Breaking NewsD5 specialNewsPress ReleasePunjabTop News

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਡੇਰਾ ਮੁਖੀ ਦੇ ਵਕੀਲ ਵਿਨੋਦ ਘਈ ਨੂੰ ਐਡਵੋਕੇਟ ਜਨਰਲ ਨਿਯੁਕਤ ਕਰਨ ਦੇ ਫੈਸਲੇ ਦੀ ਕੀਤੀ ਨਿੰਦਾ

ਜੋ ਵਕੀਲ ਡੇਰਾ ਮੁਖੀ ਦਾ ਵਕੀਲ ਰਿਹਾ ਹੋਵੇ ਉਸ ਤੋਂ ਸਿੱਖ ਕੌਮ ਨਿਆਂ ਦੀ ਕੀ ਆਸ ਰੱਖ ਸਕਦੀ ਹੈ: ਦਵਿੰਦਰ ਸਿੰਘ ਸੋਢੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਅਤੇ ਪਾਰਟੀ ਦੇ ਬੁਲਾਰੇ ਦਵਿੰਦਰ ਸਿੰਘ ਸੋਢੀ ਨੇ ਪੰਜਾਬ ਸਰਕਾਰ ਵੱਲੋਂ ਡੇਰਾ ਸੱਚਾ ਸੌਧਾ ਮੁਖੀ ਰਾਮ ਰਹੀਮ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ ਸੀਨੀਅਰ ਐਡਵੋਕੇਟ ਵਿਨੋਦ ਘਈ ਦੀ ਨਵੇਂ ਐਡਵੋਕੇਟ ਜਨਰਲ ਵਜੋਂ ਹੋਣ ਜਾ ਰਹੀ ਨਿਯੁਕਤੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸੋਢੀ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਐਡਵੋਕਟ ਜਨਰਲ ਅਨਮੋਲ ਰਤਨ ਸਿੱਧੂ ਦੇ ਅਸਤੀਫੇ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਅਪਰਾਧਕ ਮਾਮਲਿਆਂ ਦੇ ਮਾਹਿਰ ਮੰਨੇ ਜਾਂਦੇ ਐਡਵੋਕੇਟ ਵਿਨੋਦ ਘਈ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕੀਤਾ ਜਾ ਰਿਹਾ ਹੈ।

ਦੁਖੀਆਂ ਦੇ ਦੁੱਖ ਤੋੜ ਦੀ ਹੈ ਪਹਿਲੀ ਖੁਰਾਕ, ਤਿਆਰ ਕੀਤਾ ਅਜਿਹਾ ਨੁਸਖਾ ਭੁੱਲ ਜਾਣਗੇ ਅਫ਼ੀਮ, ਚਿੱਟਾ ਅਤੇ ਜੀਭ ਦੀ ਗੋਲੀ

ਸੋਢੀ ਨੇ ਕਿਹਾ ਕਿ ਵਿਨੋਦ ਘਈ ਉਹੀ ਵਕੀਲ ਹਨ ਜਿਨ੍ਹਾਂ ਨੇ ਬੇਅਦਬੀ ਦੀਆਂ ਘਟਨਾਵਾਂ ਵਿਚ ਮੁਲਜ਼ਮ ਡੇਰਾ ਮੁਖੀ ਦਾ ਸਾਰੇ ਕੇਸ ਲੜੇ ਹਨ। ਸੋਢੀ ਨੇ ਕਿਹਾ ਕਿ ਡੇਰਾ ਮੁਖੀ ਸ਼ੁਰੂ ਤੋਂ ਸਿੱਖ ਵਿਰੋਧੀ ਹਰਕਤਾਂ ਕਰਦਾ ਆਇਆ ਹੈ ਅਤੇ ਇਨ੍ਹਾਂ ਹਰਕਤਾਂ ਕਰਕੇ ਸਿੱਖਾਂ ਦੇ ਹਮੇਸ਼ਾਂ ਹਿਰਦੇ ਵਲੂੰਧਰੇ ਗਏ ਹਨ ਅਤੇ ਅਜਿਹੇ ਵਿਚ ਰਾਮ ਰਹੀਮ ਦੇ ਵਕੀਲ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰਨਾ ਪੰਜਾਬ ਸਰਕਾਰ ਦਾ ਬੇਹੱਦ ਨਿੰਦਾ ਭਰਿਆ ਕਾਰਜ ਹੈ। ਉਨ੍ਹਾਂ ਕਿਹਾ ਕਿ ਜੋ ਵਕੀਲ ਡੇਰਾ ਮੁਖੀ ਦਾ ਵਕੀਲ ਰਿਹਾ ਹੋਵੇ ਉਸ ਤੋਂ ਸਿੱਖ ਕੌਮ ਨਿਆਂ ਦੀ ਕੀ ਆਸ ਰੱਖ ਸਕਦੀ ਹੈ।

AG ਵਿਨੋਦ ਘਈ ਨਿਕਲਿਆ ਡੇਰਾ ਸਿਰਸਾ ਦਾ ਵਕੀਲ! ਦਾਦੂਵਾਲ ਦੇ ਵੱਡੇ ਖ਼ੁਲਾਸੇ! ਪੈ ਗਏ ਸਿਆਸੀ ਪਟਾਕੇ!

ਸੋਢੀ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਵਿਚ ਪੰਜਾਬ ਸਰਕਾਰ ਸਿੱਖ ਕੌਮ ਨੂੰ ਨਿਆਂ ਦੇ ਨਾਂਅ `ਤੇ ਆਏ ਦਿਨ ਸਮਾਂ ਦੇਣ ਦੀ ਮੰਗ ਕਰ ਰਹੀ ਹੈ ਪਰ ਹੁਣ ਵਿਨੋਦ ਘਈ ਦੇ ਐਡਵੋਕੇਟ ਜਨਰਲ ਬਣਨ ਤੋਂ ਬਾਅਦ ਉਹ ਕਿਵੇਂ ਅਦਾਲਤ ਵਿਚ ਸਰਕਾਰ ਦਾ ਪੱਖ ਪੇਸ਼ ਕਰ ਸਕਦੇ ਹਨ। ਇਸ ਤੋਂ ਇਲਾਵਾ ਵਿਨੋਦ ਘਈ ਕਾਂਗਰਸ ਦੇ ਭ੍ਰਿਸ਼ਟ ਮੰਤਰੀਆਂ ਦੇ ਵੀ ਵਕੀਲ ਰਹੇ ਹਨ। ਸੋਢੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਵਿਨੋਦ ਘਈ ਨੂੰ ਐਡਵੋਕੇਟ ਜਨਰਲ ਨਿਯੁਕਤ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button