D5 specialEntertainmentNewsPunjab

13 ਮਾਰਚ ਨੂੰ ‘ਇੱਕੋ-ਮਿੱਕੇ’ ਤੇ ‘ਚੱਲ ਮੇਰਾ ਪੁੱਤ- 2’ ‘ਚ ਹੋਣ ਜਾ ਰਿਹੈ ਟਾਕਰਾ

ਮੁੰਬਈ : ਇਸ ਸਾਲ ਪਹਿਲਾਂ ਹੀ ਕਈ ਪੰਜਾਬੀ ਫਿਲਮਾਂ ਆਹਮਣੇ ਸਾਹਮਣੇ ਹੋਈਆ ਹਨ ਪਰ 13 ਮਾਰਚ ਨੂੰ ਦੋ ਪੰਜਾਬੀ ਵੱਡੀਆਂ ਫਿਲਮਾਂ ਆਹਮਣੇ ਸਾਹਮਣੇ ਹੋਣ ਜਾ ਰਹੀਆਂ ਹਨ। ਇਨ੍ਹਾਂ ‘ਚੋ ਇੱਕ ਪੰਜਾਬੀ ਫਿਲਮ ਸਤਿੰਦਰ ਸਰਤਾਜ ਦੀ ‘ਇੱਕੋ-ਮਿੱਕੇ’ ਅਤੇ ਦੂਜੀ ਅਮਰਿੰਦਰ ਗਿੱਲ ਦੀ ‘ਚੱਲ ਮੇਰਾ ਪੁੱਤ- 2’ ਰਿਲੀਜ਼ ਹੋਣ ਜਾ ਰਹੀਆਂ ਹਨ। ਦੱਸ ਦਈਏ ਕਿ ਸਤਿੰਦਰ ਸਰਤਾਜ ਦੇ ਵੱਲੋਂ ਆਪਣੀ ਫਿਲਮ ਦੀ ਰਿਲੀਜ਼ਿੰਗ ਤਾਰੀਕ ਬਹੁਤ ਪਹਿਲਾ ਹੀ ਅਨਾਊਂਸ ਕਰ ਦਿੱਤੀ ਗਈ ਸੀ ਤੇ ਬਾਅਦ ਵਿੱਚ ‘ਚੱਲ ਮੇਰਾ ਪੁੱਤ- 2’ ਦੀ ਵੀ ਰਿਲੀਜ਼ਿੰਗ ਤਾਰੀਕ ਵੀ ਇਸੇ ਦਿਨ ਦੀ ਰੱਖ ਦਿੱਤੀ ਗਈ। ਜੇਕਰ ਇਹੋ ਫ਼ਿਲਮਾਂ ਹਫ਼ਤੇ ਦੇ ਫਰਕ ਨਾਲ ਰਿਲੀਜ਼ ਹੁੰਦੀਆਂ ਹਨ ਤਾਂ ਦੋਵਾਂ ਫ਼ਿਲਮਾਂ ਨੂੰ ਚੰਗਾ ਮੁਨਾਫ਼ਾ ਹੋਣ ਦੇ ਆਸਾਰ ਹਨ।

Sukhbir Badal ‘ਤੇ Corona Virus ਪਿਆ ਭਾਰੂ!

ਦੱਸ ਦਈਏ ਕਿ 13 ਮਾਰਚ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਇੱਕੋ-ਮਿੱਕੇ’ ਪੰਕਜ ਵਰਮਾ ਦੀ ਕਹਾਣੀ ਅਤੇ ਨਿਰਦੇਸ਼ਨ ‘ਚ ਬਣੀ ਇਹ ਫਿਲਮ ਪਿਆਰ ਦੀ ਅਨੋਖੀ ਦਾਸਤਾਨ ਹੋਵੇਗੀ। ਜਿਸ ਦੇ ਪੋਸਟਰ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸਤਿੰਦਰ ਸਰਤਾਜ ਨੇ ਵੀ ਫਿਲਮ ‘ਚ ਮੁਹੱਬਤੀ ਜ਼ਿੰਦਗੀ ਦੇ ਸੰਦੇਸ਼ ਦਿੱਤੇ ਹਨ। ਪੰਜਾਬੀ ਫੀਚਰ ਫਿਲਮਸ ਦੀ ਪੇਸ਼ਕੇਸ਼ ਇਹ ਫਿਲਮ ਸਤਿੰਦਰ ਸਰਤਾਜ ਦੀ ਦੂਜੀ ਪੰਜਾਬੀ ਫਿਲਮ ਹੋਣ ਵਾਲੀ ਹੈ।

ਬਾਦਲਾਂ ਨੂੰ ਵੱਡਾ ਝਟਕਾ!, ਅਕਾਲੀ ਦਲ ਦੀ ਸਾਬਕਾ ਐੱਮਪੀ ਤੇ ਸਾਬਕਾ ਮੰਤਰੀ ਮਿਲਗੇ ਢੀਂਡਸਾ ਨਾਲ!

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਆਪਣੀ ਡੈਬਿਊ ਫਿਲਮ ‘ਦਿ ਬਲੈਕ ਪ੍ਰਿੰਸ’ ਰਾਹੀਂ ਦੁਨੀਆ ਭਰ ‘ਚ ਕਾਫੀ ਚਰਚਾ ਖੱਟ ਚੁੱਕੇ ਹਨ। ਹੁਣ ਰੋਮੈਂਟਿਕ ਡਰਾਮਾ ਨਾਲ ਲੰਬੇ ਸਮੇਂ ਬਾਅਦ ਸਤਿੰਦਰ ਸਰਤਾਜ ਸਿਲਵਰ ਸਕ੍ਰੀਨ ‘ਤੇ ਵਾਪਸੀ ਕਰਨ ਜਾ ਰਹੇ ਹਨ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਸਤਿੰਦਰ ਸਰਤਾਜ ਅਤੇ ਅਦਿਤੀ ਸ਼ਰਮਾ ‘ਇੱਕੋ-ਮਿੱਕੇ’ ਨਾਲ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਹੁੰਦੇ ਹਨ ਜਾਂ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button