Breaking NewsD5 specialNewsPoliticsPunjab

ਹੁਣ Slum Free ਹੋਵੇਗਾ ਪੰਜਾਬ, ਕੈਪਟਨ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ

ਪਟਿਆਲਾ : ਪੰਜਾਬ ਸਰਕਾਰ ਨੇ ਝੁੱਗੀ ਝੋਪੜੀਆਂ ‘ਚ ਰਹਿਣ ਵਾਲਿਆਂ ਲਈ ਵੱਡਾ ਫੈਸਲਾ ਲਿਆ ਹੈ। ਹੁਣ ਪੰਜਾਬ ਸਲੱਮ ਫਰੀ ਹੋਵੇਗਾ। ਦਰਅਸਲ ਪੰਜਾਬ ਮੰਤਰੀ ਮੰਡਲ ਨੇ ਝੁੱਗੀ ਝੋਪੜੀ ਵਾਲਿਆਂ ਨੂੰ ਮਾਲੀਕਾਨਾ ਅਧਿਕਾਰ ਦੇਣ ਲਈ ਪੰਜਾਬ ਸਲੱਮ ਡਿਵੈਲਪਰਸ ਐਕਟ, 2020 ਦੇ ਨਿਯਮਾਂ ਨੂੰ ਸੂਚਿਤ ਕਰਨ ਲਈ ਮਨਜ਼ੂਰੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜਿਸਦੇ ਚੱਲਦਿਆਂ ਝੁੱਗੀ ਝੋਪੜੀ ‘ਚ ਰਹਿਣ ਵਾਲੇ ਲੋਕਾਂ ਲਈ ਮੂਲ ਸਹੂਲਤਾਂ ਦਾ ਪ੍ਰਬੰਧ ਸੁਨਿਸਚਿਤ ਕੀਤਾ ਜਾਵੇਗਾ।

ਵਿਰੋਧੀਆਂ ਦੀ ਹਿੱਕ ‘ਤੇ ਦੀਵਾ ਬਾਲੁ ਆਹ ਮੁਸਲਿਮ ਲੀਡਰ,2022 ਦੀਆਂ ਚੋਣਾਂ ਬਾਰੇ ਵੱਡਾ ਖੁਲਾਸਾ! #Gal_Sachi_Hai

ਉਥੇ ਹੀ ਜਦੋਂ ਝੁੱਗੀ ਝੋਪੜੀ ਵਾਲੀਆਂ ਨੂੰ ਪਤਾ ਲੱਗਿਆਂ ਤਾਂ ਉਨ੍ਹਾਂ ‘ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ 30 – 40 ਸਾਲਾਂ ਤੋਂ ਝੁੱਗੀ ਝੋਪੜੀਆਂ ‘ਚ ਆਪਣਾ ਜੀਵਨ ਬਤੀਤ ਕਰ ਰਹੇ ਹਨ ਅਤੇ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਰਿਸ਼ ਹਨ੍ਹੇਰੀ ਤੂਫਾਨ ‘ਚ ਉਨ੍ਹਾਂ ਦੀ ਝੁੱਗੀਆਂ ਉੱਡ ਜਾਂਦੀਆਂ ਹਨ ਪਰ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਬਾਰੇ ‘ਚ ਸੋਚਿਆ ਹੈ।

BIG BREAKING ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਲੱਗੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਜੇਕਰ ਉਨ੍ਹਾਂ ਨੂੰ ਆਪਣਾ ਪੱਕਾ ਘਰ ਮਿਲਦਾ ਹੈ ਤਾਂ ਉਹ ਜੀਵਨ ਚੰਗੀ ਤਰ੍ਹਾਂ ਜੀਵਨ ਬਤੀਤ ਕਰ ਸਕਦੇ ਹਨ। ਝੁੱਗੀ ਵਾਸੀਆਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਕੋਲ ਵੋਟਰ ਕਾਰਡ ਆਧਾਰ ਕਾਰਡ ਸਭ ਹੈ। ਸਰਕਾਰ ਜਿਹੜੇ ਵੀ ਤਰੀਕੇ ਦੇ ਦਸਤਾਵੇਜ਼ ਮੰਗੇਗੀ ਉਹ ਉਨ੍ਹਾਂ ਨੂੰ ਦੇ ਦਿੱਤੇ ਜਾਣਗੇ। ਉਥੇ ਹੀ ਦੂਜੇ ਪਾਸੇ ਉਨ੍ਹਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਕਿਤੇ ਪੰਜਾਬ ਸਰਕਾਰ ਦਾ ਸਿਰਫ ਵਾਅਦਾ ਤਾਂ ਨਹੀਂ। ਫਿਲਹਾਲ ਝੁੱਗੀ ਝੋਪੜੀਆਂ ਵਾਲੇ ਕੈਪਟਨ ਸਰਕਾਰ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button