PunjabTop News

1 ਲੱਖ 96 ਹਜ਼ਾਰ 462 ਕਰੋੜ ਦਾ ਹੋਵੇਗਾ ਪੰਜਾਬ ਸਰਕਾਰ ਦਾ ਇਸ ਸਾਲ ਦਾ ਬਜਟ ਦੇਖੋ LIVE

ਚੰਡੀਗੜ੍ਹ : ਪੰਜਾਬ ਸਰਕਾਰ ਦਾ ਇਸ ਸਾਲ ਦਾ ਬਜਟ 1 ਲੱਖ 96 ਹਜ਼ਾਰ 462 ਕਰੋੜ ਦਾ ਹੋਵੇਗਾ ਜੋ ਕਿ ਪਿਛਲੇ ਵਰ੍ਹੇ ਨਾਲ 26 ਫ਼ੀਸਦ ਜ਼ਿਆਦਾ ਹੈ। ਇਸ ਦੇ ਨਾਲ ਹੀ ਖੇਤੀਬਾੜੀ ਦੇ ਲਈ 13 ਹਜ਼ਾਰ 888 ਕਰੋੜ ਦਾ ਬਜਟ ਤੈਅ ਕੀਤਾ ਗਿਆ ਹੈ।

ਖੇਤੀਬਾੜੀ ਸੈਕਟਰ ਲਈ 13888 ਕਰੋੜ ਰੁਪਏ ਤੈਅ

ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਲਾਨਾ ਖਰਚਿਆਂ ਲਈ 74 ਹਜ਼ਾਰ 620 ਕਰੋੜ ਰੁਪਏ ਹੈ। ਜਦਕਿ ਖੇਤੀਬਾੜੀ ਸੈਕਟਰ ਦੇ ਲਈ 13888 ਕਰੋੜ ਰੁਪਏ ਤੈਅ ਕੀਤੇ ਗਏ ਹਨ।

PUNSEED ਵੱਲੋਂ 10,000 ਕਰੋੜ ਦੀ ਸਬਸਿਡੀ ਨਾਲ ਬੀਜ ਮੁਹਾਈਆ ਕਰਵਾਏ

ਰਿਵੋਲਵਿੰਗ ਫੰਡ ਬਣਾਇਆ ਜਾ ਰਿਹਾ ਬਾਸਮਤੀ ਲਈ

ਪੇਂਡੂ ਵਿਕਾਸ ਫੰਡ ਦਾ 2880 ਕਰੋੜ ਰੁਪਏ ਕੇਂਦਰ ਵੱਲ ਬਕਾਇਆ- ਵਿੱਤ ਮੰਤਰੀ

ਬਜਟ ਪੇਸ਼ ਕਰਦੇ ਹੋਏ ਵਿੱਤ ਹਰਪਾਲ ਸਿੰਘ ਚੀਮਾ ਨੇ ਬਾਸਮਤੀ ਦੀ ਖੇਤੀ ਨੂੰ ਹੁਲਾਰਾ ਦੇਣ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਝੋਨੇ ਦੀ ਸਿੱਧੀ ਬਿਜਾਈ ਤੇ ਮੂੰਗੀ ਦੀ ਕਾਸ਼ਤ ਵਧਾਉਣ ਲਈ 125 ਕਰੋੜ ਰੁਪਏ ਤੈਅ ਕੀਤੇ ਗਏ ਹਨ। ਪੇਂਡੂ ਵਿਕਾਸ ਫੰਡ ਦਾ 2880 ਕਰੋੜ ਰੁਪਏ ਕੇਂਦਰ ਵੱਲ ਬਕਾਇਆ ਹੈ।

