸ ਨੂੰ ਅਲਰਟ ਕੀਤਾ ਹੈ।

ਬੇਅੰਤ ਤੇ ਲਵਪ੍ਰੀਤ ਮਾਮਲੇ ‘ਚ ਕੈਨੇਡਾ ਤੋਂ ਵੱਡੀ ਖ਼ਬਰ,ਟਰੂਡੋ ਨੇ ਲਿਆ ਵੱਡਾ ਐਕਸ਼ਨ ! D5 Channel Punjabi

ਖੂਫੀਆ ਵਿਭਾਗ ਨੇ ਦਿੱਲੀ ਪੁਲਿਸ ਨੂੰ ਅਲਰਟ ਜਾਰੀ ਕੀਤਾ ਹੈ ਕਿ 15 ਅਗਸਤ ਤੋਂ ਪਹਿਲਾਂ ਰਾਜਧਾਨੀ ‘ਚ ਕਦੇ ਵੀ ਡਰੋਨ ਨਾਲ ਹਮਲਾ ਹੋ ਸਕਦਾ ਹੈ। ਸੁਰੱਖਿਆ ਏਜੰਸੀ ਨੇ ਦਿੱਲੀ ਪੁਲਿਸ ਨੂੰ ਅਪੀਲ ਕੀਤੀ ਹੈ ਕਿ 15 ਅਗਸਤ ਤੋਂ ਪਹਿਲਾਂ ਖਾਸ ਤੌਰ ‘ਤੇ 5 ਅਗਸਤ ਜਿਸ ਦਿਨ ਜੰਮੂ ਕਸ਼ਮੀਰ ਤੋਂ ਧਾਰਾ 370 ਨੂੰ ਹਟਾਇਆ ਗਿਆ ਸੀ, ਇਸ ਦਿਨ ਅੱਤਵਾਦੀ ਡਰੋਨ ਹਮਲਾ ਕਰਨ ਦੀ ਫਿਰਾਕ ‘ਚ ਹਨ। ਅਲਰਟ ਮੁਤਾਬਕ ਦੇਸ਼ ਦੇ ਵੱਡੇ ਪਬਲਿਕ ਫਿਗਰ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ।

ਲਓ ਜੀ,ਕਿਸਾਨਾਂ ਨੇ ਘੇਰ ਲਿਆ ਨਵਜੋਤ ਸਿੱਧੂ || D5 Channel Punjabi

ਅਲਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਐਂਟੀ ਸੋਸ਼ਲ ਐਲੀਮੈਂਟ ਅਤੇ ਅੱਤਵਾਦੀ ਜਾਂ ਸਲੀਪਰ ਸੈਲ ਕੋਵਿਡ ਨੂੰ ਬਹਾਨਾ ਬਣਾ ਕੇ ਦੇਸ਼ ਦੇ ਮਾਹੌਲ ਨੂੰ ਵੀ ਖ਼ਰਾਬ ਕਰਨ ਦੀ ਫਿਰਾਕ ‘ਚ ਹਨ। ਦੱਸ ਦਈਏ ਕਿ ਇਸ ਅਲਰਟ ਤੋਂ ਬਾਅਦ ਦਿੱਲੀ ਪੁਲਿਸ ਦੀਆਂ ਤਮਾਮ ਯੂਨਿਟਾਂ ਨੂੰ ਸਾਵਧਾਨ ਕੀਤਾ ਗਿਆ ਹੈ। ਖਾਸਕਰ 15 ਅਗਸਤ ਦੇ ਮੱਦੇਨਜ਼ਰ ਲਾਲ ਕਿਲ੍ਹੇ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਸੈਂਟਰਲ ਏਜੰਸੀਆਂ ਅਤੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੀਆਂ ਕਈ ਅਹਿਮ ਮੀਟਿੰਗਾਂ ਵੀ ਹੋਈਆਂ ਹਨ।

ਵਿਦੇਸ਼ ਬੈਠੇ ਨੌਜਵਾਨਾਂ ‘ਤੇ ਪਰਚੇ ਦਰਜ ! ਭੜਕੀਆਂ ਕਿਸਾਨ ਜਥੇਬੰਦੀਆਂ ! ਦਿੱਤੀ ਚੇਤਾਵਨੀ ! D5 Channel Punjabi

