ਹੂਤੀ ਵਿਦਰੋਹੀਆਂ ਨੇ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਲਈ ਲਾਲ ਸਾਗਰ ਨੂੰ ਪੂਰੀ ਤਰ੍ਹਾਂ ਕੀਤਾ ਬੰਦ

ਸਨਆ: ਯਮਨ ਤ, ਜਿੱਥੇ ਹੂਤੀ ਵਿਦਰੋਹੀਆਂ ਨੇ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਲਈ ਲਾਲ ਸਾਗਰ (Red Sea) ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਵਿਦਰੋਹੀਆਂ ਦੇ ਇਸ ਫੈਸਲੇ ਨਾਲ ਅੰਤਰਰਾਸ਼ਟਰੀ ਸਮੁੰਦਰੀ ਵਪਾਰਕ ਮਾਰਗਾਂ ‘ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਲਾਲ ਸਾਗਰ ਵਿਸ਼ਵ ਦੇ ਸਭ ਤੋਂ ਮਹੱਤਵਪੂਰਨ ਜਲ ਮਾਰਗਾਂ ਵਿੱਚੋਂ ਇੱਕ ਹੈ ਅਤੇ ਇਸ ਦੀ ਮੁਕੰਮਲ ਬੰਦੀ ਨਾਲ ਗਲੋਬਲ ਸਪਲਾਈ ਚੇਨ ਪ੍ਰਭਾਵਿਤ ਹੋ ਸਕਦੀ ਹੈ। ਅਜੇ ਤੱਕ ਇਸ ਐਲਾਨ ਦੇ ਪਿੱਛੇ ਦੇ ਵਿਸਤ੍ਰਿਤ ਕਾਰਨਾਂ ਅਤੇ ਇਸ ਦੇ ਪ੍ਰਭਾਵਾਂ ਬਾਰੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਯਮਨ ਵਿੱਚ ਈਰਾਨ ਸਮਰਥਿਤ ਹੂਤੀ ਵਿਦਰੋਹੀਆਂ ਨੇ ਈਰਾਨ ਦੇ ਸਮਰਥਨ ਵਿੱਚ ਸਮੁੰਦਰੀ ਮਾਰਗਾਂ ਅਤੇ ਇਜ਼ਰਾਈਲ ‘ਤੇ ਮਿਜ਼ਾਈਲ ਅਤੇ ਡਰੋਨ ਹਮਲੇ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਸੀਨੀਅਰ ਹੂਤੀ ਵਿਦਰੋਹੀਆਂ ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਇਹ ਗੱਲ ਦੱਸੀ ਕਿਉਂਕਿ ਹੂਤੀ ਲੀਡਰਸ਼ਿਪ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਇਸ ਸਬੰਧ ਵਿੱਚ, ਇੱਕ ਅਧਿਕਾਰੀ ਨੇ ਕਿਹਾ ਕਿ ਵਿਦਰੋਹੀਆਂ ਵੱਲੋਂ ਪਹਿਲਾ ਹਮਲਾ ਅੱਜ ਰਾਤ ਨੂੰ ਹੀ ਹੋ ਸਕਦਾ ਹੈ। ਟਰੰਪ ਪ੍ਰਸ਼ਾਸਨ ਨਾਲ ਹੋਏ ਸਮਝੌਤੇ ਦੇ ਤਹਿਤ ਵਿਦਰੋਹੀਆਂ ਨੇ ਲਾਲ ਸਾਗਰ ਸਮੁੰਦਰੀ ਰਸਤੇ ‘ਤੇ ਆਪਣੇ ਹਮਲੇ ਬੰਦ ਕਰ ਦਿੱਤੇ ਸਨ ਅਤੇ ਬਦਲੇ ਵਿੱਚ ਅਮਰੀਕਾ ਨੇ ਵੀ ਹੂਤੀ ਬਾਗੀਆਂ ਵਿਰੁੱਧ ਹਮਲੇ ਬੰਦ ਕਰ ਦਿੱਤੇ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




