Breaking NewsD5 specialIndiaNewsTop News

11 ਅਫਗਾਨੀ ਸਿੱਖ ਪੁੱਜੇ ਭਾਰਤ

ਨਵੀਂ ਦਿੱਲੀ : ਕਾਬੁਲ ਦੇ ਗੁਰਦੁਆਰੇ ‘ਤੇ ਹੋਏ ਹਮਲੇ ‘ਚ ਮਾਰੇ ਗਏ ਸਵਿੰਦਰ ਸਿੰਘ ਦੀਆਂ ਅਸਥੀਆਂ ਲੈ ਕੇ ਅਫਗਾਨਿਸਤਾਨ ਦੇ 11 ਸਿੱਖ ਵੀਰਵਾਰ ਨੂੰ ਭਾਰਤ ਪੁੱਜੇ। ਸਰਕਾਰ ਨੇ 19 ਜੂਨ ਨੂੰ ਅਫਗਾਨਿਸਤਾਨ ਦੇ 111 ਹਿੰਦੂਆਂ ਅਤੇ ਸਿੱਖਾਂ ਨੂੰ ਐਮਰਜੈਂਸੀ ਈ-ਵੀਜ਼ੇ ਦਿੱਤੇ ਸਨ।ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਇਨ੍ਹਾਂ ਅਫ਼ਗਾਨੀ ਸਿੱਖਾਂ ਦਾ ਸਵਾਗਤ ਕੀਤਾ ਗਿਆ, ਉਥੇ ਹੀ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਸਿੱਖਾਂ ਨੇ ਆਪਣਾ ਦੁੱਖ ਵੀ ਬਿਆਨ ਕੀਤਾ।

Bathinda News : Teacher ਦਾ ਪੁਲਸੀਏ ਨਾਲ ਪਿਆ ਪੰਗਾ, ਫੇਰ ਪਾੜਤੀ ਚਲਾਨ ਦੀ ਕਾਪੀ | D5 Channel Punjabi

ਉਧਰ ਦੂਜੇ ਪਾਸੇ, ਅਫ਼ਗਾਨ ਤੋਂ ਆਏ ਸਿੱਖਾਂ ਦੇ ਪਰਿਵਾਰਾਂ ਦਾ ਕਹਿਣਾ ਸੀ ਕਿ, ਉਨ੍ਹਾਂ ਨੂੰ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਅਤੇ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ। ਦੱਸ ਦਈਏ ਕਿ, ਅਫਗਾਨਿਸਤਾਨ ਦੇ ਕਾਬੁਲ ‘ਚ 18 ਜੂਨ ਨੂੰ ਹੋਏ ਅੱਤਵਾਦੀ ਹਮਲੇ ‘ਚ ਮਾਰੇ ਗਏ ਸਵਿੰਦਰ ਸਿੰਘ ਦੀਆਂ ਅਸਤੀਆ ਨੂੰ ਵੀ ਇਸੇ ਫਲਾਈਟ ਰਾਹੀਂ ਅਫਗਾਨਿਸਤਾਨ ਤੋਂ ਦਿੱਲੀ ਲਿਆਂਦਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button