ਦੱਸ ਦਈਏ ਕਿ ਇੱਕ ਪਾਸੇ ਜਿੱਥੇ ਏਜੰਸੀਆਂ ਦਾ ਅਲਰਟ ਹੈ ਤਾਂ ਉਥੇ ਹੀ ਦਿੱਲੀ ਪੁਲਿਸ ਨੇ ਡਰੋਨ ਹਮਲੇ ਨਾਲ ਨਿੱਬੜਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਡਰੋਨ ਹਮਲੇ ਨਾਲ ਨਿੱਬੜਨ ਲਈ ਦਿੱਲੀ ਪੁਲਿਸ ਨੂੰ ਅਤੇ ਦੂਜੇ ਰਾਜਾਂ ਦੀ ਪੁਲਿਸ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਇਸ ਵਿੱਚ ਦੋ ਲੈਵਲ ਦੀ ਟ੍ਰੇਨਿੰਗ ਹੈ। ਪਹਿਲੀ ਟ੍ਰੇਨਿੰਗ ਹੈ ਪਹਿਲੀ ਸਾਫਟ ਕਿਲ, ਜਿਸਦੇ ਅਨੁਸਾਰ ਸਿਖਾਇਆ ਗਿਆ ਹੈ ਕਿ ਕੋਈ ਨਾਰਮਲ ਡਰੋਨ ਦਿਖੇ ਤਾਂ ਕਿਵੇਂ ਐਕਸ਼ਨ ਲਓ। ਦੂਜੀ ਟ੍ਰੇਨਿੰਗ ਦਾ ਨਾਮ ਹੈ ਹਾਰਡ ਕਿਲ, ਯਾਨੀ ਕੋਈ ਸ਼ੱਕੀ ਡਰੋਨ ਜਾਂ ਫਲਾਇੰਗ ਉਪਕਰਣ ਦਿਖੇ ਤਾਂ ਉਸ ‘ਤੇ ਕਿਵੇਂ ਐਕਸ਼ਨ ਲਓ।

Farmers Protest : ਜਿਹੜੇ ਲੜਦੇ ਸੀ ਕਦੇ ਵੱਟ ਦੇ ਰੌਲੇ ਪਿੱਛੇ! ਅੱਜ ਉਹੀ ਕਿਸਾਨਾਂ ਨੇ ਪਾ ਲਈਆਂ ਜੱਫੀਆਂ

ਵਧਾਈ ਗਈ ਲਾਲ ਕਿਲ੍ਹੇ ਦੀ ਸੁਰੱਖਿਆ
ਡਰੋਨ ਹਮਲੇ ਦੇ ਖਤਰੇ ਦੇ ਮੱਦੇਨਜ਼ਰ ਇੰਡੀਅਨ ਏਅਰ ਫੋਰਸ ਹੈਡਕੁਆਰਟਰ ‘ਚ ਇੱਕ ਵਿਸ਼ੇਸ਼ ਡਰੋਨ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ। ਜਿੱਥੇ ਪੁਲਿਸ ਫੋਰਸ ਜਾਂ ਕੋਈ ਦੂਜੀ ਏਜੰਸੀ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਵੀ ਜੇਕਰ ਲਾਇਸੈਂਸੀ ਡਰੋਨ ਉਡਾਏਗੀ ਤਾਂ ਉਸਨੂੰ ਵੀ ਇੰਡੀਅਨ ਏਅਰ ਫੋਰਸ ਹੈਡਕੁਆਰਟਰ ਦੇ ਇਸ ਕੰਟਰੋਲ ਰੂਮ ਤੋਂ ਆਗਿਆ ਲੈਣਾ ਜ਼ਰੂਰੀ ਹੋਵੇਗਾ। ਇਸ ਵਾਰ 4 ਐਂਟੀ ਡਰੋਨ ਸਿਸਟਮ ਵੀ ਲਾਲ ਕਿਲ੍ਹੇ ‘ਤੇ ਲਗਾਏ ਜਾ ਰਹੇ ਹਨ, ਜੋ ਪਿਛਲੇ ਸਾਲ 2 ਸਨ। ਲਾਲ ਕਿਲ੍ਹੇ ਦੀ ਸੁਰੱਖਿਆ ਅਤੇ ਦੇਸ਼ ਦੇ ਮਹਿਮਾਨਾਂ ਦੀ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ 330 ਵਿਸ਼ੇਸ਼ ਅਤੇ ਅਤਿਆਧੁਨਿਕ ਹਾਈ ਰਿਜੋਲੇਸ਼ਨ ਕੈਮਰੇ ਵੀ ਲਾਲ ਕਿਲ੍ਹੇ ਦੇ ਅੰਦਰ ਬਾਹਰ ਲਗਾਏ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button