ਪਰਾਲੀ ਦੇ ਪ੍ਰਬੰਧਨ ਲਈ 350 ਕਰੋੜ ਦੀ ਤਜਵੀਜ

ਵਿੱਤ ਮੰਤਰੀ ਨੇ ਕਿਹਾ ਕਿ 125 ਕਰੋੜ ਮੂੰਗੀ ਦੀ ਖਰੀਦ ਅਤੇ ਝੋਨੇ ਦੀ ਸਿੱਧੀ ਬਿਜਾਈ ਲਈ ਰੱਖੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿਚ 30% ਕਮੀ ਆਈ ਹੈ।ਪਰਾਲੀ ਨੂੰ ਅੱਗ ਨਾ ਲਗਾਉਣ ਲਈ 350 ਕਰੋੜ ਦਾ ਬਜਟ ਰੱਖਿਆ ਹੈ। ਜਦਕਿ 9331 ਕਰੋੜ ਮੁਫ਼ਤ ਬਿਜਲੀ ਦੇਣ ਲਈ ਰਾਖਵਾਂ ਰੱਖਿਆ ਗਿਆ ਹੈ। ਜਦਕਿ ਬਾਗਬਾਨੀ ਲਈ 253 ਕਰੋੜ ਰਾਖਵਾਂ ਰੱਖਿਆ ਹੈ।

ਫ਼ਸਲਾਂ ਦੀ ਬੀਮਾ ਨੂੰ ਲੈ ਕੇ ਬੋਲੇ ਹਰਪਾਲ ਚੀਮਾ

ਕਿਹਾ- ਇਸ ਦੀ ਰੂਪ ਰੇਖਾ ਅਜੇ ਤਿਆਰ ਹੋ ਰਹੀ ਹੈ। ਬਹੁਤ ਜਲਦ ਇਸਦੀ ਅਨਾਉਸਮੈਂਟ ਮੁੱਖ ਮੰਤਰੀ ਮਾਨ ਸਾਹਿਬ ਕਰਨਗੇ।

ਮਿਲਕਫੈੱਡ ਲਈ 100 ਕਰੋੜ ਹੋਰ ਦੇਣ ਦੀ ਤਜਵੀਜ

ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਜੀਐਸਟੀ ਕਲੈਕਸ਼ਨ 6 ਲੱਖ 98 ਹਜ਼ਾਰ 635 ਕਰੋੜ ਰੁਪਏ ਰਿਹਾ ਹੈ। ਇਸ ਸਾਲ 9.24 ਫੀਸਦ ਜੀਐਸਟੀ ਕਲੈਕਸ਼ਨ ’ਚ ਵਾਧਾ ਹੋਇਆ ਹੈ। ਮਿਲਕਫੈੱਡ ਲਈ 100 ਕਰੋੜ ਤੈਅ ਕੀਤਾ ਗਿਆ ਹੈ।

UPDATE
DATE 10 MARCH 2023
TIME 12:30 PM

ਪੰਜਾਬ ’ਚ ਵੀ ਹੋਣਗੇ ਹਿਮਾਚਲ ਵਾਂਗ ਸੇਬ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ ਪੰਜਾਬ ਵਾਂਗ ਹੀ ਸੇਬ ਹੋਣਗੇ। ਇਸਦੇ ਲਈ ਜੀਐਨਡੀਯੂ ਨੇ ਟਿਸ਼ੂ ਕਲਚਰ ਤੋਂ ਸੇਬ ਦੀ ਕਿਸਮ ਤਿਆਰ ਕੀਤੀ ਹੈ।

ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਲਈ 258 ਕਰੋੜ ਰੁਪਏ

ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਲਈ 258 ਕਰੋੜ ਰੁਪਏ ਤੈਅ ਕੀਤੇ ਗਏ ਹਨ।

ਸਿੱਖਿਆ ਲਈ 17 ਹਜ਼ਾਰ 74 ਕਰੋੜ ਦਾ ਬਜਟ

ਸਿੱਖਿਆ ਖੇਤਰ ਦੇ ਲਈ ਲਈ 17 ਹਜ਼ਾਰ 74 ਕਰੋੜ ਦਾ ਬਜਟ ਰੱਖਿਆ ਗਿਆ ਹੈ। ਜੋ ਕਿ ਪਿਛਲੇ ਵਰ੍ਹੇ ਨਾਲੋਂ 12 ਫੀਸਦ ਜਿਆਦਾ ਹੈ।

