Breaking NewsD5 specialNewsPoliticsPunjab

ਹੁਣ CM ਦੇ ਸ਼ਾਹੀ ਸ਼ਹਿਰ ਪਟਿਆਲਾ ਤੋਂ ਕੌਂਸਲਰ ਹੋਇਆ ਗੁੰਮ, ਲੱਗੇ ਗੁੰਮਸ਼ੁਦਗੀ ਦੇ ਪੋਸਟਰ

ਪਟਿਆਲਾ : ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ‘ਚ ਕੌਂਸਲਰ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਹਨ। ਉਥੇ ਹੀ ਕੌਂਸਲਰ ਵਿਦੇਸ਼ ‘ਚ ਹੈ ਅਤੇ ਇਲਾਕੇ ਦੇ ਲੋਕ ਵਿਕਾਸ ਨਾ ਹੋਣ ਦੇ ਕਾਰਨ ਕਾਫ਼ੀ ਪ੍ਰੇਸ਼ਾਨ ਹਨ। ਜਿਸਦੇ ਚੱਲਦਿਆਂ ਇਲਾਕਾ ਨਿਵਾਸੀਆਂ ਨੇ ਕੌਂਸਲਰ ਦੀ ਗੁੰਮਸ਼ੁਦਗੀ ਦੇ ਪੋਸਟਰ ਲਵਾ ਦਿੱਤੇ ਹਨ।

Raja Warring ਨੇ ਫਿਰ ਦਿੱਤਾ ਵਿਵਾਦਿਤ ਬਿਆਨ,ਹੁਣ Captain ਬਾਰੇ ਹੀ ਬੋਲਤੀ ਵੱਡੀ ਗੱਲ!, ਦੇਣਾ ਪਉ ਅਸਤੀਫਾ!

ਇਹ ਮਾਮਲਾ ਪਟਿਆਲਾ ਦੇ ਵਾਰਡ 31 ਦਾ ਹੈ ਅਤੇ ਡੋਗਰਾ ਵਾਲਾ ਇਲਾਕਾ ਨਿਵਾਸੀਆਂ ਨੇ ਕੌਂਸਲਰ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਵਾਏ ਹਨ। ਉਥੇ ਹੀ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਹ ਪੋਸਟਰ ਕਿਸ ਨੇ ਲਗਾਏ ਹਨ ਇਹ ਤਾਂ ਨਹੀਂ ਪਤਾ ਪਰ ਪੋਸਟਰ ‘ਚ ਜੋ ਲਿਖਿਆ ਹੈ ਉਹ ਸੱਚ ਹੈ। ਇੱਥੇ ਦਾ ਕੌਂਸਲਰ ਨਾ ਤਾਂ ਮਿਲਦਾ ਹੈ ਨਾ ਦਿਖਾਈ ਦਿੰਦਾ ਹੈ।

Breaking-Sukha Kahlwan ਦੀ ਜ਼ਿੰਦਗੀ ‘ਤੇ ਅਧਾਰਿਤ Punjabi ‘Shooter’ Movie ‘ਤੇ ਹਾਈਕੋਰਟ ਦਾ ਵੱਡਾ ਫੈਸਲਾ

ਹੁਣ ਉਹ ਵਿਦੇਸ਼ ‘ਚ ਹੈ ਅਤੇ ਸਾਡੇ ਕੰਮ ਕੌਣ ਕਰੇਗਾ। ਕਈ ਵਾਰੀ ਅਸੀਂ ਨਗਰ ਨਿਗਮ ਦੇ ਮੇਅਰ ਨੂੰ ਵੀ ਲਿਖ ਕੇ ਦਿੱਤਾ ਹੈ ਕਿ ਸਾਡੇ ਇਲਾਕੇ ‘ਚ ਕੰਮ ਨਹੀਂ ਹੋ ਰਿਹਾ। ਸੀਵਰੇਜ, ਅਵਾਰਾ ਜਾਨਵਰਾਂ ਦਾ ਅੱਤਵਾਦ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੁੰਦੀ। ਇੱਥੇ ਦੀ ਕੌਂਸਲਰ ਜਸਪਾਲ ਕੌਰ ਵਿਦੇਸ਼ ‘ਚ ਗਈ ਹੈ,ਜੇਕਰ ਅਸੀਂ ਕੰਮ ਕਰਵਾਉਣਾ ਹੈ ਤਾਂ ਕਿਸ ਤੋਂ ਕਰਵਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button