NewsBreaking NewsD5 specialEntertainmentIndia

12 ਸਾਲ ਪਹਿਲਾਂ ਇੱਕ ਕਮਰੇ ‘ਚ ਰਿਹਾ ਕਰਦੀ ਸੀ ਨੇਹਾ ਕੱਕੜ, ਤਸਵੀਰ ਸ਼ੇਅਰ ਕਰ ਹੋਈ ਭਾਵੁਕ

ਮੁੰਬਈ : ਬਾਲੀਵੁੱਡ ਗਾਇਕਾ ਨੇਹਾ ਕੱਕੜ ਕਿਸੇ ਪਹਿਚਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਦੀ ਆਵਾਜ਼ ਨੇ ਉਨ੍ਹਾਂ ਨੂੰ ਅੱਜ ਸ਼ੋਹਰਤ ਦੀਆਂ ਅਜਿਹੀਆਂ ਬੁਲੰਦੀਆਂ ਤੱਕ ਪਹੁੰਚਾ ਦਿੱਤਾ ਹੈ ਜਿਸਦਾ ਸੁਪਨਾ ਹਰ ਕੋਈ ਦੇਖਦਾ ਹੈ। ਨੇਹਾ ਕੱਕੜ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜੋ ਚਰਚਾ ‘ਚ ਹੈ। ਇਸਦੀ ਵਜ੍ਹਾ ਨੇਹਾ ਦੇ ਪੁਰਾਣੇ ਅਤੇ ਨਵੇਂ ਘਰ ਦੀਆਂ ਦੋ ਤਸਵੀਰਾਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਨੇਹਾ ਨੇ ਆਪਣੇ 12 ਸਾਲ ਦੇ ਸੰਘਰਸ਼ ਦੀ ਕਹਾਣੀ ਸਾਂਝੀ ਕੀਤੀ।

ਕੈਪਟਨ ਸਰਕਾਰ ਖਿਲਾਫ ਮੋਰਚਾ ਖੋਲਣ ਵਾਲੇ Partap Bajwa ਨੂੰ ਮੰਤਰੀ Rana Sodhi ਦਾ ਠੋਕਵਾਂ ਜਵਾਬ

ਨੇਹਾ ਕੱਕੜ ਸਿਨੇਮਾ ਜਗਤ ‘ਚ ਆਉਣ ਤੋਂ ਪਹਿਲਾਂ ਇੱਕ ਕਮਰੇ ਦੇ ਮਕਾਨ ‘ਚ ਕਿਰਾਏ ‘ਤੇ ਰਿਸ਼ੀਕੇਸ਼ ‘ਚ ਰਿਹਾ ਕਰਦੀ ਸੀ। ਹਾਲਾਂਕਿ ਹੁਣ ਉਨ੍ਹਾਂ ਦੇ ਕੋਲ ਇੱਕ ਆਲੀਸ਼ਾਨ ਬੰਗਲਾ ਹੈ। ਆਪਣੇ ਉਨ੍ਹਾਂ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਨੇਹਾ ਨੇ ਇੰਸਟਾਗ੍ਰਾਮ ‘ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ। ਇੱਕ ਤਸਵੀਰ ਨੇਹਾ ਦੇ ਪੁਰਾਣੇ ਘਰ ਦੀ ਹੈ ਜਿੱਥੇ ਉਨ੍ਹਾਂ ਨੇ ਜਨਮ ਲਿਆ ਸੀ ਤਾਂ ਦੂਜੀ ਉਨ੍ਹਾਂ ਦੇ ਬੰਗਲੇ ਦੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਨੇਹਾ ਨੇ ਭਾਵੁਕ ਪੋਸਟ ਵੀ ਲਿਖੀ ਹੈ।

ਬਾਦਲਾਂ ਨੂੰ ਵੱਡਾ ਝਟਕਾ!, ਅਕਾਲੀ ਦਲ ਦੀ ਸਾਬਕਾ ਐੱਮਪੀ ਤੇ ਸਾਬਕਾ ਮੰਤਰੀ ਮਿਲਗੇ ਢੀਂਡਸਾ ਨਾਲ!

