Breaking NewsD5 specialNewsPunjab

ਹੁਣ 14 ਮਾਰਚ ਤੋਂ ਹੋਵੇਗੀ 5ਵੀਂ ‘ਤੇ 8ਵੀਂ ਦੀ ਪ੍ਰੀਖਿਆ

ਸ਼ੇਰਪੁਰ : ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ 5ਵੀਂ ਅਤੇ 8ਵੀਂ ਕਲਾਸ ਦੀਆਂ ਪ੍ਰੀਖਿਆਵਾਂ ਦੀਆਂ ਤਾਰੀਕਾਂ ‘ਚ ਤਬਦੀਲੀ ਕਰਦੇ ਹੋਏ 5ਵੀ ਕਲਾਸ ਦੀ ਪ੍ਰੀਖਿਆ ਵੀ ਹੁਣ ਮਾਰਚ 2020 ‘ਚ ਲੈਣ ਦਾ ਫੈਸਲਾ ਕੀਤਾ ਗਿਆ ਹੈ। ਬੋਰਡ ਦੇ ਕੰਟਰੋਲਰ ਦੁਆਰਾ ਜਾਰੀ ਜਾਣਕਾਰੀ ਅਨੁਸਾਰ 5ਵੀਂ ਕਲਾਸ ਦੀ ਪ੍ਰੀਖਿਆ ਜੋ ਪਹਿਲਾਂ 18 ਤੋਂ 26 ਫਰਵਰੀ ਤੱਕ ਕਰਵਾਈ ਜਾਣੀ ਸੀ। ਹੁਣ 14 ਤੋਂ 23 ਮਾਰਚ ਤੱਕ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1.15 ਤੱਕ ਕਰਵਾਈ ਜਾਵੇਗੀ।

Delhi Election | 🔴 Bhagwant Mann Latest Speech on Badal 🔴 | ਭਗਵੰਤ ਮਾਨ ਦਿੱਲੀ ‘ਚ

ਪੰਜਵੀਂ ਕਲਾਸ ਦੀ ਪ੍ਰਯੋਗੀ ਪ੍ਰੀਖਿਆਵਾਂ ਹੁਣ 24 ਅਤੇ 25 ਮਾਰਚ ਨੂੰ ਸਬੰਧਿਤ ਸਕੂਲਾਂ ਅਤੇ ਪ੍ਰੀਖਿਆਰਥੀਆਂ ਦੀ ਸਹੂਲਤ ਅਨੁਸਾਰ ਸਕੂਲ ਪੱਧਰ ‘ਤੇ ਕਰਵਾਈਆਂ ਜਾਣਗੀਆਂ। 8ਵੀਂ ਕਲਾਸ ਦੀ ਪ੍ਰੀਖਿਆ ਜੋ 3 ਮਾਰਚ ਤੋਂ 14 ਮਾਰਚ ਤੱਕ ਕਰਵਾਈ ਜਾਣੀ ਸੀ, ਹੁਣ 3 ਮਾਰਚ ਤੋਂ ਸ਼ੁਰੂ ਕਰਕੇ 16 ਮਾਰਚ ਤੱਕ ਸਵੇਰੇ 9 ਤੋਂ ਦੁਪਹਿਰ 12.15 ਤੱਕ ਕਰਵਾਈ ਜਾਵੇਗੀ। ਇਸ ਕਲਾਸ ਦੀਆਂ ਪ੍ਰਯੋਗੀ ਪ੍ਰੀਖਿਆਵਾਂ 18 ਮਾਰਚ ਤੋਂ 25 ਮਾਰਚ ਤੱਕ ਸਬੰਧਿਤ ਸਕੂਲਾਂ ਅਤੇ ਪ੍ਰੀਖਿਆਰਥੀਆਂ ਦੀ ਸਹੂਲਤ ਅਨੁਸਾਰ ਸਕੂਲ ਪੱਧਰ ‘ਤੇ ਕਰਵਾਈ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button