ਪਸ਼ੂ ਪਾਲਣ ਵਿਭਾਗ ਲਈ 605 ਕਰੋੜ ਰੁਪਏ

ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਲਈ 605 ਕਰੋੜ ਰੁਪਏ ਰੱਖਿਆ ਗਿਆ ਹੈ। ਝੀਂਗਾ ਮੱਛੀ ਪਾਲਣ ਨੂੰ ਹੁਲਾਰਾ ਦੇਣ ਲਈ 10 ਕਰੋੜ ਰੁਪਏ ਰੱਖੇ ਗਏ ਹਨ। ਸਾਲ 2023-24 ਲਈ 1 ਕਰੋੜ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ।

ਬਜਟ ’ਚ 4.98 ਕਰੋੜ ਘਾਟੇ ਦਾ ਅਨੁਮਾਨ- ਵਿੱਤ ਮੰਤਰੀ

ਵਿੱਤ ਮੰਤਰੀ ਨੇ ਦੱਸਿਆ ਕਿ ਇਸ ਸਾਲ ਬਜਟ ’ਚ 4.98 ਕਰੋੜ ਘਾਟੇ ਦਾ ਅਨੁਮਾਨ ਰੱਖਿਆ ਗਿਆ ਹੈ। ਬਜਟ ਦਾ ਮਾਲੀਆ ਘਾਟਾ 3.32 ਫੀਸਦ ਰਹਿਣ ਦਾ ਅਨੁਮਾਨ ਹੈ। ਮੀਡ ਡੇਅ ਮੀਲ ਲਈ 456 ਕਰੋੜ ਰੁਪਏ ਦੀ ਤਜਵੀਜ਼ ਹੈ। ਖੇਤੀਬਾੜੀ ਤੇ ਸਹਾਇਕ ਖੇਤਰਾਂ ਲਈ 13 ਹਜ਼ਾਰ 888 ਕਰੋੜ ਦੀ ਤਜਵੀਜ਼ ਹੈ।

ਖੇਡਾਂ ਦੇ ਬੁਨਿਆਦੀ ਢਾਂਚੇ ਲਈ 258 ਕਰੋੜ ਰੁਪਏ

ਵਿੱਤ ਮੰਤਰੀ ਨੇ ਦੱਸਿਆ ਕਿ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਅਤੇ ਵੱਖ ਵੱਖ ਪਹਿਲਕਦਮੀਆਂ ਕਰਨ ਦੇ ਲਈ 258 ਰੁਪਏ ਦੀ ਵੰਡ ਵਿੱਤੀ ਸਾਲ 2023-24 ਲਈ ਰਾਖਵੀਂ ਕਰਨ ਦੀ ਤਜਵੀਜ਼ ਰੱਖਿਆ ਗਿਆ ਹੈ। ਜੋ ਕਿ ਵਰ੍ਹੇ ਤੋਂ 55 ਫੀਸਦ ਵੱਧ ਹੈ।

ਮੈਡੀਕਲ ਸਿੱਖਿਆ ਲਈ 1,015 ਕਰੋੜ ਰੁਪਏ

ਮੈਡੀਕਲ ਸਿੱਖਿਆ ਲਈ ਵਿੱਤੀ ਸਾਲ 2023-24 ਵਿੱਚ 1,015 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਡ, ਅੰਮ੍ਰਿਤਰ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਟਰੌਮਾ ਸੈਂਟਰ ਤੇ ਪਿੰਡ ਠੀਕਰੀਵਾਲ ਜਿਲ੍ਹਾ ਬਰਨਾਲਾ ਵਿਖੇ ਇੱਕ ਨਵਾਂ ਨਰਸਿੰਗ ਕਾਲਜ ਸਥਾਪਤ ਕਰਨ ਦੀ ਤਜ਼ਵੀਜ ਹੈ।

ਯੂਨਵਰਸਿਟੀਆਂ ਨੂੰ 990 ਕਰੋੜ ਦੀ ਮਿਲੀ ਗਿਰਾਂਟ

ਜਿਸ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਲਾ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ ਨੂੰ ਮਿਲੀ 990 ਕਰੋੜ ਦੀ ਗਿਰਾਂਟ

