Breaking NewsD5 specialEntertainmentIndiaNewsTop News

ਸੋਨੂੰ ਸੂਦ ਸ਼੍ਰੀਨਗਰ ਦੀ ਦੁਕਾਨ ‘ਚ ਵੇਚਦੇ ਦਿਖੇ ਜੁੱਤੀਆਂ – ਚੱਪਲਾਂ

ਮੁੰਬਈ : ਬਾਲੀਵੁਡ ਅਦਾਕਾਰ ਸੋਨੂੰ ਸੂਦ ਨੇ ਸ਼੍ਰੀਨਗਰ ਦੀ ਇੱਕ ਦੁਕਾਨ ‘ਤੇ ਅਚਾਨਕ ਪਹੁੰਚ ਕੇ ਦੁਕਾਨਦਾਰ ਨੂੰ ਹੈਰਾਨ ਕਰਦੇ ਹੋਏ ਉਸਦੀ ਦੁਕਾਨ ਦੇ ਸਮਾਨ ਦਾ ਪ੍ਰਚਾਰ ਕੀਤਾ। ਸੂਦ ਜ਼ੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਦੀ ਸੋਧੀ ਫਿਲਮ ਨੀਤੀ ਸਿਲਸਿਲੇ ‘ਚ ਇਨੀਂ ਦਿਨੀਂ ਸ਼੍ਰੀਨਗਰ ‘ਚ ਹਨ। ਸੋਨੂ ਸੂਦ ਸ਼ਹਿਰ ਦੇ ਬਟਮਾਲੂ ਬਾਜ਼ਾਰ ਦੀ ਇੱਕ ਗਲੀ ‘ਚ ਗਏ ਅਤੇ ਸ਼ਮੀ ਖਾਨ ਨਾਲ ਗੱਲਬਾਤ ਕਰਨ ਲੱਗੇ ਜੋ ਕਿ ਲੱਗਭੱਗ ਇੱਕ ਦਹਾਕੇ ਤੋਂ ਜੁੱਤੀਆਂ – ਚੱਪਲਾਂ ਵੇਚਣ ਦਾ ਕੰਮ ਕਰਦੇ ਹਨ।

🔴LIVE| ਸੁਪਰੀਮ ਕੋਰਟ ਦਾ ਅੰਬਾਨੀਆਂ ਨੂੰ ਵੱਡਾ ਝਟਕਾ, ਕਿਸਾਨ ਖੁਸ਼! ਲੋਕ ਸਭਾ ’ਚ ਇੱੱਕ ਹੋਰ ਬਿੱਲ ਪਾਸ

ਮਹਾਮਾਰੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਨੂੰ ਲੈ ਕੇ ਲੋਕਾਂ ਦੀ ਸਰਾਹਨਾ ਹਾਸਲ ਕਰਨ ਵਾਲੇ ਸੂਦ ਨੇ ਖ਼ਾਨ ਕੋਲੋਂ ਚੱਪਲਾਂ ਦੀ ਕੀਮਤ ਪੁੱਛੀ ਤੇ ਉਨ੍ਹਾਂ ਨੂੰ ਥੋੜ੍ਹੀ ਛੋਟ ਦੇਣ ਲਈ ਕਿਹਾ। ਸੂਦ ਨੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਨ ਦੀ ਦੁਕਾਨ ਤੋਂ ਖਰੀਦਦਾਰੀ ਕਰਨ ਦੀ ਬੇਨਤੀ ਵੀ ਕੀਤੀ। ਅਦਾਕਾਰ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਇਕ ਵੀਡੀਓ ’ਚ ਕਿਹਾ, ‘ਜੋ ਵੀ ਜੁੱਤੀਆਂ ਖਰੀਦਣਾ ਚਾਹੁੰਦਾ ਹੈ, ਸ਼ਮੀ ਭਰਾ ਦੀ ਦੁਕਾਨ ’ਤੇ ਆਓ ਤੇ ਜੇਕਰ ਤੁਸੀਂ ਮੇਰਾ ਨਾਂ ਲੈਂਦੇ ਹੋ ਤਾਂ ਉਹ ਤੁਹਾਨੂੰ ਛੋਟ ਜ਼ਰੂਰ ਦੇਣਗੇ।’

ਲਓ ਅੱਜ ਫਿਰ ਘੇਰ ਲਿਆ ਕਿਸਾਨਾਂ ਨੇ ਨਵਜੋਤ ਸਿੱਧੂ! ਕਰਾਈ ਪੂਰੀ ਤਸੱਲੀ, ਮਾਹੌਲ ਹੋਇਆ ਗਰਮ!

ਦੱਸ ਦੇਈਏ ਕਿ ਪਿਛਲੇ ਸਾਲ ਤਾਲਾਬੰਦੀ ’ਚ ਸੋਨੂੰ ਸੂਦ ਨੇ ਲੋੜਵੰਦਾਂ ਦੀ ਮਦਦ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਸੀ, ਉਹ ਅੱਜ ਵੀ ਬਾਦਸਤੂਰ ਜਾਰੀ ਹੈ। ਸਿਰਫ ਮੁੰਬਈ ਤਕ ਹੀ ਨਹੀਂ, ਸਗੋਂ ਸੋਨੂੰ ਸੂਦ ਅੱਜ ਹਰ ਦੇਸ਼ ਵਾਸੀ ਨਾਲ ਖੜ੍ਹੇ ਨਜ਼ਰ ਆਉਂਦੇ ਹਨ। ਉਥੇ ਸੋਨੂੰ ਸੂਦ ਦੀ ਇਕ ਹੋਰ ਖ਼ਾਸ ਗੱਲ ਹੈ ਕਿ ਉਹ ਜਿਥੇ ਵੀ ਜਾਂਦੇ ਹਨ, ਉਥੋਂ ਕੋਈ ਨਾ ਕੋਈ ਖ਼ਾਸ ਵੀਡੀਓ ਜ਼ਰੂਰ ਸਾਂਝੀ ਕਰਦੇ ਹਨ।

 

View this post on Instagram

 

A post shared by Sonu Sood (@sonu_sood)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button