ਨੇਹਾ ਕੱਕੜ ਨੇ ਲਿਖਿਆ – ਇਹ ਉਹ ਬੰਗਲਾ ਹੈ ਜੋ ਹੁਣ ਸਾਡਾ ਹੈ ਅਤੇ ਦੂਜਾ ਘਰ ਰਿਸ਼ੀਕੇਸ਼ ਜਿੱਥੇ ਮੈਂ ਪੈਦਾ ਹੋਈ ਸੀ। ਉਸ ਘਰ ‘ਚ ਅਸੀਂ ਕੱਕੜ ਫੈਮਲੀ ਇੱਕ ਹੀ ਕਮਰੇ ‘ਚ ਰਿਹਾ ਕਰਦੀ ਸੀ। ਉੱਥੇ ਮੇਰੀ ਮਾਂ ਨੇ ਇੱਕ ਟੇਬਲ ਰੱਖਿਆ ਸੀ ਜੋ ਕਿ ਸਾਡਾ ਕਿਚਨ ਸੀ। ਉਹ ਘਰ ਵੀ ਸਾਡਾ ਆਪਣਾ ਨਹੀਂ ਸੀ। ਉਸਦੇ ਲਈ ਅਸੀਂ ਕਿਰਾਇਆ ਦਿੰਦੇ ਸੀ। ਅੱਜ ਜਦੋਂ ਵੀ ਮੈਂ ਇਸ ਸ਼ਹਿਰ ‘ਚ ਆਪਣੇ ਬੰਗਲੇ ਨੂੰ ਵੇਖਦੀ ਹਾਂ ਤਾਂ ਹਮੇਸ਼ਾ ਭਾਵੁਕ ਹੋ ਜਾਂਦੀ ਹਾਂ।

ਵੱਡੀ ਖਬਰ-ਨੋਟਬੰਦੀ ਤੋਂ ਬਾਅਦ RBI ਦਾ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ!

ਨੇਹਾ ਨੇ ਅੱਗੇ ਲਿਖਿਆ – ਮੇਰੇ ਪਰਿਵਾਰ ਦਾ ਧੰਨਵਾਦ। ਮਾਤਾ – ਪਿਤਾ ਅਤੇ ਮਾਤਾ ਰਾਣੀ ਅਤੇ ਮੇਰੇ ਚਹੇਤਿਆਂ ਦਾ ਵੀ। ਨੇਹਾ ਦੀ ਇਸ ਪੋਸਟ ‘ਤੇ ਕਈ ਸਿਤਾਰੇ ਵੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਉਨ੍ਹਾਂ ਦੇ ਸੰਘਰਸ਼ ਭਰੇ ਦਿਨਾਂ ਨਾਲ ਸੋਹਰਤ ਹਾਸਲ ਕਰਨ ਦੀ ਤਾਰੀਫ ਕਰ ਰਹੇ ਹਨ। ਬਹੁਤ ਹੀ ਘੱਟ ਲੋਕ ਇਸ ਗੱਲ ਨੂੰ ਜਾਣਦੇ ਹੋਣਗੇ ਕਿ ਸਿਨੇਮਾ ਜਗਤ ‘ਚ ਆਉਣ ਤੋਂ ਪਹਿਲਾਂ ਨੇਹਾ ਕੱਕੜ ਭੈਣ ਅਤੇ ਭਰਾ ਦੇ ਨਾਲ ਜਗਰਾਤੇ ‘ਚ ਗਾਇਆ ਕਰਦੀ ਸੀ।

ਵੱਡੇ Police Officer ਤੇ ਜ਼ਨਾਨੀ ਦੀ Call Recording Viral, ਮੱਚਿਆ ਹੜਕੰਪ

ਇੰਡੀਅਨ ਆਇਡਲ ‘ਚ ਬਤੋਰ ਕੰਟੈਸਟੈਂਟ ਆਉਣ ਤੋਂ ਬਾਅਦ ਨੇਹਾ ਨੂੰ ਕਾਮਯਾਬੀ ਮਿਲੀ ਅਤੇ ਇਸ ਤੋਂ ਬਾਅਦ ਉਹ ਇੱਕ – ਇੱਕ ਕਰਕੇ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੀ ਗਈ। ਨੇਹਾ ਨੇ ਇੰਡੀਅਨ ਆਇਡਲ ‘ਚ ਬਤੋਰ ਕੰਟੈਸਟੈਂਟ ਹਿੱਸਾ ਲੈਣ ਤੋਂ ਬਾਅਦ ਇੱਕ ਮਿਊਜ਼ਿਕ ਐਲਬਮ ਕੱਢੀ ਜਿਸਦਾ ਨਾਮ ‘ਨੇਹਾ ਦ ਰਾਕ ਸਟਾਰ’ ਸੀ। ਇਹ ਸਾਲ 2008 ‘ਚ ਆਈ ਸੀ। ਇਸ ਤੋਂ ਬਾਅਦ ਨੇਹਾ ਨੂੰ ਸਿਨੇਮਾ ਜਗਤ ‘ਚ ਕੰਮ ਮਿਲਣ ਲੱਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button