NewsBreaking NewsD5 specialIndiaPoliticsPunjab

ਹੁਣ ਸੰਨੀ ਦਿਓਲ ਦੇ ਡਾਇਲਾਗਾਂ ‘ਤੇ ਵੀ ਲੱਗਣ ਲੱਗੇ ਜੈਕਾਰੇ !

ਬਟਾਲਾ : ਅਦਾਕਾਰ ਤੋਂ ਸਿਆਸਤਦਾਨ ਬਣੇ ਸੰਨੀ ਦਿਓਲ ਲੰਬੇ ਸਮੇਂ ਤੋਂ ਗੁਰਦਾਸਪੁਰ ਤੋਂ ਗੈਰ-ਹਾਜ਼ਰ ਰਹੇ। ਜਿਸਤੋਂ ਬਾਅਦ ਲੋਕਾਂ ਵੱਲੋਂ ਸੰਨੀ ਦਿਓਲ ਦੀ ਗੁੰਮਸ਼ੁੰਦਗੀ ਦੇ ਪੋਸਟਰ ਵੀ ਲਗਾਏ ਗਏ ਸਨ। ਕਿਉਂਕਿ ਜਿਸ ਉਮੀਦਵਾਰ ਨੂੰ ਜਨਤਾ ਨੇ ਬੜੀਆਂ ਉਮੀਦਾਂ ਨਾਲ ਵੋਟਾਂ ਪਾਈਆਂ, ਉਸੇ ਜਨਤਾ ਨੇ ਉਨ੍ਹਾਂ ਦੀ ਗੈਰ-ਹਾਜ਼ਰੀ ਤੇ ਨਰਾਜ਼ਗੀ ਵੀ ਪ੍ਰਗਟਾਈ। ਇਹੀ ਕਾਰਨ ਸੀ ਕਿ ਬੀਤੇ ਦਿਨ ਉਨ੍ਹਾਂ ਦੇ ਇਲਾਕੇ ਵਿੱਚ ਨਰਾਜ਼ ਜਨਤਾ ਨੇ ਸੰਨੀ ਦੀ ਗੁਮਸ਼ੁਦਗੀ ਦੇ ਪੋਸਟਰ ਲਗਾਏ ਸਨ।

ਹੁਣ SUNNY DEOLਦੇ ਡਾਇਲਾਗਾਂ ‘ਤੇ ਵੀ ਲੱਗਣ ਲੱਗੇ ਜੈਕਾਰੇ ! (Video)

ਪਰ ਹੁਣ ਕੁੱਝ ਦਿਨਾਂ ਤੋਂ ਐਕਸ਼ਨ ਮੋਡ ‘ਚ ਆਏ ਸੰਨੀ ਦਿਓਲ ਨਾ ਸਿਰਫ਼ ਆਪਣੇ ਇਲਾਕੇ ‘ਚ ਵਿਚਰ ਰਹੇ ਹਨ ਅਤੇ ਇਲਾਕਾ ਵਾਸੀਆਂ ਅਤੇ ਭਾਜਪਾ ਵਰਕਰਾਂ ਦੇ ਨਾਲ ਮੀਟਿੰਗਾ ਵੀ ਕਰ ਰਹੇ ਹਨ। ਇੱਥੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸੰਨੀ ਦਿਓਲ ਨੇ ਦੀ ਖਾਸ ਮਗ ਤੇ ਜਦੋਂ ਡਾਇਲਾਗ ਬੋਲਿਆ ਤਾਂ ਪਿੱਛੇ ਖੜੇ ਇੱਕ ਵਰਕਰ ਨੇ ਨਾਲ ਹੀ ਬੋਲੇ ਸੋ ਨਿਹਾਲ ਦਾ ਜੈਕਾਰਾ ਲਗਾ ਦਿੱਤਾ। ਦੱਸ ਦਈਏ ਕਿ ਸੰਨੀ ਮੀਟਿੰਗਾਂ ਹੀ ਨਹੀਂ ਬਲਕਿ ਲਗਾਤਾਰ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਹੋਇਆ, ਮੀਡੀਆ ਦੇ ਸਵਾਲਾਂ ਦਾ ਵੀ ਬਖ਼ੂਬੀ ਜਵਾਬ ਦੇ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button