Opinion

14 ਸਾਲਾ ਦੀ ਉਮਰ ’ਚ ਗੋਲਡ ਮੈਂਡਲ ਜਿੱਤਣ ਵਾਲਾ ਰਜਵਾਨ ਪੰਧੇਰ

ਲੇਖਕ : ਮਨਦੀਪ ਸਿੰਘ ਬੱਲੋਪੁਰ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਹਮਣੇ ਵੱਸਦੇ ਪਿੰਡ ਕਰਹੇੜੀ ‘ਚ ਅੱਜ ਤੋਂ ਤਕਰੀਬਨ ਡੇਢ ਦਹਾਕੇ ਪਹਿਲਾਂ ਮਾਤਾ ਹਰਜੀਤ ਕੌਰ ਦੀ ਕੁੱਖੋਂ ਸ. ਨਰਿੰਦਰ ਪੰਧੇਰ ਦੇ ਵਿਹੜੇ ਜਨਮ ਲਏ ਗਏ ਬੱਚਾ ਦਾ ਨਾਮ ਰਜਵਾਨ ਪ੍ਰਤਾਪ ਸਿੰਘ ਗਿਆ ਸੀ। ਉਸ ਵਕਤ ਕਿਸੇ ਨੂੰ ਇਹ ਚਿੱਤ-ਚੇਤਾ ਨਹੀਂ ਸੀ ਕਿ ਇਹ ਬੱਚਾ ਇੱਕ ਦਿਨ ਛੋਟੀ ਉਮਰ ਚ ਹੀ ਪ੍ਰਸਿੱਧੀ ਖੱਟੇਗਾ। ਅੱਜ ਰਜਵਾਨ ਪ੍ਰਤਾਪ ਸਿੰਘ ਜੂਡੋ ਦਾ ਚੰਗਾ ਖਿਡਾਰੀ ਹੈ। ਜਿਸ ਨੂੰ ਖੇਡਾਂ ਦੇ ਖੇਤਰ ਵਿੱਚ ਰਜਵਾਨ ਪੰਧੇਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। 14 ਸਾਲਾ ਰਜਵਾਨ ਪੰਧੇਰ ਡੀਏਵੀ ਗਲੋਬਲ ਸਕੂਲ, ਪਟਿਆਲਾ ਚ 8ਵੀਂ ਕਲਾਸ ਦਾ ਹੋਣਹਾਰ ਵਿਦਿਆਰਥੀ ਹੈ।

WhatsApp Image 2023 03 05 at 18.38.03ਰਜਵਾਨ ਪੰਧੇਰ ਨੇ ਜੂਡੋਂ ਦੀ ਮੁੱਢਲੀ ਸਿੱਖਿਆ ਪ੍ਰਸਿੱਧ ਕੋਚ ਕੁਲਵੰਤ ਸਿੰਘ ਭਲਵਾਨ ਤੋਂ ਪ੍ਰਾਪਤ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਸੁਰਜੀਤ ਵਾਲੀਆਂ ਤੇ ਨਵਜੋਤ ਖਹਿਰਾ ਜੂਡੋ ਕੋਚ ਤੋਂ ਖੇਡ ਦੇ ਉਹ ਗੁਰ ਸਿੱਖ ਜਿਸ ਤੋਂ ਬਾਅਦ ਰਜਵਾਨ ਨੇ ਆਪਣੀ ਖੇਡ ‘ਚ ਵਧੀਆ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਹੁਣ ਤੱਕ ਛੋਟੀ ਉਮਰ ‘ਚ ਰਜਵਾਨ ਪੰਧੇਰ ਕਈ ਮੁਕਾਬਲਿਆਂ ਚ ਗੋਲਡ ਮੈਂਡਲ ਜਿੱਤ ਚੁੱਕਾ ਹੈ। ਜਿਨ੍ਹਾਂ ਚੋਂ 42ਵੀਂ ਸਟੇਟ ਜੂਡੋ ਚੈਂਪੀਅਨਸ਼ਿਪ 2021-22, ਲੁਧਿਆਣਾ ‘ ਗੋਲਡ ਮੈਂਡਲ, 2021 ’ਚ ਚੰਡੀਗੜ੍ਹ ਯੂਨੀਵਰਸਿਟੀ ‘ਚ ਹੋਏ ਨੈਸ਼ਨਲ ਜੂਡੋ ਮੁਕਾਬਿਲਆਂ ’ਚ ਚੌਥਾ ਸਥਾਨ, ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਪੱਧਰ, ਪਟਿਆਲਾ 2022 ‘ਚ ਵੀ ਗੋਲਡ ਮੈਂਡਲ, ਸਟੇਟ ਦੀਆਂ ਖੇਡਾਂ ਵਤਨ ਪੰਜਾਬ ਦੀਆਂ 81 ਕਿਲੋਂ ‘ਚ ਵੀ ਗੋਲਡ ਮੈਂਡਲ, ਸਕੂਲ ਜਿਲ੍ਹਾ ਜੂਡੋ ਚੈਪੀਅਨਸ਼ਿਪ, ਪਟਿਆਲਾ 90 ਕਿਲੋ ‘ਚ ਵੀ ਗੋਲਡ ਮੈਂਡਲ ਤੇ 2022 ‘ਚ ਸਕੂਲ ਸਟੇਟ ਅੰਡਰ-17 ਗੁਰਦਾਸਪੁਰ ’ਚ ਹੋਈਆਂ 90 ਕਿਲੋ ‘ਚ ਬਰਾਊਨ ਮੈਂਡਲ ਜਿੱਤ ਕੇ ਰਜਵਾਨ ਨੇ ਛੋਟੀ ਉਮਰ ‘ਚ ਵੱਡੀਆਂ ਪੁਲੰਘਾਂ ਪੁੱਟੀਆਂ ਜਿਸ ਤੋਂ ਬਾਅਦ ਅੱਜ ਪੂਰੀ ਚਰਚਾ ‘ਚ ਹੈ।

