10ਵੀਂ ਦੀ ਵਿਦਿਆਰਥਣ ਨੇ ਸਕੂਲ ‘ਚ ਕੀਤਾ ਅਜਿਹਾ ਕਾਰਾ ਦੇਖ ਕੇ ਉੱਡ ਗਏ ਸਭ ਦੇ ਹੋਸ਼
ਰੂਪਨਗਰ : ਮਾਪੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਕੀ ਕੁੱਝ ਨਹੀਂ ਕਰਦੇ, ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਵਧੀਆ ਤੋਂ ਵਧੀਆ ਨਿੱਜੀ ਸਕੂਲਾਂ ਵਿੱਚ ਭੇਜਦੇ ਹਨ ਪਰ ਕੀ ਇਨ੍ਹਾਂ ਸਕੂਲਾਂ ਵਿੱਚ ਲੱਖਾਂ ਰੁਪਏ ਫੀਸਾਂ ਭਰ ਕੇ ਵੀ ਬੱਚੇ ਸੁਰੱਖਿਅਤ ਹਨ। ਅੱਜ ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ, ਤਾਜ਼ਾ ਮਾਮਲਾ ਖੰਨਾ ਨੇੜਲੇ ਕਸਬਾ ਖਮਾਣੋਂ ਦਾ ਹੈ। ਜਿਥੇ 9 ਅਕਤੂਬਰ ਨੂੰ ਇੱਕ ਨਿੱਜੀ ਸਕੂਲ ਵਿੱਚ 10ਵੀਂ ਦੀ ਵਿਦਿਆਰਥਣ ਸ਼ੀਤਲ ਨੇ ਸਕੂਲ ਦੇ ਹੀ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਮਾਪਿਆਂ ਨੂੰ ਬੱਚੀ ਦੀ ਲਾਸ਼ ਕਮਰੇ ਦੇ ਪੱਖੇ ਨਾਲ ਲਟਕਦੀ ਮਿਲੀ ਸੀ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਮਾਮਲੇ ‘ਚ ਵੱਡਾ ਮੋੜ ਉਸ ਸਮੇਂ ਆਇਆ ਜਦੋਂ ਮ੍ਰਿਤਕ ਵਿਦਿਆਰਥਣ ਦੇ ਮਾਪਿਆਂ ਨੇ ਪੁਲਿਸ ਤੇ ਮਾਮਲੇ ਨੂੰ ਦਬਾਉਣ ਦਾ ਇਲਜ਼ਾਮ ਲਗਾ ਦਿੱਤਾ। ਮਾਪਿਆਂ ਦਾ ਇਲਜ਼ਾਮ ਹੈ ਕਿ ਪੁਲਿਸ ਖੁਦਕੁਸ਼ੀ ਨੂੰ ਕੁਦਰਤੀ ਹਾਦਸਾ ਕਰਾਰ ਦੇ, ਸ਼ੀਤਲ ਦੀ ਮੌਤ ਦੇ ਰਾਜਾਂ ਨੂੰ ਫਾਇਲਾਂ ਦੇ ਢੇਰ ਹੇਠ ਦੱਬ ਰਹੀ ਹੈ।
Read Also ਸਕੂਲ ਬੱਸ ਡਰਾਈਵਰ ਦੀ ਗੰਦੀ ਕਰਤੂਤ
ਸ਼ੀਤਲ ਦੇ ਪਰਿਵਾਰਕ ਮੈਂਬਰ ਹੁਣ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕਰ ਰਹੇ ਹਨ। ਉਧਰ ਮਾਪਿਆਂ ਵੱਲੋਂ ਪੁਲਿਸ ਜਾਂਚ ਤੇ ਅਸੰਤੁਸ਼ਟੀ ਦਾ ਮਾਮਲਾ ਹੁਣ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਜਾ ਪੁੱਜਾ ਹੈ। ਜਿਨ੍ਹਾਂ ਕੇਸ ਦੀ ਗੰਭੀਰਤਾ ਨੂੰ ਦੇਖਤਾ, ਮਾਮਲੇ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਦਿੱਤੇ ਹਨ। ਫਿਲਹਾਲ ਮਾਮਲੇ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਕਹਿਣਾ ਮੁਨਾਸਿਬ ਹੋਵੇਗਾ ਪਰ ਕਿਸੇ ਨਿੱਜੀ ਸਕੂਲ ਵਿੱਚ ਬੱਚਿਆਂ ਦੀ ਮੌਤ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਗੁਰੂਗ੍ਰਾਮ ਦੇ ਰਿਆਨ ਸਕੂਲ ਵਿੱਚ ਵਿਦਿਆਰਥੀ ਪ੍ਰਦਿਊਮਣ ਦੇ ਕਤਲ ਮਾਮਲੇ ਨੇ ਵੀ, ਸਰਕਾਰ ਅਤੇ ਨਿੱਜੀ ਸਕੂਲਾਂ ਦੀ ਕਾਰਗੁਜ਼ਾਰੀ ਤੇ ਵੱਡਾ ਸਵਾਲੀਆ ਨਿਸ਼ਾਨ ਖੜਾ ਕੀਤਾ ਸੀ। ਹਾਲਾਂਕਿ ਉਦੋਂ ਵੀ ਸਰਕਾਰ ਵੱਲੋਂ ਨਿੱਜੀ ਸਕੂਲਾਂ ਤੇ ਕਈ ਤਰ੍ਹਾਂ ਦੇ ਨਵੇਂ ਨਿਯਮ ਲਾਉਣ ਦੀ ਗੱਲ ਆਖੀ ਗਈ ਸੀ ਪਰ ਤਾਜ਼ਾ ਮਾਮਲੇ ਨੂੰ ਦੇਖਦਿਆਂ ਇਹ ਨਿਯਮ ਵੀ ਸ਼ੀਤਲ ਦੀ ਮੌਤ ਦੇ ਰਾਜ਼ਾਂ ਵਾਂਗੂੰ ਫਾਇਲਾਂ ਵਿੱਚ ਹੀ ਪਏ ਨਜਰ ਆਉਂਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.