ਹਜ਼ਾਰਾਂ ਵਿਦਿਆਰਥੀਆਂ ਦਾ ਬਿਨ੍ਹਾਂ ਦੇਰੀ ਨਤੀਜਾ ਐਲਾਨੇ ਐਮਆਰਐਸ-ਪੀਟੀਯੂ – ਚੀਮਾ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸ-ਪੀਟੀਯੂ) ਬਠਿੰਡਾ ਵੱਲੋਂ ਆਪਣੇ ਮਾਨਤਾ ਪ੍ਰਾਪਤ ਕਾਲਜਾਂ ਦੇ ਹਜਾਰਾਂ ਵਿਦਿਆਰਥੀਆਂ ਦਾ ਨਤੀਜਾ ਰੋਕਣ ਦਾ ਸਖਤ ਨੋਟਿਸ ਲਿਆ ਹੈ। ਯੂਨਿਵਰਸਿਟੀ ਦੇ ਇਸ ਫੈਸਲੇ ਨਾਲ ਕਰੀਬ 2000 ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਅਜਿਹੇ ਫੈਸਲੇ ਕਾਰਨ ਕਾਰਨ ਕੋਰੋਨਾ-ਵਾਇਰਸ ਦੇ ਇਸ ਨਾਜ਼ੁਕ ਹਲਾਤਾਂ ਵਿਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮੁਸ਼ਕਲਾਂ ਵੱਧ ਗਈਆਂ ਹਨ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿਚ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਨਾਲ ਕੁੱਝ ਪ੍ਰਭਾਵਿਤ ਵਿਦਿਆਰਥੀਆਂ ਨੇਵ ਸੰਪਰਕ ਕਰਕੇ ਜਾਣਕਾਰੀ ਦਿੱਤੀ ਹੈ ਕਿ ਕਰੀਬ 1,012 ਕਾਲਜਾਂ ਨੇ ਯੂਨਿਵਰਸਿਟੀ ਨੂੰ ਪ੍ਰੀਖਿਆ ਫ਼ੀਸਾਂ ਦਾ ਭੁਗਤਾਨ ਨਹੀਂ ਕੀਤਾ। ਜਿਸ ਕਾਰਨ ਯੂਨੀਵਰਸਿਟੀ ਨੇ ਨਤੀਜਾ ਐਲਾਨਣ ‘ਤੇ ਰੋਕ ਲਗਾ ਦਿੱਤੀ ਹੈ।
ਸ਼ਰਾਬ ਵੇਚਣ ਲਈ ਗੁਰਦੁਆਰੇ ਤੇ ਮੰਦਰਾਂ ਦੇ ਸਪੀਕਰ ‘ਚੋਂ ਅਨਾਊਸਮੈਂਟ ਕਰਨਗੇ ਗ੍ਰੰਥੀ ਤੇ ਪੁਜਾਰੀ? D5 Channel Punjabi
ਚੀਮਾ ਨੇ ਕਿਹਾ ਕਿ ਦੂਜੇ ਪਾਸੇ ਇਨ੍ਹਾਂ ਕਾਲਜਾਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ (ਪੀਐਮਐਸ) ਸਕੀਮ ਅਧਿਨ ਲਗਭਗ 1850 ਕਰੋੜ ਰੁਪਏ ਦੀ ਰਾਸ਼ੀ ਸਰਕਾਰ ਵੱਲ ਬਕਾਇਆ ਹੈ ਅਤੇ ਜਦੋਂ ਤੱਕ ਸਰਕਾਰ ਬਕਾਇਆ ਰਕਮ ਦਾ ਭੁਗਤਾਨ ਨਹੀਂ ਕਰਦੀ, ਉਸ ਸਮੇਂ ਤੱਕ ਕਾਲਜ ਯੂਨੀਵਰਸਿਟੀ ਨੂੰ ਫ਼ੀਸ ਅਦਾ ਨਹੀਂ ਕਰ ਰਹੇ, ਵਿਦਿਆਰਥੀ ਇਸ ਚੱਕੀ ਵਿਚ ਬੇਵਜ੍ਹਾ ਪੀਸ ਰਹੇ ਹਨ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ‘ਚ ਤੁਰੰਤ ਦਖਲ ਦੇਣਾ ਚਾਹੀਦਾ ਹੈ।
ਚੀਮਾ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਨੀਅਤਾਂ ਨਾਲ ਹਜਾਰਾਂ ਵਿਦਿਆਰੀਥ ਅਤੇ ਸਿੱਖਿਆ ਸੰਸਥਾਵਾਂ ਬੇਲੋੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ। ਇਸ ਦੀ ਮਿਸਾਲ ਇਹ ਹੈ ਕਿ ਸਾਲ 2015 ਵਿਚ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨਿਵਰਸਿਟੀ ਜਲੰਧਰ ਨੂੰ ਦੋ ਹਿੱਸਿਆਂ ਵਿੱਚ ਵੰਡਿਆਂ ਸੀ।