WhatsApp Image 2023 03 05 at 18.38.03 2

ਰਜਵਾਨ ਪੰਧੇਰ ਦਾ ਕਹਿਣਾ ਹੈ ਕਿ ਉਹ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਤੇ ਮੌਜੂਦਾ ਘਨੌਰ ਹਲਕੇ ਦੇ ਵਿਧਾਇਕ ਗੁਰਲਾਲ ਘਨੌਰ ਦੀ ਖੇਡ ਤੋਂ ਬਹੁਤ ਪ੍ਰਭਾਵਿਤ ਹੋਏ। ਗੁਰਲਾਲ ਘਨੌਰ ਨੂੰ ਰਜਵਾਨ ਪੰਧੇਰ ਆਪਣਾ ਅਦਰਸ਼ ਮਾਰਗ ਮੰਨਦਾ ਹੈ। ਰਜਵਾਨ ਪੰਧੇਰ ਦਾ ਸੁਪਨਾ ਹੈ ਕਿ ਉਹ ਉਲੰਪਿਕ ‘ਚ ਵੀ ਮੈਂਡਲ ਜਿੱਤ ਕੇ ਭਾਰਤ ਦੀ ਝੋਲੀ ’ਚ ਪਾਵੇ।

WhatsApp Image 2023 03 05 at 18.38.03 1

ਰਜਵਾਨ ਦੀ ਇਸ ਮਿਹਨਤ ਪਿੱਛੇ ਪਿਤਾ ਨਰਿੰਦਰ ਪੰਧੇਰ ਦੀ ਅਹਿਮ ਭੂਮਿਕਾ ਰਹੀ ਹੈ ਰਜਵਾਨ ਦੇ ਪਿਤਾ ਨਰਿੰਦਰ ਪੰਧੇਰ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਤਕਨਾਲੋਜੀ ਦੇ ਦੌਰ ਵਿੱਚ ਮਾਂ-ਬਾਪ ਬੱਚਿਆਂ ਨੂੰ ਤਕਨੀਕ ਦੇ ਨਾਲ-ਨਾਲ ਜੋੜਦੇ ਹੋਏ ਕਿਤੇ ਨਾ ਕਿਤੇ ਬੱਚਿਆਂ ਦੇ ਸਰੀਰਕ ਵਿਕਾਸ ਨੂੰ ਅੱਖੋਂ-ਪਰੋਖੇ ਕਰ ਰਹੇ ਹਨ, ਕਿਉਂਕਿ ਆਨਲਾਈਨ ਪੜ੍ਹਾਈ, ਮੁਕਾਬਲੇ, ਕਈ ਤਰ੍ਹਾਂ ਦੀਆਂ ਆਨਲਾਈਨ ਗੇਮਾਂ ਨਾਲ ਜੁੜ ਕੇ ਬੱਚੇ ਸਰੀਰਕ ਤੌਰ ’ਤੇ ਕਮਜ਼ੋਰ ਹੁੰਦੇ ਜਾ ਰਹੇ ਹਨ। ਪਰੰਤੂ ਇੱਥੇ ਸਭ ਤੋਂ ਪਹਿਲਾਂ ਮਾਂ-ਬਾਪ ਦਾ ਫ਼ਰਜ਼ ਬਣਦਾ ਹੈ ਕਿ ਉਹ ਬਚਪਨ ਦੇ ਵਿੱਚ ਹੀ ਬੱਚਿਆਂ ਦੀ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ। ਕਿਉਂਕਿ ਬੱਚਿਆਂ ਨੂੰ ਪਿਆਰ ਦੇ ਨਾਲ ਬਚਪਨ ਦੇ ਵਿੱਚ ਹੀ ਕਿਸੇ ਸਰੀਰਕ ਖੇਡ ਦੇ ਨਾਲ ਜੋੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਬੱਚੇ ਦੇ ਪਿਤਾ ਦਾ ਫ਼ਰਜ਼ ਬਣਦਾ ਹੈ ਕਿ ਸ਼ਾਮ ਵੇਲੇ ਉਹ ਆਪਣੇ ਬੱਚਿਆਂ ਨੂੰ ਕਿਸੇ ਪਾਰਕ ਜਾਂ ਖੇਡ ਦੇ ਮੈਦਾਨ ਵਿੱਚ ਜ਼ਰੂਰ ਲੈ ਕੇ ਜਾਣ, ਕਿਉਂਕਿ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਅੱਜ-ਕੱਲ੍ਹ ਬੱਚੇ ਗਰਾਊਂਡਾਂ ਤੋਂ ਬਹੁਤ ਹੀ ਦੂਰ ਹੁੰਦੇ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button