Breaking NewsD5 specialNewsPunjab

ਹੁਣ ਸਾਹਮਣੇ ਆਇਆ ਪਰਿਵਾਰ, ਇਲਾਜ ਲਈ ਪੈਸੇ ਭੇਜਣ ਵਾਲੇ ਗੌਰ ਨਾਲ ਸੁਣੋ

ਲਹਿਰਾਗਾਗਾ : ਪਿਛਲੇ ਕੁਝ ਦਿਨਾਂ ਤੋਂ ਇਸ ਬੱਚੀ ਦੀਆਂ ਦਿਲ ਦਹਿਲਾਊ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਸਨ। ਸੰਗਰੂਰ ਦੇ ਪਿੰਡ ਲਹਿਰਾਗਾਗਾ ‘ਚ ਮੰਗਲਵਾਰ ਸ਼ਾਮ ਘਰ ਦੇ ਬਾਹਰ ਖੇਡ ਰਹੀ ਬੱਚੀ ਦੇ ਵਾਲ ਜੈਨਰੇਟਰ ‘ਚ ਫ਼ਸ ਗਏ। ਜਿਸ ਕਾਰਨ ਉਸ ਦੇ ਸਿਰ ‘ਤੇ ਲੱਗੀ ਸਾਰੀ ਚਮੜੀ ਖੋਪੜੀ ਤੋਂ ਵੱਖ ਹੋ ਗਈ। ਇਸ ਹਾਦਸੇ ਨੂੰ ਦੇਖ ਹਰ ਕਿਸੇ ਦਾ ਦਿਲ ਦਹਿਲਾ ਗਿਆ। ਬੱਚੀ ਲਵਪ੍ਰੀਤ ਦੀ ਮਾਂ ਸ਼ਰਮੀਲਾ ਸਮੇਤ ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਲੈ ਗਏ।

🔴 Vikas Dubey Encounter LIVE 🔴 ਗੈਂਗਸਟਰ ਵਿਕਾਸ ਦੂਬੇ ਦਾ ਐਨਕਾਊਂਟਰ | Kanpur | UP

ਹਾਲਾਂਕਿ ਬੱਚੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਡਾਕਟਰਾਂ ਨੇ ਦੱਸਿਆ ਕਿ ਚਮੜੀ ਨੂੰ ਜੁੜਨ ‘ਚ ਡੇਢ ਦੋ ਮਹੀਨੇ ਲੱਗਣਗੇ। ਵਾਲ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ। ਪਹਿਲਾਂ ਚਮੜੀ ਜੁੜਨ ਦਾ ਇੰਤਜ਼ਾਰ ਹੋਵੇਗਾ, ਫਿਰ ਬੱਚੇ ਦੀ ਸਰੀਰ ਦੀ ਹੱਡੀ ਨੂੰ ਕੰਨ ਨਾਲ ਜੋੜਿਆ ਜਾਵੇਗਾ। ਬੱਚੀ ਨੂੰ ਠੀਕ ਤਰ੍ਹਾਂ ਸੁਣਾਈ ਦੇ ਰਿਹਾ ਹੈ ਪਰ ਉਸ ਨੂੰ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੋਣ ਦਾ ਖਤਰਾ ਰਹੇਗਾ।

Navtej Gaggu ਦੀ ਗ੍ਰਿਫ਼ਤਾਰੀ ਦਾ ਵਿਰੋਧ, ਟਕਸਾਲ ਦੇ ਸਿੰਘ ਦੀ ਪੁਲਿਸ ਨੂੰ ਸਿੱਧੀ ਧਮਕੀ | Sudhir Suri ਵੀ ਠੋਕਿਆ

ਇਸ ਘਟਨਾ ਦਾ ਪਤਾ ਚੱਲਦੇ ਹੀ ਕਈ ਸੰਸਥਾਵਾਂ ਬੱਚੀ ਦੇ ਇਲਾਜ ਲਈ ਅੱਗੇ ਆਈਆਂ। ਜਿਨ੍ਹਾਂ ਨੇ ਬੱਚੀ ਦੇ ਪਿਤਾ ਦੇ ਖਾਤੇ ‘ਚ ਬੁੱਧਵਾਰ ਸ਼ਾਮ ਤੱਕ 13 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਜਦਕਿ ਬੱਚੀ ਦੇ ਇਲਾਜ ਲਈ 5 ਲੱਖ ਰੁਪਏ ਤੱਕ ਦਾ ਖਰਚਾ ਆਵੇਗਾ। ਸੰਸਥਾ ਨੇ ਕਿਹਾ ਕਿ ਜਿੰਨ੍ਹੇ ਵੀ ਪੈਸੇ ਉਨ੍ਹਾਂ ਦੇ ਖਾਤੇ ‘ਚ ਜਮ੍ਹਾ ਹੋਏ ਹਨ, ਉਹ ਬੱਚੀ ਦੇ ਭਵਿੱਖ ‘ਚ ਪੜ੍ਹਾਈ ਲਈ ਕੰਮ ਆਉਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button