Breaking NewsD5 specialIndiaInternationalNewsPunjab

🔴 LIVE NEWS : ਕਰੋਨਾ ਦਾ ਕਹਿਰ- ਪੰਜਾਬ ‘ਚ ਅੱਜ ਤੋਂ ਕਿਹੜੀਆਂ ਦੁਕਾਨਾਂ ਖੁੱਲ੍ਹਣਗੀਆਂ

ਵਾਸ਼ਿੰਗਟਨ : ਕੋਰੋਨਾ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ‘ਚ ਸਿਰਫ਼ ਦਸ ਦਿਨਾਂ ‘ਚ ਮਰਨੇ ਵਾਲਿਆਂ ਦਾ ਗਿਣਤੀ ਦੁੱਗਣੀ ਹੋ ਗਈ ਹੈ। ਦੇਸ਼ ‘ਚ ਹੁਣ ਤੱਕ 45 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਦਸ ਦਿਨ ਪਹਿਲਾਂ ਇਹ ਗਿਣਤੀ 23 ਹਜ਼ਾਰ ਦੇ ਕਰੀਬ ਸੀ। ਪ੍ਰਭਾਵਿਤ ਲੋਕਾਂ ਦੀ ਗਿਣਤੀ ਵੀ ਵਧ ਕੇ ਅੱਠ ਲੱਖ 20 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਹੁਣ ਹਾਲਾਂਕਿ ਨਵੇਂ ਮਾਮਲਿਆਂ ਦੀ ਦਰ ‘ਚ ਥੋੜ੍ਹੀ ਗਿਰਾਵਟ ਦੇਖੀ ਜਾ ਰਹੀ ਹੈ। ਬੀਤੇ ਚਾਰ ਦਿਨਾਂ ਤੋਂ ਨਵੇਂ ਮਾਮਲਿਆਂ ਦੀ ਸੰਖਿਆ 30 ਹਜ਼ਾਰ ਤੋਂ ਹੇਠਾਂ ਰਹਿ ਰਹੀ ਹੈ। ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਰਿਕਾਰਡ 35 ਹਜ਼ਾਰ 392 ਨਵੇਂ ਮਾਮਲੇ ਸਾਹਮਣੇ ਆਏ ਸਨ।

Punjab Police ਦੇ ਜਵਾਨਾਂ ਨੇ ਕਰਤਾ ਖ਼ੁਲਾਸਾ, ਲਾਲ ਝਾਲਰ ਵਾਲੀ ਪੱਗ ਤੋਂ ਕਰੋਨਾ ਦਾ ਖ਼ਤਰਾ | Police Turban

ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਜਿਲ੍ਹੇ ‘ਚ ਕੋਰੋਨਾ ਬੰਬ ਫੁੱਟ ਗਿਆ ਹੈ। ਬੁੱਧਵਾਰ ਦੇਰ ਸ਼ਾਮ ਪਟਿਆਲਾ ਜਿਲ੍ਹੇ ਦੇ ਰਾਜਪੁਰੇ ‘ਚ 18 ਨਵੇਂ ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆਏ। ਇਸਦੇ ਨਾਲ ਹੀ ਪਟਿਆਲਾ ਜਿਲ੍ਹੇ ‘ਚ ਸੰਕਰਮਿਤਾਂ ਦੀ ਗਿਣਤੀ ਵਧਕੇ 49 ਹੋ ਗਈ ਹੈ। ਇਸ ਤੋਂ ਇਲਾਵਾ ਬੁੱਧਵਾਰ ਨੂੰ ਦੋ ਪੌਜ਼ੀਟਿਵ ਕੇਸ ਅੰਮ੍ਰਿਤਸਰ ਅਤੇ ਇੱਕ ਕਪੂਰਥਲਾ ‘ਚ ਸਾਹਮਣੇ ਆਇਆ। ਸੂਬੇ ਵਿੱਚ ਹੁਣ ਕੋਰੋਨਾ ਪੀੜਿਤਾਂ ਦੀ ਗਿਣਤੀ ਵਧਕੇ 277 ਹੋ ਗਈ ਹੈ।

