PunjabTop News

ਮੌਜੂਦਾ ਜਥੇਦਾਰ ਨੂੰ ਹਟਾਏ ਜਾਣ ਦਾ ਕੋਈ ਅਫ਼ਸੌਸ ਨਹੀਂ ਤੇ ਨਵੇਂ ਜਥੇਦਾਰ ਦੇ ਥਾਪੇ ਜਾਣ ਦੀ ਕੋਈ ਖੁਸ਼ੀ ਹੈ : ਜਥੇਦਾਰ ਬਲਜੀਤ ਸਿੰਘ ਦਾਦੂਵਾਲ

Jathedar Baljit Singh Khalsa Daduwal : ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਬਦਲੇ ਜਾਣ ਤੋਂ ਬਾਅਦ ਹੁਣ ਸਿਆਸਤ ਪੂਰੀ ਤਰ੍ਹਾਂ ਭੱਖਦੀ ਨਜ਼ਰ ਆ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੀ ਪ੍ਰਧਾਨ ਧਾਮੀ ਅਤੇ ਹੋਰ ਆਗੂਆਂ ਵਲੋਂ ਲਏ ਇਸ ਫੈਸਲੇ ਤੋਂ ਨਾਖ਼ੁਸ਼ ਨਜ਼ਰ ਆ ਰਹੇ ਹਨ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਵੀ ਜਥੇਦਾਰ ਦੇ ਅਹੁਦੇ ਤੋਂ ਬਦਲੇ ਜਾਣ ਤੋਂ ਬਾਅਦ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਵੀਡੀਓ ਜਾਰੀ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਇਕ ਸਿਆਸੀ ਪਰਿਵਾਰ ਜਿਸਨੂੰ ਪੰਥ ਅਤੇ ਪੰਜਾਬ ਨਕਾਰ ਚੁੱਕਾ ਹੈ, ਜਿੰਨਾ ਚਿਰ ਉਸਦੇ ਹੱਥ ਵਿਚ ਜਥੇਦਾਰ ਨੂੰ ਲਾਹੁਣ ਅਤੇ ਨਿਯੁਕਤ ਕਰਨ ਦੀ ਵਾਗਡੋਰ ਹੈ, ਉਹਨਾਂ ਚਿਰ ਕੌਮ ਲਈ ਕੋਈ ਵੀ ਨਿਰਪੱਖ ਫੈਸਲੇ ਨਹੀਂ ਲਿਆ ਜਾ ਸਕਦਾ। ਦਾਦੂਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਮੌਜੂਦਾ ਜਥੇਦਾਰ ਨੂੰ ਹਟਾਏ ਜਾਣ ਦਾ ਕੋਈ ਅਫ਼ਸੌਸ ਨਹੀਂ ਹੈ ਅਤੇ ਨਾਹੀਂ ਨਵੇਂ ਜਥੇਦਾਰ ਦੇ ਥਾਪੇ ਜਾਣ ਦੀ ਕੋਈ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਇਕ ਕਹਾਵਤ ਮਸ਼ਹੂਰ ਹੈ ਕਿ ਸ਼੍ਰੋਮਣੀ ਕਮੇਟੀ ਜਥੇਦਾਰ ਨੂੰ ਲਿਆਦੀ ਹਾਥੀ ‘ਤੇ ਹੈ ਤੇ ਤੋਰ ਦੀ ਗਧੇ ਤੇ ਹੈ। ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਥੇਦਾਰ ਦਾ ਅਹੁਦਾ ਸਵੈ ਇੱਛਾ ਨਾਲ ਛੱਡਣਾ ਵੀ ਝੂੱਠ ਕਰਾਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button