PunjabTop News

ਹੁਸ਼ਿਆਰਪੁਰ ਦੇ ਇਕ ਪਿੰਡ ‘ਚ ਪੁਲਿਸ ਵੱਲੋਂ ਵੱਡਾ ਸਰਚ ਆਪ੍ਰੇਸ਼ਨ, ਅੰਮ੍ਰਿਤਪਾਲ ਅਤੇ ਪਪਲਪ੍ਰੀਤ ਦੇ ਹੋਣ ਦਾ ਖਦਸ਼ਾ

ਹੁਸ਼ਿਆਰਪੁਰ : ਬੀਤੀ ਰਾਤ ਹੁਸ਼ਿਆਰਪੁਰ ਪੁਲਿਸ ਨੂੰ ਸੂਚਨਾ ਮਿਲੀ ਕੀ ਇਕ ਇਨੋਵਾ ਗੱਡੀ PB10 CK 0527 ਫਗਵਾੜਾ ਰੋਡ ਹੁਸ਼ਿਆਰਪੁਰ ਵੱਲ ਆ ਰਹੀ ਹੈ ਅਤੇ ਉਸ ਗੱਡੀ ਦਾ ਪਿੱਛਾ ਪੁਲਿਸ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਸੀ । ਜਦੋਂ ਇਹ ਇਨੋਵਾ ਕਾਰ ਫਗਵਾੜਾ ਰੋਡ ਤੇ ਪੈਂਦੇ ਪਿੰਡ ਮਰਣਾਇਆ ਵੱਲ ਮੁੜ ਜਾਂਦੀ ਹੈ ਤਾਂ ਅੱਗੇ ਜਾ ਕੇ ਇਹ ਬਾਬਾ ਭਾਈ ਚੇਂਚਲ ਜੀ ਦੇ ਗੁਰਦੁਆਰੇ ‘ਚ ਜਾ ਵੜਦੀ ਹੈ ਜਿਸ ‘ਚ ਸਵਾਰ ਦੋ ਜਾਂ ਤਿੰਨ ਵਿਅਕਤੀ ਗੱਡੀ ਛੱਡ ਕੇ ਕੰਦਾਂ ਟੱਪ ਕੇ ਖੇਤੋਂ ਖੇਤੀ ਭੱਜ ਜਾਂਦੇ ਹਨ। ਖਸਦਾ ਜਤਾਇਆ ਜਾ ਰਿਹਾ ਹੈ ਕਿ ਇਸ ਕਾਰ ਵਿਚ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਵੀ ਹੋ ਸਕਦੇ ਹਨ। ਪਰ ਪੁਲਿਸ ਵੱਲੋਂ ਕਿਸੇ ਵੀ ਗੱਲ ਦੀ ਕੋਈ ਪੂਸ਼ਟੀ ਨਹੀਂ ਕੀਤੀ ਗਈ ਹੈ।

ਪੰਜਾਬ ਦੀ ਧੀ ਦਾ ਕਮਾਲ, ਤੁਸੀਂ ਵੀ ਕਰੋਗੇ ਸਿਫ਼ਤ ਕੌਰ ਦੀਆਂ ਸਿਫ਼ਤਾਂ

ਫਿਲਹਾਲ ਸ਼ਿਆਰਪੁਰ ਪੁਲਿਸ ਵੱਲੋਂ ਪਿੰਡ ਮਰਣਾਇਆ ਨੂੰ ਪੁਲਿਸ ਛਾਉਣੀ ਦੇ ਤੋਰ ਤੇ ਤਬਦੀਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਪਿੰਡ ਦੇ ਹਰ ਇਕ ਘਰ ਦੀ ਤਲਾਸ਼ੀ ਵੀ ਲਈ ਪਰ ਅਜੇ ਤੱਕ ਕੁੱਝ ਅਹਿਮ ਸੁਰਾਗ ਨਹੀਂ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਨੋਵਾ ਗੱਡੀ ਪੁਲਿਸ ਵੱਲੋਂ ਹਿਰਾਸਤ ‘ਚ ਲੈ ਲਈ ਗਈ ਹੈ ਅਤੇ ਹੋਰ ਕੋਈ ਗ੍ਰਿਫਤਾਰੀ ਦੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ। ਹੁਣ ਦੇਖਣਾ ਇਹ ਹੈ ਕੀ ਪੁਲਿਸ ਦੇ ਆਲਾ ਅਧਿਕਾਰੀ ਇਸ ਸਰਚ ਬਾਰੇ ਕੀ ਖੁਲਾਸੇ ਕਰਦੇ ਹਨ ਅਤੇ ਇਸ ਗੱਡੀ ਵਿੱਚ ਅਮ੍ਰਿਤਪਾਲ ਅਤੇ ਪਪਲਪ੍ਰੀਤ ਹੋਣ ਦੀ ਗੱਲ ਕਹੀ ਜਾਂਦੀ ਹੈ ਜਾਂ ਇਸ ਦੇ ਸਾਥੀਆਂ ਦੇ ਹੋਣ ਦੀ ਫਿਲਹਾਲ ਸਭ ਦੀ ਚੁੱਪੀ ਬਰਕਰਾਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button