Breaking NewsD5 specialNewsPunjab

ਹੱਸਦਾ-ਵੱਸਦਾ ਘਰ ਉਜੜਿਆ | ਮਾਂ ਨੇ 6 ਸਾਲ ਦੇ ਮਾਸੂਮ ਪੁੱਤ ਦਾ ਕਤਲ ਕੀਤਾ

ਜਲੰਧਰ : ਸ਼ਾਹਕੋਟ ਦੇ ਨਜ਼ਦੀਕੀ ਪਿੰਡ ਸੋਹਲ ਜਗੀਰ ‘ਚ ਇੱਕ ਕਲਯੁੱਗੀ ਮਾਂ ਨੇ ਆਪਣੇ 6 ਸਾਲਾਂ ਮਾਸੂਮ ਬੱਚੇ ਨੂੰ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਦਿਲ ਕੰਬਾਊ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਦਾਦਾ ਅਵਤਾਰ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਸੁਰਜੀਤ ਸਿੰਘ ਇਟਲੀ ਗਿਆ ਹੋਇਆ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਉਹ ਆਪਣੀ ਪਤਨੀ ਚਰਨਜੀਤ ਕੌਰ, ਨੂੰਹ ਕੁਲਵਿੰਦਰ ਕੌਰ ਤੇ ਪੋਤੇ ਅਰਸ਼ਪ੍ਰੀਤ ਸਿੰਘ ਨਾਲ ਘਰ ਵਿੱਚ ਸੀ। ਉਨ੍ਹਾਂ ਦੱਸਿਆ ਅਸੀਂ ਪਤੀ-ਪਤਨੀ ਅਲੱਗ ਕਮਰੇ ਵਿਚ ਸੀ, ਜਦਕਿ ਨੂੰਹ ਕੁਲਵਿੰਦਰ ਕੌਰ ਤੇ ਉਸਦਾ ਬੱਚਾ ਅਰਸ਼ਪ੍ਰੀਤ ਨਾਲ ਦੇ ਕਮਰੇ ਵਿਚ ਸਨ।

🔴 LIVE | ਕਾਂਗਰਸੀ ਮੰਤਰੀ ਦੇ ਘਰ ਗਿਆ ਡੇਰਾਮੁਖੀ | ਚਾਰੇ ਪਾਸੇ ਹੋ ਗਈ ਚਰਚਾ |

ਰਾਤ ਕਰੀਬ 10 ਵਜੇ ਕੁਲਵਿੰਦਰ ਕੌਰ ਨੇ ਕਮਰੇ ਅੰਦਰੋਂ ਤਾਲਾ ਲਗਾ ਕੇ ਆਪਣੇ ਬੱਚੇ ਦੇ ਚਾਕੂਆਂ ਨਾਲ ਵਾਰ ਕਰ ਦਿੱਤੇ। ਜਦ ਉਹਨਾਂ ਆਵਾਜ਼ ਸੁਣ ਕੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਪਰ ਕੁੱਝ ਸਮੇਂ ਬਾਅਦ ਨੂੰਹ ਕੁਲਵਿੰਦਰ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਕਮਰੇ ਅੰਦਰ ਖੂਨ ਖਿਲਰਿਆ ਪਿਆ ਸੀ ਤੇ ਬੱਚਾ ਲਹੂ-ਲੁਹਾਨ ਹੋਇਆ ਬੈੱਡ ‘ਤੇ ਪਿਆ ਸੀ।ਵਾਰਦਾਤ ਉਪਰੰਤ ਕੁਲਵਿੰਦਰ ਕੌਰ ਨੇ ਕੋਠੇ ’ਤੇ ਚੜ ਕੇ ਹੇਠਾਂ ਛਾਲ ਮਾਰ ਦਿੱਤੀ।

ਕੈਪਟਨ ਸਰਕਾਰ ਨੂੰ ਘੇਰਨ ਦੀ ਤਿਆਰੀ, ਅਕਾਲੀ ਦਲ ਨੇ ਕਰਤਾ ਵੱਡਾ ਐਲਾਨ, ਕੋਰ ਕਮੇਟੀ ‘ਚ ਕੀਤੇ ਅਹਿਮ ਮਤੇ ਪਾਸ

ਜਿਸ ਕਾਰਨ ਉਹ ਜਖਮੀ ਹੋ ਗਈ, ਜਿਸ ਨੂੰ ਰਿਸ਼ਤੇਦਾਰਾਂ ਵੱਲੋਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਿ ਉਸਦਾ ਇਲਾਜ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਅਤੇ ਵਾਰਦਾਤ ਦੀ ਜਾਂਚ ਸ਼ੁਰੂ ਕੀਤੀ। ਆਖਿਰਕਾਰ ਇਕ ਮਾਂ ਹੈਵਾਨ ਕਿਉਂ ਬਣ ਗਈ। ਕਿਉਂ ਚਾਵਾਂ ਨਾਲ ਪਾਲੇ ਆਪਣੇ ਮਾਸੂਮ ਪੁੱਤਰ ਨੂੰ ਮੌਤ ਦੇ ਘਾਟ ਉਤਾਰਿਆ ਕੀ ਸਚਮੁੱਚ ਪਰਿਵਾਰ ਦਾ ਝਗੜਾ ਮਾਸੂਮ ਦੀ ਜਾਨ ਦਾ ਖੌਅ ਬਣਿਆ। ਇਹ ਸਭ ਜਾਂਚ ਦਾ ਵਿਸ਼ਾ ਹੈ ਤੇ ਔਰਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੱਚ ਸਾਹਮਣੇ ਆਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button