13,000 ਖਿਡਾਰੀਆਂ ਅਤੇ ਕੋਚਾਂ ਨੂੰ ਮੈਡੀਕਲ ਬੀਮਾ ਦੇਵੇਗੀ ਸਰਕਾਰ
ਨਵੀਂ ਦਿੱਲੀ : ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਖਿਡਾਰੀਆਂ ਲਈ ਮੈਡੀਕਲ ਬੀਮਾ ਕਵਰੇਜ਼ ਦਾ ਦਾਇਰਾ ਵਧਾਉਂਦੇ ਹੋਏ ਜ਼ਿਆਦਾ ਖਿਡਾਰੀਆਂ, ਅੇਗਰੀਮੈਂਟ ਕੋਚਾਂ ਅਤੇ ਸਾਥੀ ਸਟਾਫ ਨੂੰ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਖੇਡ ਅਥਾਰਿਟੀ ਨੇ ਵੀਰਵਾਰ ਨੂੰ ਕਿਹਾ ਕਿ ਇਸ ਫੈਸਲੇ ਨਾਲ 13,000 ਤੋਂ ਜ਼ਿਆਦਾ ਖਿਡਾਰੀ,ਕੋਚ ਅਤੇ ਸਾਥੀ ਸਟਾਫ ਲਾਭ ਹੋਵੇਗਾ। ਖੇਡ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਅਸੀਂ ਇਹ ਪੱਕਾ ਕਰਨਾ ਚਾਹੁੰਦੇ ਹਾਂ ਕਿ ਸਾਡੇ ਖਿਡਾਰੀ ਤੇ ਐਗਰੀਮੈਂਟ ਸਟਾਫ ਨੂੰ ਇਸ ਮੁਸ਼ਕਲ ਸਮੇਂ ‘ਚ ਸਿਹਤ ਕਵਰ ਮਿਲ ਸਕੇ। ਇਹ ਸਾਡੀ ਰਾਸ਼ਟਰੀ ਜਾਇਦਾਦ ਹੈ।
ਲਓ ਕਿਸਾਨਾਂ ਨੇ ਰੁਕਵਾ ਦਿੱਤੀਆਂ ਚਲਦੀਆਂ ਮਸ਼ੀਨਾਂ !ਚਲਦੀ ਮਸ਼ੀਨ ‘ਤੇ ਚੜ੍ਹ ਗਏ ਕਿਸਾਨ !
ਰਾਸ਼ਟਰੀ ਕੈਂਪ ‘ਚ ਸ਼ਾਮਲ ਸਾਰੇ ਖਿਡਾਰੀਆਂ, ਸੰਭਾਵਿਤ ਖਿਡਾਰੀ, ਖੇਲੋ ਇੰਡੀਆ ਖਿਡਾਰੀ ਤੇ ਦੇਸ਼ ਭਰ ‘ਚ ਸਾਈ ਦੇ ਕੈਂਪ ‘ਚ ਸ਼ਾਮਲ ਯੂਨੀਅਰ ਖਿਡਾਰੀਆਂ ਨੂੰ ਪੰਜ-ਪੰਜ ਲੱਖ ਰੁਪਏ ਦਾ ਬੀਮਾ ਕਵਰ ਮਿਲੇਗਾ। ਇਸ ਨਾਲ ਪਹਿਲਾਂ ਕਵਰੇਜ ਰਾਸ਼ਟਰੀ ਕੈਂਪਾਂ ਤਕ ਹੀ ਸੀਮਤ ਸੀ ਪਰ ਹੁਣ ਇਸ ਨੂੰ ਸਾਲ ਭਰ ਤਕ ਲਈ ਕਰ ਦਿੱਤਾ ਗਿਆ ਹੈ। ਇਕ ਅਧਿਕਾਰਿਕ ਸੂਤਰ ਨੇ ਕਿਹਾ ਕਿ ਇਹ ਨਵਾਂ ਹੈ ਕਿਉਂਕਿ ਇਸ ਨਾਲ ਪਹਿਲਾਂ ਸਾਰੇ ਐਗਰੀਮੈਂਟ ਕੋਚ ਤੇ ਸਟਾਫ ਇਸ ਦੇ ਦਾਇਰੇ ‘ਚ ਨਹੀਂ ਸਨ। ਇਸ ਤੋਂ ਪਹਿਲਾਂ ਰਾਸ਼ਟਰੀ ਕੈਂਪ ਜਾਂ ਅੰਤਰਰਾਸ਼ਟਰੀ ਤੇ ਰਾਸ਼ਟਰੀ ਟੂਰਨਾਮੈਂਟ ਦੌਰਾਨ ਇਹ ਕਵਰੇਜ ਮਿਲਦੀ ਸੀ। ਮੈਡੀਕਲ ਬੀਮੇ ‘ਚ 25 ਲੱਖ ਰੁਪਏ ਦੀ ਦੁਰਘਟਨਾ ਜਾਂ ਮੌਤ ਕਵਰੇਜ ਵੀ ਸ਼ਾਮਲ ਹੈ। ਸਾਈ ਨੇ ਰਾਸ਼ਟਰੀ ਖੇਡ ਮਹਾਸੰਘਾਂ ਤੋਂ ਖਿਡਾਰੀਆਂ ਤੇ ਸਹਿਯੋਗੀ ਸਟਾਫ ਦੇ ਨਾਂ ਬੀਮਾ ਯੋਜਨਾ ਲਈ ਤੈਅ ਕਰਨ ਨੂੰ ਕਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.