12ਵੀਂ ਮੰਜ਼ਿਲ ਤੋਂ ਡਿੱਗੀ 2 ਸਾਲ ਦੀ ਬੱਚੀ ਨੂੰ ਡਿਲੀਵਰੀ ਬੁਆਏ ਨੇ ਕੀਤਾ ਕੈਚ, VIDEO ਵਾਇਰਲ
ਹਨੋਈ : ਵੀਅਤਨਾਮ ਦੇ ਹਨੋਈ ‘ਚ ਇੱਕ ਅਜਿਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਜਿਸਨੂੰ ਦੇਖਕੇ ਹਰ ਕੋਈ ਹੈਰਾਨ ਰਹਿ ਗਿਆ। ਹਨੋਈ ‘ਚ ਇੱਕ ਡਿਲੀਵਰੀ ਬੁਆਏ ਨੇ 12ਵੀਂ ਮੰਜ਼ਿਲ ਤੋਂ ਡਿੱਗ ਰਹੀ ਇੱਕ ਦੋ ਸਾਲ ਦੀ ਬੱਚੀ ਨੂੰ ਕੈਚ ਕਰ ਲਿਆ। 31 ਸਾਲ ਦੇ ਨਗੂਏਨ ਨਾਗਾਸ ਮਾਂਹ 5 ਵਜੇ ਇੱਕ ਡਿਲੀਵਰੀ ਕਰਨ ਲਈ ਕਾਰ ‘ਚ ਬੈਠੇ ਇੰਤਜਾਰ ਕਰ ਰਹੇ ਸਨ। ਉਦੋਂ ਉਨ੍ਹਾਂ ਨੇ ਇੱਕ ਬੱਚੇ ਦੇ ਰੋਣ ਦੀ ਆਵਾਜ ਸੁਣੀ। ਉਨ੍ਹਾਂ ਨੇ ਦੇਖਿਆ ਕਿ ਇੱਕ ਮਹਿਲਾ ਚੀਖ ਰਹੀ ਹੈ ਅਤੇ ਖਿੜਕੀ ਦੇ ਬਾਹਰ ਗਰਦਨ ਕੱਢ ਕੇ ਦੇਖ ਰਹੀ ਹੈ। ਉਨ੍ਹਾਂ ਨੂੰ ਪਹਿਲਾਂ ਲੱਗਾ ਕਿ ਸ਼ਾਇਦ ਬੱਚੀ ਕੋਈ ਬਦਮਾਸ਼ੀ ਕਰ ਰਹੀ ਹੈ ਪਰ ਫਿਰ ਉਨ੍ਹਾਂ ਨੇ ਦੇਖਿਆ ਕਿ ਬੱਚੀ ਹੇਠਾਂ ਡਿੱਗ ਰਹੀ ਹੈ ਅਤੇ ਜ਼ਮੀਨ ਤੋਂ 50 ਮੀਟਰ ‘ਤੇ ਹੈ।
ਬਲਬੀਰ ਰਾਜੇਵਾਲ ਦਾ ਆਇਆ ਵੱਡਾ ਬਿਆਨ ! ਸੁਣਕੇ ਹਿੱਲ ਗਈ ਕੇਂਦਰ ਸਰਕਾਰ, ਕਿਸਾਨ ਹੋਏ ਖੁਸ਼ ! ਜਿੱਤ ਪੱਕੀ ?
