
ਪਟਿਆਲਾ ਪੀ ਆਰ ਟੀਸੀ ਪਨ ਬੱਸ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਪਿਛਲੇ 70 ਦਿਨਾਂ ਤੋਂ ਸੰਗਰੂਰ ਦੀ ਜੇਲ ਦੇ ਵਿੱਚ ਬੰਦ ਆਪਣੇ 10 ਸਾਥੀਆਂ ਨੂੰ ਰਿਹਾ ਕਰਵਾਉਣ ਅਤੇ ਪਹਿਲਾਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਤਹਿਤ 12 ਫਰਵਰੀ ਤੋਂ ਪੂਰੇ ਪੰਜਾਬ ਭਰ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਕੀਤਾ ਜਾਏਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੀਆਰਟੀਸੀ ਪਨ ਬਸ ਵਰਕਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਕੱਲ ਬਾਅਦ ਦੁਪਹਿਰ ਸਾਰੀਆਂ ਸਰਕਾਰੀ ਬੱਸਾਂ ਆਪਣੇ ਆਪਣੇ ਡੀਪੂਆਂ ਦੇ ਵਿੱਚ ਖੜਾ ਦਿੱਤੀਆਂ ਜਾਣਗੀਆਂ ਅਤੇ ਪਰਸੋਂ ਤੋਂ ਮੁਕੰਮਲ ਚੱਕਾ ਜਾਮ ਹੋਵੇਗਾ ਉਹਨਾਂ ਕਿਹਾ ਕਿ ਕੱਲ ਨੂੰ ਬੱਸਾਂ ਜਮਾ ਕਰਾਉਣ ਦਾ ਮਕਸਦ ਇਹ ਹੈ ਕਿ ਜੇਕਰ ਕੋਈ ਬਸ ਕੱਲ ਨੂੰ ਡੀਪੂ ਦੇ ਵਿੱਚ ਨਹੀਂ ਆਉਂਦੀ ਜਿਸ ਤਰ੍ਹਾਂ ਕਿ ਕਈ ਬਸਾਂ ਦੂਜੇ ਸਟੇਟ ਦੇ ਵਿੱਚ ਹੁੰਦੀਆਂ ਹਨ ਅਤੇ 12 ਫਰਵਰੀ ਨੂੰ ਉਸ ਸਟੇਟ ਤੋਂ ਵਾਪਸ ਆਉਂਦੀਆਂ ਹਨ ਤਾਂ ਫਿਰ ਹੜਤਾਲ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ ਇਸ ਲਈ ਕੱਲ ਨੂੰ ਡੀਪੂਆਂ ਦੇ ਵਿੱਚ ਪਹਿਲਾ ਬਸਾ ਜਮਾ ਹੋਣਗੀਆਂ ਤੇ ਉਸ ਤੋਂ ਬਾਅਦ ਪਰਸੋਂ ਯਾਨੀ ਕਿ 12 ਫਰਵਰੀ ਨੂੰ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਸਰਕਾਰੀ ਬੱਸਾਂ ਨੂੰ ਬ੍ਰੇਕ ਲੱਗ ਜਾਊਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