ਵਿਦੇਸ਼ ‘ਚ ਹੋਏ ਭਾਰਤੀ DOCTOR ਦੇ ਚਰਚੇ,ਗੋਰਿਆਂ ਦਾ ਧੰਨਵਾਦ ਕਰਨ ਦਾ ਤਰੀਕਾ ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

ਪਟਿਆਲਾ ਦੇ ਸੀਅੇਮਓ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਰਾਜਪੁਰਾ ‘ਚ ਕੋਵਿਡ ਪੌਜ਼ੀਟਿਵ ਕੇਸਾਂ ਦੇ ਨਜ਼ਦੀਕੀਆਂ ਅਤੇ ਹਾਈ ਰਿਸਕ ‘ਚ ਆਏ 70 ਲੋਕਾਂ ਦੇ ਮੰਗਲਵਾਰ ਨੂੰ ਸੈਂਪਲ ਲਈ ਗਏ ਸਨ। ਇਹਨਾਂ ਵਿਚੋਂ 18 ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ। ਇਹ ਸਾਰੇ ਲੋਕ ਘਰਾਂ ‘ਚ ਹੀ ਕੁਆਰਨਟਾਈਨ ਸਨ। ਜਿਵੇਂ ਹੀ ਦੇਰ ਸ਼ਾਮ ਜਾਂਚ ਰਿਪੋਰਟ ਆਈ, ਸਾਰਿਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸ਼ੋਲੇਸ਼ਨ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ। ਇਸਦੇ ਨਾਲ ਹੀ ਰਾਜਪੁਰਾ ‘ਚ ਪ੍ਰਭਾਵਿਤ ਏਰੀਆ ਨੂੰ ਕੰਟੇਨਮੇਂਟ ਜੋਨ ਬਣਾ ਦਿੱਤਾ ਗਿਆ ਹੈ। ਜਿਸਦੇ ਤਹਿਤ ਉਸ ਏਰੀਆ ਵਿੱਚ ਕਿਸੇ ਦੇ ਆਉਣ ਅਤੇ ਜਾਣ ‘ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਗਈ ਹੈ।

ਆਮ ਲੋਕਾਂ ਦੇ ਹੱਕ ‘ਚ ਡਟਿਆ ‘ਆਪ’ ਦਾ ਵੱਡਾ ਆਗੂ, ਸਰਕਾਰ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

ਕੇਂਦਰੀ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਪਿਛਲੇ 24 ਘੰਟਿਆਂ ‘ਚ ਦੇਸ਼ਭਰ ‘ਚ ਕੋਵਿਡ-19 ਦੇ 1486 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਮਰਨ ਵਾਲੇ ਲੋਕਾਂ ਦੀ ਗਿਣਤੀ 652 ਹੋ ਗਈ। ਭਾਰਤ ‘ਚ ਕੋਰੋਨਾ ਵਾਇਰਸ ਦੇ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ ਵਧ ਕੇ 20,471 ਹੋ ਗਈ ਹੈ। 15,859 ਮਰੀਜਾਂ ਦਾ ਇਲਾਜ ਚੱਲ ਰਿਹਾ ਹੈ। 3,959 ਲੋਕਾਂ ਨੂੰ ਠੀਕ ਹੋਣ ਦੇ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਮੰਗਲਵਾਰ ਸ਼ਾਮ ਨੂੰ ਕੁਲ 49 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ‘ਚ 19 ਲੋਕਾਂ ਦੀ ਮੌਤ ਮਹਾਰਾਸ਼ਟਰ ‘ਚ, 13 ਦੀ ਗੁਜਰਾਤ ‘ਚ, 3 ਦੀ ਪੱ. ਬੰਗਾਲ ‘ਚ ਅਤੇ ਤਮਿਲਨਾਡੁ ਅਤੇ ਝਾਰਖੰਡ ‘ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।

https://www.youtube.com/watch?v=0B5iPSlDv2k

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button