ਹੈਦਰਾਬਾਦ ਤੋਂ ਬਾਅਦ ਉਨਾਵ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਮਿਲੇਗੀ ਮੌਤ ਦੀ ਸਜ਼ਾ ? ( ਵੀਡੀਓ)
ਨਵੀਂ ਦਿੱਲੀ : ਅੱਗ ਦੇ ਹਵਾਲੇ ਕੀਤੀ ਗਈ ਉਨਾਵ ਬਾਲਾਤਕਾਰ ਪੀੜਿਤਾ ਦੀ ਸ਼ੁੱਕਰਵਾਰ ਨੂੰ ਦੇਰ ਰਾਤ ਇੱਥੇ ਸਫਦਰਜੰਗ ਹਸਪਤਾਲ ਵਿੱਚ ਮੌਤ ਹੋ ਗਈ। ਗੈਂਗਰੇਪ ਦੇ ਇਲਜ਼ਾਮ ‘ਚ ਗ੍ਰਿਫ਼ਤਾਰ 5 ਮੁੰਡਿਆਂ ਵਿੱਚੋਂ 2 ਨੇ ਉਸਨੂੰ ਸਾੜ੍ਹ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਲੜਕੀ 95 ਫ਼ੀਸਦੀ ਸੜ੍ਹ ਚੁੱਕੀ ਸੀ, ਜਿਸਨੂੰ ਵੀਰਵਾਰ ਨੂੰ ਲਖਨਊ ਤੋਂ ਏਅਿਰਲਿਫਟ ਕਰਕੇ ਦਿੱਲੀ ਲਿਆਇਆ ਗਿਆ ਸੀ ਪਰ ਉਸਨੂੰ ਬਚਾਇਆ ਨਾ ਜਾ ਸਕਿਆ।
Read Also ਹੈਦਰਾਬਾਦ : ਐੇਨਕਾਉਂਟਰ ਮੈਨ ਦੇ ਨਾਂ ਨਾਲ ਜਾਣੇ ਜਾਂਦੇ ਹਨ ਪੁਲਿਸ ਕਮਿਸ਼ਨਰ ਸੱਜਨਾਰ
ਹਸਪਤਾਲ ਦੇ ਬਰਨ ਅਤੇ ਪਲਾਸਟਿਕ ਸਰਜਰੀ ਵਿਭਾਗ ਦੇ ਮੁੱਖ ਡਾ. ਸ਼ਲਭ ਕੁਮਾਰ ਨੇ ਦੱਸਿਆ ਕਿ ਸਾਡੀਆਂ ਬਿਹਤਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸਨੂੰ ਬਚਾਇਆ ਨਾ ਜਾ ਸਕਿਆ। ਸ਼ਾਮ ਨੂੰ ਉਸਦੀ ਹਾਲਤ ਖ਼ਰਾਬ ਹੋਣ ਲੱਗੀ। ਸ਼ੁੱਕਰਵਾਰ ਦੀ ਰਾਤ 11 ਵਜ ਕੇ 10 ਮਿੰਟ ‘ਤੇ ਉਸਨੂੰ ਦਿਲ ਦਾ ਦੌਰਾ ਪਿਆ। ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਰਾਤ 11 ਵਜਕੇ 40 ਮਿੰਟ ‘ਤੇ ਉਸਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਜ਼ਿੰਦਾ ਜਲਾਏ ਜਾਣ ਤੋਂ ਬਾਅਦ ਉਸਨੂੰ ਗੰਭੀਰ ਹਾਲਤ ਵਿੱਚ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਆਂਦਾ ਗਿਆ ਸੀ। ਦਿੱਲੀ ਟਰੈਫਿਕ ਪੁਲਿਸ ਨੇ ਉਸਨੂੰ ਹਵਾਈ ਅੱਡੇ ਤੋਂ ਸਫਦਰਜੰਗ ਹਸਪਤਾਲ ਤੱਕ ਲਿਜਾਣ ਲਈ ਗ੍ਰੀਨ ਕਾਰੀਡੋਰ ਬਣਾਇਆ ਸੀ। ਉਸਨੂੰ ਲਖਨਊ ਤੋਂ ਦਿੱਲੀ ਏਅਰਲਿਫਟ ਕੀਤਾ ਗਿਆ ਸੀ। ਉਸ ‘ਤੇ ਉਸ ਵਕਤ ਹਮਲਾ ਹੋਇਆ ਜਦੋਂ ਉਹ ਆਪਣੇ ਮਾਮਲੇ ਦੀ ਸੁਣਵਾਈ ਦੇ ਸਿਲਸਿਲੇ ਵਿੱਚ ਅਦਾਲਤ ਜਾ ਰਹੀ ਸੀ।
ਇਸਨੂੰ ਵੀ ਦੇਖੋ : ਹੈਦਰਾਬਾਦ ਤੋਂ ਬਾਅਦ ਉਨਾਵ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਮਿਲੇਗੀ ਮੌਤ ਦੀ ਸਜ਼ਾ ?
ਦੱਸ ਦਈਏ ਹੈ ਕਿ ਦਸੰਬਰ 2018 ਵਿੱਚ ਉਨਾਵ ਦੀ ਇੱਕ ਲੜਕੀ ਦੇ ਨਾਲ ਗੈਂਗਰੇਪ ਹੋਇਆ ਸੀ, ਜਿਸ ਵਿੱਚ 5 ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਵਿੱਚ ਜ਼ਮਾਨਤ ‘ਤੇ ਆਏ 2 ਦੋਸ਼ੀਆਂ ਨੇ ਲੜਕੀ ਨੂੰ ਸਾੜ੍ਹ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਇਨ੍ਹਾਂ ਦੋਵਾਂ ਮੁੰਡਿਆਂ ਦੀ ਸ਼ਨਾਖਤ ਕਰ ਲਈ ਸੀ ਅਤੇ ਉਨ੍ਹਾਂ ਦੇ ਨਾਮ ਵੀ ਦੱਸੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.