Breaking NewsD5 specialNewsPress ReleasePunjab

ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕਣਕ ਦੀ ਨਿਰਵਿਘਨ ਖਰੀਦ ਜਾਰੀ

ਮੰਡੀਆਂ ਵਿਚ 203148 ਮੀਟ੍ਰਿਕ ਟਨ ਦੀ ਆਮਦ ਤੇ 188235 ਮੀਟ੍ਰਿਕ ਟਨ ਦੀ ਖਰੀਦ

ਕਿਸਾਨ ਫਸਲ ਸੁਕਾ ਹੀ ਮੰਡੀਆਂ ਵਿਚ ਲਿਆਉਣ

ਗੁਰਦਾਸਪੁਰ : ਜ਼ਿਲ੍ਹਾ ਫੂਡ ਸਪਲਾਈ ਤੇ ਕੰਟਰੋਲਰ ਸ੍ਰੀਮਤੀ ਐਸ.ਦੇਵਗਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਕਣਕ ਦੀ ਨਿਰਵਿਘਨ ਖਰੀਦ ਜਾਰੀ ਹੈ ਅਤੇ ਜਿਲੇ ਦੀਆਂ ਮੰਡੀਆਂ ਵਿਚ 203148 ਮੀਟ੍ਰਿਕ ਟਨ ਕਣਕ (20 ਅਪ੍ਰੈਲ ਤਕ) ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ 188235 ਮੀਟ੍ਰਿਕ ਟਨ ਦੀ ਖਰੀਦ ਹੋ ਗਈ ਹੈ। ਪਨਗਰੇਨ ਵਲੋਂ 61153 ਮੀਟ੍ਰਿਕ ਟਨ, ਮਾਰਕਫੈੱਡ ਵਲੋਂ 48233 ਮੀਟ੍ਰਿਕ ਟਨ, ਪਨਸਪ ਵਲੋਂ 43160 ਮੀਟ੍ਰਿਕ ਟਨ, ਵੇਅਰਹਾਊਸ ਵਲੋਂ 25645 ਅਤੇ ਐਫ.ਸੀ.ਆਈ ਵਲੋਂ 10044 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।

-ਹੁਣੇ ਦਿੱਲੀ ਤੋਂ ਆਈ ਵੱਡੀ ਖੁਸ਼ਖਬਰੀ! ਹੱਕ ’ਚ ਆਇਆ ਅਦਾਲਤ ਦਾ ਵੱਡਾ ਫੈਸਲਾ ਬ,ਗੋ ਬਾਗ ਕਰਤੇ ਦੇਸ਼ ਦੇ ਲੋਕ

ਉਨ੍ਹਾਂ ਅੱਗੇ ਦੱਸਿਆ ਕਿ ਮੰਡੀਆਂ ਵਿਚ 44 ਫੀਸਦ ਕਣਕ ਦੀ ਚੁਕਾਈ ਹੋ ਚੁੱਕੀ ਹੈ ਅਤੇ ਮੌਸਮ ਦੀ ਖਰਾਬ ਹੋਣ ਕਰਕੇ ਮੀਂਹ ਪੈਣ ਕਾਰਨ ਚੁਕਾਈ ਵਿਚ ਕਮੀ ਆਈ ਹੈ। ਉਨਾਂ ਅੱਗੇ ਦੱਸਿਆ ਕਿ ਕਿਸਾਨਾਂ ਨੂੰ 9 ਕਰੋੜ 2 ਲੱਖ 89 ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਪਿਛਲੇ ਸਾਲ ਜ਼ਿਲੇ ਅੰਦਰ 5 ਲੱਖ 15 ਹਜ਼ਾਰ 94 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਸੀ ਅਤੇ ਇਸ ਸਾਲ ਵੀ ਏਨੀ ਕਣਕ ਦੀ ਮੰਡੀਆਂ ਵਿਚ ਆਮਦ ਹੋਣ ਦੀ ਆਸ ਹੈ।

🔴LIVE | ਕਿਸਾਨਾਂ ਦੇ ਹੱਕ ’ਚ ਵੱਡਾ ਐਲਾਨ,ਮੋਦੀ ਕੋਲ ਲੱਗਿਆ ਚਿੱਠੀਆਂ ਦਾ ਢੇਰ,ਡਰੀ ਸਰਕਾਰ!ਕੱਢੇਗੀ ਕਿਸਾਨਾਂ ਦਾ ਹੱਲ?

ਉਨ੍ਹਾਂ ਅੱਗੇ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵਲੋਂ ਕਿਸਾਨਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕੋਵਿਡ-19 ਮਹਾਂਮਾਰੀ ਨੂੰ ਮੁੱਖ ਰੱਖਦਿਆਂ ਸੁਚਾਰੂ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕੋਰੋਨਾ ਬਿਮਾਰੀ ਤੋਂ ਬਚਾਅ ਕੀਤਾ ਜਾ ਸਕੇ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਹ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ, ਪ੍ਰਸ਼ਾਸਨ ਨਾਲ ਪੂਰਨ ਸਹਿਯੋਗ ਕਰਨ ਅਤੇ ਫਸਲ ਸੁਕਾ ਹੀ ਮੰਡੀਆਂ ਵਿਚ ਲਿਆਉਣ। ਉਨਾਂ ਕਿਹਾ ਕਿ ਕਣਕ ਦੇ ਇਕ-ਇਕ ਦਾਣੇ ਦੀ ਖਰੀਦ ਕੀਤੀ ਜਾਵੇਗੀ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button