ਉਨ੍ਹਾਂ ਨੇ ਦੇਖਿਆ ਕਿ ਬੱਚੀ ਬਾਲਕਨੀ‘ਤੇ ਲਮਕੀ ਹੋਈ ਹੈ। ਇਸ ਤੋਂ ਬਾਅਦ ਮਾਂਹ ਨੇ ਆਪਣੀ ਕਾਰ ਤੋਂ ਤੇਜ਼ੀ ਨਾਲ ਨਿਕਲੇ ਅਤੇ ਬਿਲਡਿੰਗ ਦੇ ਕਰੀਬ ਚਲੇ ਗਏ ਅਤੇ ਜਿੱਥੇ ਬੱਚੀ ਸੀ ਉਸਦੇ ਕਰੀਬ ਪੁੱਜਣ ਦੀ ਕੋਸ਼ਿਸ਼ ਕਰਨ ਲੱਗੇ। ਉਹ ਉੱਥੇ ਦੇ ਜਨਰੇਟਰ ਦੀ ਛੱਤ ‘ਤੇ ਚੜ੍ਹ ਗਏ ਅਤੇ ਹਾਲਾਂਕਿ ਉੱਥੇ ਖੜੇ ਹੋ ਕੇ ਉਹ ਥੋੜ੍ਹਾ ਲੜਖੜਾ ਗਏ ਪਰ ਜਦੋਂ ਬੱਚੀ ਡਿੱਗਣ ਲੱਗੀ ਤਾਂ ਉਹ ਉਸਨੂੰ ਬਚਾਉਣ ਲਈ ਕੁੱਦ ਗਏ। ਇਸ ਦੇ ਚੱਲਦਿਆਂ ਛੱਤ ‘ਤੇ ਇੱਕ ਡੈਂਟ ਵੀ ਪੈ ਗਿਆ। ਮਾਂਹ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੀ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਅਤੇ ਆਖ਼ਿਰਕਾਰ ਉਹ ਆਪਣੀ ਇਸ ਕੋਸ਼ਿਸ਼ ‘ਚ ਸਫਲ ਹੋ ਗਏ।
ਜਿਹੜੇ ਸਿੰਘ ਨੇ ਘੇਰੀ ਸੀ ਅਜੇ ਦੇਵਗਨ ਦੀ ਗੱਡੀ ਜੇਲ੍ਹ ਤੋਂ ਬਾਹਰ ਆਉਣ ਸਾਰ ਉਹਨੇ ਕਰਤਾ ਧਮਾਕਾ !
ਘਟਨਾ ਦੀ ਪੂਰੀ ਵੀਡੀਓ ਕੋਲ ਦੇ ਹੀ ਅਪਾਰਟਮੈਂਟ ‘ਚ ਰਹਿਣ ਵਾਲੇ ਇੱਕ ਸ਼ਖਸ ਨੇ ਬਣਾਇਆ ਹੈ ਜਿਸ ‘ਚ ਦਿਖ ਰਿਹਾ ਹੈ ਕਿ ਬੱਚੀ ਕਿਸ ਤਰ੍ਹਾਂ ਬਾਲਕੋਨੀ ਦੀ ਪਤਲੀ ਜਿਹੀ ਰੇਲਿੰਗ ਵਿੱ’ਚ ਝੂਲ ਰਹੀ ਹੈ। ਬੱਚੀ ਕੁਝ ਦੇਰ ਉਸਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਪਰ ਬਾਅਦ ‘ਚ ਉਹ ਅਸਫਲ ਹੋ ਕੇ ਡਿੱਗਣ ਲੱਗਦੀ ਹੈ ਜਿਸਨੂੰ ਕਿ ਇਹ ਡਿਲੀਵਰੀ ਬੁਆਏ ਕੈਚ ਕਰ ਲੈਂਦਾ ਹੈ ….ਬੱਚੀ ਦੇ ਮੂੰਹ ਤੋਂ ਖੂਨ ਆਉਣ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸਦਾ ਕਮਰ ਖਿਸਕ ਗਈ ਹੈ ਹਾਲਾਂਕਿ ਉਸਨੂੰ ਹੋਰ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ।
😱¡HEROICA ATRAPADA!👏
Un repartidor le salvó la vida a una niña de 3 años que cayó del piso 12 de un edificio en Vietnam.
La nena sufrió fracturas en la pierna y en los brazos, pero está viva gracias a la heroica acción de Nguyen Ngoc Manh❤️, quien sufrió un esguince.#VIRAL pic.twitter.com/eI03quT0IM
— Unicanal (@Unicanal) March 1, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.