ਆਹ ਵੇਖੋ ਸ਼ਰਾਬ ਦੇ ਠੇਕੇ ‘ਤੇ ਥਾਣੇਦਾਰ ਦਾ ਐਕਸ਼ਨ, ਸ਼ਰਾਬੀਆਂ ਦਾ ਕੀ ਬਣੂ? Thanedar da Action
ਜਿਸ ਵਿੱਚ ਕੁੱਝ ਕਾਲਜ ਆਈਕੇਜੀ-ਪੀਟੀਯੂ ਦੇ ਅਧੀਨ ਸਨ ਅਤੇ ਕੁੱਝ ਕਾਲਜ ਨਵੇਂ ਬਣੀ ਐਮਆਰਐਸ-ਪੀਟੀਯੂ ਬਠਿੰਡਾ ਦੇ ਅਧੀਨ ਸਨ। ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਆਈਕੇਜੀ-ਪੀਟੀਯੂ ਨੂੰ ਨਵੀਂ ਬਣੀ ਯੂਨੀਵਰਸਿਟੀ ਨਾਲ ਕੁੱਝ ਫ਼ੰਡ ਸਾਂਝੇ ਕਰਨ ਲਈ ਕਿਹਾ ਸੀ, ਪਰੰਤੂ ਆਈਕੇਜੀ-ਪੀਟੀਯੂ ਨੇ ਆਪਣੇ ਫ਼ੰਡਾਂ ਨੂੰ ਸਾਂਝਾਂ ਕਰਨ ਤੋ ਇਨਕਾਰ ਕਰ ਦਿੱਤਾ, ਜਿਸ ਕਾਰਨ ਐਮਆਰਐਸ-ਪੀਟੀਯੂ ਪਹਿਲਾਂ ਤੋਂ ਹੀ ਵੱਡੇ ਵਿੱਤੀ ਸੰਕਟ ਵਿਚੋਂ ਦੀ ਲੰਘ ਰਹੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਪਾਸੇ ਏਆਈਸੀਟੀਈ ਅਤੇ ਦੇਸ਼ ਦੀਆਂ ਹੋਰ ਚੋਟੀ ਦੀਆਂ ਵਿੱਦਿਅਕ ਸੰਸਥਾਵਾਂ ਵਿਦਿਆਰਥੀਆਂ ਤੋਂ ਕੋਈ ਫ਼ੀਸ ਨਾ ਲੈਣ ਦਾ ਸੁਝਾਅ ਦੇ ਰਹੀਆਂ ਹਨ ਅਤੇ ਕਾਲਜਾਂ ਨੂੰ ਸਟਾਫ਼ ਦੀਆਂ ਤਨਖ਼ਾਹਾਂ ਅਦਾ ਕਰਨ ਦੇ ਨਿਰਦੇਸ਼ ਦੇ ਰਹੀਆਂ ਹਨ ਜਦਕਿ ਦੂਜੇ ਪਾਸੇ ਐਮਆਰਐਸ-ਪੀਟੀਯੂ ਨੇ ਇਨ੍ਹਾਂ ਵਿਦਿਆਰਥੀਆਂ ਦੇ ਨਤੀਜਿਆਂ ਨੂੰ ਰੋਕਿਆ ਹੋਇਆ ਹੈ।
Chemical Gas Leak | ਕੈਮੀਕਲ ਗੈਸ ਲੀਕ ਹੋਣ ਨਾਲ ਮਚੀ ਹਾਹਾਕਾਰ, ਕਈ ਮੌਤਾਂ | ਭੋਪਾਲ ਗੈਸ ਕਾਂਡ ਵਾਂਗ ਪਈਆਂ ਲਾਸ਼ਾਂ
ਵਿਰੋਧੀ ਧਿਰ ਦੇ ਨੇਤਾ ਚੀਮਾ ਨੇ ਕਿਹਾ ਕਿ ਜੇਕਰ ਕਾਲਜਿਸ ਯੂਨੀਵਰਸਿਟੀ ਨੂੰ ਭੁਗਤਾਨ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਇਸ ਵਿੱਚ ਵਿਦਿਆਰਥੀਆਂ ਦਾ ਕੀ ਕਸੂਰ ਹੈ ਅਤੇ ਲੌਕਡਾਊਨ ਦੇ ਕਾਰਨ ਉਨ੍ਹਾਂ ਦੀ ਪੜਾਈ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਨਾਲ ਹੀ ਯੂਨੀਵਰਸਿਟੀ ਹੁਣ ਪਿਛਲੇ ਸਮੈਸਟਰ ਦੇ ਨਤੀਜਿਆਂ ਦਾ ਐਲਾਨ ਵੀ ਨਹੀਂ ਕਰ ਰਹੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਡੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ, ਜਦਕਿ ਦੂਜੇ ਪਾਸੇ ਪੰਜਾਬ ਸਰਕਾਰ ਇੱਕ ਹੀ ਕੰਮ ‘ਤੇ ਦੁੱਗਣੀ ਰਕਮ ਖ਼ਰਚ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.