NewsBreaking NewsInternational

ਹੈਰਾਨੀਜਨਕ ! ਸਰਜਰੀ ਲਈ ਕੁੱਖ ਤੋਂ ਕੱਢਿਆ ਗਿਆ ਅਜੰਮਿਆ ਬੱਚਾ, ਫਿਰ ਰੱਖਿਆ ਵਾਪਸ

ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਮਹਿਲਾ ਦੀ ਕੁੱਖ ਵਿੱਚ ਪਲ ਰਹੇ ਬੱਚੇ ਨੂੰ ਖਾਸ ਸਰਜਰੀ ਲਈ ਕੁੱਖ ਤੋਂ ਬਾਹਰ ਕੱਢਿਆ ਜਾਵੇ ਅਤੇ ਫਿਰ ਆਪਰੇਸ਼ਨ ਤੋਂ ਬਾਅਦ ਉਸਨੂੰ ਵਾਪਸ ਕੁੱਖ ਵਿੱਚ ਰੱਖ ਦਿੱਤਾ ਜਾਵੇ ? ਬੇਹੱਦ ਹੈਰਾਨ ਕਰਨ ਵਾਲੇ ਇਸ ਮਾਮਲੇ ਨੂੰ ਡਾਕਟਰਾਂ ਨੇ ਸਾਕਾਰ ਕਰ ਦਿਖਾਇਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੇ ਕਿ ਯੂਕੇ ਦੇ ਡਾਕਟਰਾਂ ਨੇ ਪਹਿਲੀ ਵਾਰ ਇੱਕ ਅਜੰਮੇ ਬੱਚੇ ਨੂੰ ਸਰਜਰੀ ਲਈ ਉਸਦੀ ਮਾਂ ਦੀ ਕੁੱਖ ਤੋਂ ਬਾਹਰ ਕੱਢਿਆ ਅਤੇ ਸਰਜਰੀ ਤੋਂ ਬਾਅਦ ਉਸਨੂੰ ਸੁਰੱਖਿਅਤ ਰੂਪ ਨਾਲ ਵਾਪਸ ਕੁੱਖ ‘ਚ ਹੀ ਰੱਖ ਦਿੱਤਾ। ਕਈ ਵਾਰ ਗਰਭ ਅਵਸਥਾ ਦੌਰਾਨ ਬੱਚੇ ਨੂੰ ਅਜਿਹੀ ਬਿਮਾਰੀ ਹੁੰਦੀ ਹੈ, ਜਿਸ ਨੂੰ ਆਪ੍ਰੇਸ਼ਨ ਤੋਂ ਬਗ਼ੈਰ ਕਿਸੇ ਵੀ ਢੰਗ ਨਾਲ ਹੱਲ ਨਹੀਂ ਕੀਤਾ ਜਾ ਸਕਦਾ।

Read Also ਇੱਕ ਬੇਰਹਿਮ ਮਾਂ ਨੇ ਭਾਖੜਾ ਨਹਿਰ ‘ਚ ਸੁੱਟਿਆ ਆਪਣਾ 6 ਸਾਲਾ ਬੱਚਾ

ਇਹ ਮਾਮਲਾ ਲੰਡਨ ਦਾ ਹੈ। ਯੂਨੀਵਰਸਿਟੀ ਕਾਲਜ ਆਫ਼ ਲੰਡਨ ਤੇ ਗ੍ਰੇਟ ਆਰਮੰਡ ਸਟ੍ਰੀਟ ਹਸਪਤਾਲ ਦੇ ਡਾਕਟਰਾਂ ਨੇ ਇਸ ਹੈਰਤਅੰਗੇਜ਼ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਹੈ। 26 ਸਾਲਾ ਗਰਭਵਤੀ ਮੁਟਿਆਰ ਸਿੰਪਸਨ ਦੇ ਗਰਭ ਵਿੱਚ ਪਲ ਬੱਚੇ ਨੂੰ ਗੰਭੀਰ ਬਿਮਾਰੀ ਹੋ ਗਈ ਤੇ ਆਪ੍ਰੇਸ਼ਨ ਕਰਨਾ ਲਾਜ਼ਮੀ ਸੀ। ਮੈਡੀਕਲ ਸਾਇੰਸ ਖੇਤਰ ਵਿੱਚ ਡਾਕਟਰ ਇਸ ਸਰਜਰੀ ਨੂੰ ਫੇਟਲ ਸਰਜਰੀ ਦੇ ਨਾਂ ਤੋਂ ਬੁਲਾਉਂਦੇ ਹਨ।ਸਿੰਪਸਨ ਨੇ ਆਪਣੀ ਪੂਰੀ ਕਹਾਣੀ ਫੇਸਬੁੱਕ ‘ਤੇ ਬਿਆਨ ਕੀਤੀ। ਉਸ ਨੇ ਦੱਸਿਆ ਕਿ ਜਦ ਉਹ 24 ਹਫ਼ਤਿਆਂ ਦੀ ਗਰਭਵਤੀ ਸੀ ਤਾਂ ਇਹ ਸਰਜਰੀ ਕੀਤੀ ਗਈ।

baby kanisiri 1532085230 1532088846 1550045532

ਦਰਅਸਲ ਭਰੂਣ ਦੀ ਰੀੜ੍ਹ ਦੀ ਹੱਡੀ (ਸਪਾਈਨ ਕੌਰਡ) ਵਿੱਚ ਕੋਈ ਪ੍ਰੇਸ਼ਾਨੀ ਸੀ, ਜਿਸ ਲਈ ਆਪ੍ਰੇਸ਼ਨ ਕਰਨਾ ਜ਼ਰੂਰੀ ਸੀ। ਡਾਕਟਰਾਂ ਨੇ ਸ਼ੁਰੂ ਵਿੱਚ ਸਿੰਪਸਨ ਨੂੰ ਆਪਣਾ ਬੱਚਾ ਡੇਗਣ ਯਾਨੀ ਅਬਾਰਸ਼ਨ ਦੀ ਸਲਾਹ ਦਿੱਤੀ, ਪਰ ਉਸ ਨੇ ਮਨ੍ਹਾ ਕਰ ਦਿੱਤਾ। ਫਿਰ ਡਾਕਟਰਾਂ ਨੇ ਫੇਟਲ ਸਰਜਰੀ ਦਾ ਵਿਕਲਪ ਦਿੱਤਾ ਜਿਸ ਲਈ ਸਿੰਪਸਨ ਤੇ ਉਸ ਦੇ ਪਤੀ ਰਾਜ਼ੀ ਹੋ ਗਏ। ਸਿੰਪਸਨ ਦਾ ਕਹਿਣਾ ਹੈ ਕਿ ਉਸ ਦੀ ਇਸ ਸਰਜਰੀ ਦੌਰਾਨ ਦੁਨੀਆ ਦੇ ਸਰਬੋਤਮ ਡਾਕਟਰਾਂ ਨੇ ਇਸ ਸਰਜਰੀ ਨੂੰ ਅੰਜਾਮ ਦਿੱਤਾ। ਯੂਕੇ ਦੀ ਇਹ ਪਹਿਲੀ ਸਰਜਰੀ ਸੀ ਜਿਸ ਨੂੰ ਸਫ਼ਲਤਾ ਪੂਰਬਕ ਸਿਰੇ ਚੜ੍ਹਾ ਦਿੱਤਾ ਗਿਆ।

surya grahan effect on pregnant women 30 1472538954 1550045477

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button