🔴Live | ਕਰਫਿਊ ‘ਚ ਕੀ ਸਕੂਲਾਂ ਦੀ ਫ਼ੀਸ ਰੱਦ ਹੋਵੇਗੀ ? ਪਿੰਡਾਂ ਲਈ ਨਵਾਂ ਐਲਾਨ, ਕਿਸਾਨ ਬੇਫਿਕਰ ਹੋ ਜਾਣ
ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਕਾਰਨ ਪੂਰਾ ਦੇਸ਼ 21 ਦਿਨਾਂ ਲਈ ਪੂਰੀ ਤਰ੍ਹਾਂ ਨਾਲ ਲਾਕਡਾਊਨ ਹੈ। ਇਸਦੇ ਚੱਲਦਿਆਂ ਸਰਕਾਰ ਨੇ ਨਵਾਂ ਆਦੇਸ਼ ਜਾਰੀ ਕੀਤਾ ਹੈ ਕਿ ਹੁਣ ਇਸ ਲਾਕਡਾਊਨ ਹਾਲਤ ‘ਚ ਸਾਰੇ ਸਕੂਲਾਂ ਨੂੰ ਲਾਕਡਾਊਨ ਦੇ ਦੌਰਾਨ ਫੀਸ ਵਸੂਲਣ ਤੋਂ ਮਨਾ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਕੁਝ ਸਕੂਲ ਬੱਚਿਆਂ ਅਤੇ ਮਾਪਿਆਂ ‘ਤੇ ਫੀਸ ਜਮਾਂ ਕਰਨ ਦਾ ਦਬਾਅ ਬਣਾ ਰਹੇ ਹਨ। ਅਜਿਹੇ ਵਿੱਚ ਸਰਕਾਰ ਨੇ ਮਾਪਿਆਂ ਲਈ ਇਹ ਕਦਮ ਚੁੱਕਿਆ ਹੈ। ਉਤਰਾਖੰਡ ਸਿੱਖਿਆ ਸਕੱਤਰ ਆਰ ਮੀਨਾਕਸ਼ੀ ਸੁੰਦਰਮ ਨੇ ਇਸ ਸੰਬੰਧ ਵਿੱਚ ਆਦੇਸ਼ ਜਾਰੀ ਕੀਤਾ ਹੈ।
🔴Live | ਕਰਫਿਊ ‘ਚ ਕੀ ਸਕੂਲਾਂ ਦੀ ਫ਼ੀਸ ਰੱਦ ਹੋਵੇਗੀ ? ਪਿੰਡਾਂ ਲਈ ਨਵਾਂ ਐਲਾਨ, ਕਿਸਾਨ ਬੇਫਿਕਰ ਹੋ ਜਾਣ | Curfew
ਇਸ ਵਿੱਚ ਰਾਜ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਕੋਰੋਨਾ ਵਾਇਰਸ ਦੇ ਕਾਰਨ ਵਿਗੜੇ ਹਾਲਾਤ ਸੁਧਰਣ ਤੱਕ ਫੀਸ ਦੀ ਵਸੂਲੀ ਨਾ ਕਰਨ ਦੀ ਗੱਲ ਕਹੀ ਗਈ ਹੈ। ਇਸ ਆਦੇਸ਼ ਦੀ ਖ਼ਤ ਸਾਰੇ ਜਿਲ੍ਹਾ ਅਧਿਕਾਰੀਆਂ ਨੂੰ ਭੇਜੀ ਗਈ ਹੈ। ਇਸ ਵਿੱਚ ਲਿਖਿਆ ਹੈ ਕਿ ਸਰਕਾਰ ਦੀ ਜਾਣਕਾਰੀ ਵਿੱਚ ਆਇਆ ਹੈ ਕਿ ਕੁੱਝ ਨਿੱਜੀ ਸਕੂਲ ਬੱਚਿਆਂ ਦੇ ਮਾਪਿਆਂ ‘ਤੇ ਤੁਰੰਤ ਟਿਊਸ਼ਨ ਫੀਸ ਜਮ੍ਹਾਂ ਕਰਨ ਦਾ ਦਬਾਅ ਬਣਾ ਰਹੇ ਹਨ। ਲਾਕਡਾਊਨ ਦੇ ਚੱਲਦਿਆਂ ਪੂਰੇ ਦੇਸ਼ ਵਿੱਚ ਤਮਾਮ ਗਤੀਵਿਧੀਆਂ ਠੱਪ ਹਨ। ਆਵਾਜਾਈ ਬੰਦ ਹੋਣ ਨਾਲ ਲੋਕ ਬੈਂਕਾਂ ਵਿੱਚ ਨਹੀਂ ਜਾ ਸਕਦੇ।
https://www.youtube.com/watch?v=6OTZmN9nsNk
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.