PunjabTop News

108 ਐਂਮਬੂਲੈਂਸ ਵਾਲਿਆ ਦੇ ਹੱਕ ‘ਚ ਅੱਗੇ ਆਏ ਲਕਸ਼ਮੀ ਕਾਂਤਾ ਚਾਵਲਾ, CM ਮਾਨ ਨੂੰ ਕੀਤੀ ਇਹ ਅਪੀਲ

ਅੰਮ੍ਰਿਤਸਰ : ਬੀਤੇ ਦਿਨ ਪੰਜਾਬ ‘ਚ 108 ਅੰਬੂਲੈਂਸ ਨਾਲ ਸਬੰਧਤ ਹਜ਼ਾਰਾਂ ਕਰਮਚਾਰੀ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਚਲੇ ਗਏ ਸਨ। ਅੰਬੂਲੈਂਸ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਤਿੰਨ ਦਿਨ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਦੇ ਸਮੁੱਚੇ 108 ਐਂਬੂਲੈਂਸ ਕਰਮਚਾਰੀ ਕਰਮਚਾਰੀ ਅਣਮਿੱਥੇ ਸਮੇਂ ਦੀ ਹੜਤਾਲ ‘ਤੇ ਚਲੇ ਜਾਣਗੇ। ਪੰਜਾਬ ਸਰਕਾਰ ਅਤੇ ਸਿਹਤ ਮਹਿਕਮੇ ਨੇ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ‘ਤੇ ਗੌਰ ਨਹੀਂ ਕੀਤਾ ਜਿਸ ਕਾਰਨ ਸਮੂਹ 108 ਐਂਬੂਲੈਂਸ ਕਰਮਚਾਰੀਆਂ ਨੇ ਹੜਤਾਲ ‘ਤੇ ਜਾਣ ਦਾ ਫੈਸਲਾ ਕਰ ਲਿਆ ਸੀ।

BIG News : ਵੱਡੇ ਲੀਡਰ ਦਾ ਦੇਹਾਂਤ, ਸੋਗ ਦੀ ਲਹਿਰ | D5 Channel Punjabi

ਉਥੇ ਹੀ ਅੱਜ ਸਾਬਕਾ ਕੈਬਨਿਟ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ “ਜੇਕਰ ਹਰਿਆਣਾ NHM ਦੇ ਅੰਤਰਗਤ ਐਬੂਲੈਂਸ ਨੂੰ ਲੈ ਰਿਹਾ ਹੈ, ਕਰਮਚਾਰੀ ਨੂੰ ਪੂਰਾ ਵੇਤਨ ਦੇ ਰਿਹਾ। ਡਰਾਇਵਰ ਨੂੰ 5 ਸਾਲ ਦੀ ਨੋਕਰੀ ਤੋਂ ਬਾਅਦ 45000 ‘ਤੇ ਦੂਜੇ ਕਰਮਚਾਰੀ ਨੂੰ 35000। ਤਾਂ ਕਿ ਪੰਜਾਬ ਗਰੀਬ ਹੈ, ਕਿਉ ਨਹੀਂ ਦੇ ਸਕਦਾ। ਇਨ੍ਹਾਂ ਦਾ ਬਹੁਤ ਸ਼ੋਸ਼ਨ ਹੋ ਚੱਕਿਆ ਹੈ। ਹੁਣ ਪੰਜਾਬ ਸਰਕਾਰ ਜਾਗੇ ਇਨ੍ਹਾਂ ਦੀ ਮੰਗਾਂ ਨੂੰ ਮੰਨੇ। ਮੈਂ ਭਗਵੰਤ ਮਾਨ ਨੂੰ ਅਪੀਲ ਕਰਦੀ ਹਾਂ ਕਿ ਇਨ੍ਹਾਂ ਨੂੰ ਆਉਟ ਸੋਰਸਿੰਗ ਤੋਂ ਮੁਕਤ ਕਰਨ ‘ਤੇ ਇਨ੍ਹਾਂ ਨੂੰ NHM ਸਰਕਾਰ ਦੇ ਅੰਤਰਗਤ ਲੈਣ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button