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ 4781 ਕਰੋੜ ਜਾਰੀ

ਮੈਡੀਕਲ ਅਫ਼ਸਰਾਂ ਦੀਆਂ ਖਾਲੀਆਂ ਪਈਆਂ 470 ਅਸਾਮੀਆਂ ਜਲਦ ਭਰੀਆਂ ਜਾਵੇਗੀ

ਸਿਹਤ ਅਤੇ ਪਰਿਵਾਰ ਭਲਾਈ ਲਈ 4,781 ਕਰੋੜ ਰੁਪਏ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਲਈ 4,781 ਕਰੋੜ ਰੁਪਏ ਰੱਖਿਆ ਗਿਆ ਹੈ ਜੋ ਕਿ ਪਿਛਲੇ ਵਰ੍ਹੇ ਦੇ ਮੁਕਾਬਲੇ 11 ਫੀਸਦ ਦਾ ਵਾਧਾ ਹੈ।

ਸੈਕੰਡਰੀ ਸਿਹਤ ਸੰਭਾਲ ਸੰਸਥਾਵਾਂ ਲਈ 39 ਕਰੋੜ ਰੁਪਏ

ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸੈਕੰਡਰੀ ਸਿਹਤ ਸੰਭਾਲ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੇ ਲਈ 39 ਕਰੋੜ ਰੁਪਏ ਦੇ ਸ਼ੁਰੂਆਤੀ ਖਰਚੇ ਦਾ ਪ੍ਰਸਤਾਵ ਰੱਖਿਆ ਗਿਆ ਹੈ।

ਜੱਚਾ ਅਤੇ ਬੱਚਾ ਸਿਹਤ ਲਈ 16 ਕਰੋੜ ਰੁਪਏ

ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਜੱਚਾ ਅਤੇ ਬੱਚਾ ਸਿਹਤ ਲਈ ਸਾਲ 2023-24 ਲਈ 16 ਕਰੋੜ ਰੁਪਏ ਦੇ ਫੰਡ ਦੀ ਤਜਵੀਜ਼ ਹੈ।

ਆਯੂਸ਼ ਹਸਪਤਾਲ ਲਈ 18 ਕਰੋੜ ਰੁਪਏ ਤਜਵੀਜ਼

ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਆਯੂਸ਼ ਹਸਪਤਾਲ ਬਣਾਉਣ ਦੇ ਲਈ ਸਾਲ 2023-24 ਲਈ 18 ਕਰੋੜ ਰੁਪਏ ਰਾਖਵੇਂ ਕੀਤੇ ਜਾਣ ਦੀ ਤਜ਼ਵੀਜ ਹੈ।

ਰੁਜ਼ਗਾਰ ਸਿਰਜਣ ਅਤੇ ਹੁਨਰ ਵਿਕਾਸ ਲਈ 231 ਕਰੋੜ ਰੁਪਏ

ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਰੁਜ਼ਗਾਰ ਸਿਰਜਣ ਅਤੇ ਹੁਨਰ ਵਿਕਾਸ ਦੇ ਲਈ 231 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 36 ਫੀਸਦ ਜਿਆਦਾ ਹੈ।

 

UPDATE
10 ਮਾਰਚ 2023
12:35 PM

ਵਿੱਤੀ ਪ੍ਰੋਤਸਾਹਨ ਲਈ 3,751 ਕਰੋੜ ਰੁਪਏ

ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਵਿੱਤੀ ਪ੍ਰੋਤਸਾਹਨ ਲਈ 3,751 ਕਰੋੜ ਰੁਪਏ ਦਾ ਉਪਬੰਧ ਕਰਨ ਦੀ ਤਜਵੀਜ ਹੈ ਜੋ ਕਿ ਵਿੱਤੀ ਸਾਲ 2022-23 ਨਾਲੋਂ 19 ਫੀਸਦ ਵੱਧ ਹੈ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button