Breaking NewsD5 specialIndiaNewsPoliticsPunjab

ਹੁਣ ਸਿੱਧੂ ਜੋੜੇ ਦੀ ਇਕ ਹੋਰ ਵੀਡੀਓ ਵਾਇਰਲ (ਵੀਡੀਓ)

ਚੰਡੀਗੜ੍ਹ : ਇਕ ਪਾਸੇ ਨਵਜੋਤ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਮੰਨਣ ਤੋਂ ਇਨਕਾਰ ਕਰ ਚੁੱਕੇ ਹਨ ਤਾਂ ਹੁਣ ਦੂਜੇ ਪਾਸੇ ਸਿੱਧੂ ਦੀ ਪਤਨੀ ਨਵਜੋਤ ਕੌਰ ਦਾ ਵੀ ਬਿਆਨ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਨਵਜੋਤ ਕੌਰ ਸਿੱਧੂ ਵੀ ਕਹਿ ਰਹੇ ਨੇ ਕਿ ਉਹ ਮੁੱਖ ਮੰਤਰੀ ਜਾਂ ਮੰਤਰੀਆਂ ਦੇ ਸਿਪਾਹੀ ਨਹੀਂ ਬਲਕਿ ਰਾਹੁਲ ਗਾਂਧੀ ਦੇ ਸਿਪਾਹੀ ਹਨ ਤੇ ਰਾਹੁਲ ਗਾਂਧੀ ਨੇ ਹੀ ਉਹਨਾਂ ਨੂੰ ਕਿਹਾ ਹੈ ਕਿ ਸਿਸਟਮ ਠੀਕ ਕਰੋ। ਦੂਜੇ ਪਾਸੇ ਨਵਜੋਤ ਸਿੱਧੂ ਦੀ ਇਕ ਹੋਰ ਵਿਵਾਦਿਤ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਸਿੱਧੂ ਪੱਤਰਕਾਰ ਨਾਲ ਉਲਝਦੇ ਨਜ਼ਰ ਆ ਰਹੇ ਹਨ।

ਨਵਜੋਤ ਕੌਰ ਦੇ ਬਿਆਨ ਨੇ ਫਸਾਇਆ ਸਿੱਧੂ ! (ਵੀਡੀਓ)

ਦਰਅਸਲ ਇਹ ਵੀਡੀਓ ਜੈਪੁਰ ਦੀ ਦੱਸੀ ਜਾ ਰਹੀ ਹੈ। ਜਿਥੇ ਸਿੱਧੂ ਕਾਂਗਰਸ ਦੇ ਸਟਾਰ ਪ੍ਰਚਾਰਕ ਨੇ ਪਰ ਪੱਤਰਕਾਰਾਂ ਦੇ ਸਵਾਲ ਤੋਂ ਤੈਸ਼ ਵਿੱਚ ਆਏ ਸਿੱਧੂ ਨੇ ਇਕ ਵਾਰ ਫੇਰ ਹੰਗਾਮਾ ਕੀਤਾ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸਿੱਧੂ ਨੇ ਸਵਾਲ ਪੁੱਛਦੇ ਪੱਤਰਕਾਰ ਨੂੰ ਜ਼ੋਰਦਾਰ ਧੱਕਾ ਮਾਰ ਦਿੱਤਾ। ਹਾਲਾਂਕਿ ਇਹ ਕੋਈ ਪਹਿਲਾਂ ਮੌਕਾ ਨਹੀਂ ਜਦੋਂ ਸਿੱਧੂ ਪੱਤਰਕਾਰਾਂ ਨਾਲ ਆਪਣੇ ਵਿਵਾਦ ਤੋਂ ਚਰਚਾ ਵਿੱਚ ਆਏ ਹੋਣ। ਏਸੇ ਲਈ ਪੰਜਾਬ ਮੰਤਰੀ ਮੰਡਲ ‘ਚ ਸਿੱਧੂ ਨੂੰ ਸ਼ੋਹਰਤ ਤੋਂ ਬਚਣ ਦੀ ਨਸੀਹਤ ਦਿੱਤੀ ਜਾ ਰਹੀ ਹੈ। ਸਾਫ਼ ਤੇ ਸਿੱਧੇ ਸ਼ਬਦਾਂ ‘ਚ ਕੈਪਟਨ ਦੀ ਕਪਤਾਨੀ ਨਾ ਕਬੂਲਣ ‘ਤੇ ਸਿੱਧੂ ਤੋਂ ਅਸਤੀਫ਼ਾ ਵੀ ਮੰਗਿਆ ਜਾ ਰਿਹਾ ਹੈ। ਅਜਿਹੇ ਵਿੱਚ ਹੁਣ ਸਿੱਧੂ ਇਸ ਸਿਆਸੀ ਕਲੇਸ਼ ਨਾਲ ਕਿਵੇਂ ਨਜਿੱਠਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button