Breaking NewsD5 specialInternationalNews

10 ਸਾਲ ਦੀ ਭਾਰਤੀ – ਅਮਰੀਕੀ ਬੱਚੀ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਸਨਮਾਨਿਤ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਵਿਡ – 19 ਨਾਲ ਨਜਿੱਠਣ ਲਈ ਮੋਰਚੇ ਤੇ ਤੈਨਾਤ ਨਰਸਾਂ ਅਤੇ ਦਮਕਲ ਵਿਭਾਗ ਦੇ ਕਰਮਚਾਰੀਆਂ ਨੂੰ ਕੁਕੀਜ ਅਤੇ ਕਾਰਡ ਭੇਜਣ ਵਾਲੀ 10 ਸਾਲ ਦੀ ਸ਼ਰਵਿਆ ਅੰਨਾਪਾਰੇੱਡੀ ਨੂੰ ਸਨਮਾਨਿਤ ਕੀਤਾ ਹੈ। ਸਰਵਿਆ ‘ਗਰਲ ਸਕਾਉਟ ਟਰੂਪ’ ਦੀ ਮੈਂਬਰ ਹੈ ਅਤੇ ਮੈਰੀਲੈਂਡ ਦੇ ਹਾਨਓਵਰ ਹਿਲਸ ਐਲੀਮੈਂਟਰੀ ਸਕੂਲ ਦੀ ਚੌਥੀ ਜਮਾਤ ਦੀ ਵਿਦਿਆਰਥਣ ਹੈ। ਰਾਸ਼ਟਰਪਤੀ ਟਰੰਪ ਅਤੇ ਫਰਸਟ ਲੇਡੀ ਮੇਲਾਨਿਆ ਟਰੰਪ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨਾਲ ਨਜਿਠਣ ਲਈ ਮੋਰਚੇ ਉੱਤੇ ਤੈਨਾਤ ਕਰਮੀਆਂ ਦੀ ਮਦਦ ਕਰ ਰਹੇ ਅਮਰੀਕੀ ਨਾਇਕਾਂ ਨੂੰ ਸਨਮਾਨਿਤ ਕੀਤਾ।

NEWS BULLETIN: PUNJAB POLICE ਫੇਰ ਆਈ ਸੁਰਖੀਆਂ ‘ਚ, ਕਾਂਗਰਸੀਆਂ ਦਾ ਅਕਾਲੀਆਂ ‘ਤੇ ਪਲਟਵਾਰ

ਜਿਸ ਵਿੱਚ ਇਹ ਬੱਚੀ ਵੀ ਸ਼ਾਮਿਲ ਹੈ। ਸਥਾਨਕ ਮੀਡੀਆਂ ਅਨੁਸਾਰ ਰਾਸ਼ਟਰਪਤੀ ਦੇ ਹਵਾਲੇ ਤੋਂ ਕਿਹਾ ਗਿਆ ਕਿ ਅੱਜ ਅਸੀ ਜਿਨ੍ਹਾਂ ਮਰਦਾਂ ਅਤੇ ਔਰਤਾਂ ਨੂੰ ਸਨਮਾਨਿਤ ਕਰ ਰਹੇ ਹੈ, ਉਹ ਸਾਨੂੰ ਯਾਦ ਦਿਵਾਉਂਦੇ ਹਨ ਕਿ ਔਖਾ ਸਮੇਂ ਵਿੱਚ ਵੀ ਜੋ ਪਿਆਰ ਸਾਨੂੰ ਇਕਜੁਟ ਕਰਦਾ ਹੈ ਉਹ ਸਾਨੂੰ ਨਵੀਂ ਉਚਾਈਆਂ ਤੱਕ ਲਿਜਾ ਸਕਦਾ ਹੈ। ਸ਼ਰਵਿਆ ‘ਗਰਲ ਸਕਾਉਟ ਟਰੂਪ’ ਉਨ੍ਹਾਂ ਤਿੰਨ ਬੱਚਿਆਂ ‘ਚ ਸ਼ਾਮਿਲ ਹੈ, ਜਿਨ੍ਹਾਂ ਨੂੰ ਟਰੰਪ ਨੇ ਸਨਮਾਨਿਤ ਕੀਤਾ।

SUMEDH SAINI ਦਾ ਦਬਦਬਾ ਜਾਰੀ, ਟੌਹਰ ਨਾਲ ਪਹੁੰਚਿਆ ਪੇਸ਼ੀ ‘ਤੇ, ਦੇਖਦੇ ਰਹਿ ਗਏ ਸੜਕਾਂ ‘ਤੇ ਖੜ੍ਹੇ ਲੋਕ

ਉਸਦੇ ਮਾਤਾ – ਪਿਤਾ ਆਂਧਰਾ ਪ੍ਰਦੇਸ਼ ਦੇ ਹਨ। ਖਬਰ ਮੁਤਾਬਕ ‘ਗਰਲ ਸਕਾਉਟ’ ਦੀ ਇਨ੍ਹਾਂ ਲੜਕੀਆਂ ਨੇ ਸਥਾਨਕ ਡਾਕਟਰਾਂ, ਨਰਸਾਂ ਅਤੇ ਦਮਕਲ ਕਰਮੀਆਂ ਨੂੰ ਕੁਕੀਜ਼ ਦੇ 100 ਡੱਬੇ ਤੇ ਹੱਥ ਨਾਲ ਬਣਾਕੇ 200 ਕਾਰਡ ਵੀ ਭੇਜੇ ਸਨ। ਚੀਨ ਦੇ ਵੁਹਾਨ ਤੋਂ ਪਿਛਲੇ ਸਾਲ ਦਸੰਬਰ ‘ਚ ਸ਼ੁਰੂ ਹੋਏ ਇਸ ਵਾਇਰਸ ਨਾਲ ਵਿਸ਼ਵ ਭਰ ‘ਚ 40.7 ਲੱਖ ਲੋਕ ਸਥਾਪਤ ਹਨ ਅਤੇ ਇਸ ਨਾਲ 3,15,185 ਲੋਕ ਮਾਰੇ ਗਏ ਹਨ। ਅਮਰੀਕਾ ਵਿੱਚ ਇਸ ਨਾਲ 89,562 ਲੋਕਾਂ ਦੀ ਜਾਨ ਗਈ ਹੈ ਅਤੇ 14 ਲੱਖ ਤੋਂ ਜਿਆਦਾ ਲੋਕ ਇਸ ਨਾਲ ਪ੍ਰਭਾਵਿਤ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button