PunjabTop News

ਹੁਣ ਨਹੀਂ ਲੱਗੇਗਾ ਰਾਸ਼ਟਰਪਤੀ ਸ਼ਾਸਨ! ਰਾਜਪਾਲ ਨੇ ਕਹਿ ਵੱਡੀ ਗੱਲ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਵੱਲ ਰਹੀ ਤੱਲਖੀ ਹੁਣ ਠੰਡੀ ਪੈਂਦੀ ਦਿਖਾਈ ਦੇ ਰਹੀ ਹੈ। ਦਰਅਸਲ ਖੇਡ ਦਿਵਸ ਮੌਕੇ ਰਾਜਪਾਲ ਪੰਜਾਬ ਦੀ ਸ਼ੰਲਾਘਾ ਕਰਦੇ ਨਜ਼ਰ ਆਏ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਦਾ ਕੋਈ ਮੁਕਾਬਲਾ ਨਹੀਂ ਤੇ ਹਰ ਦ੍ਰਿਸ਼ਟੀ ਤੋਂ ਪੰਜਾਬ ਦੇਸ਼ ’ਚੋਂ ਨੰਬਰ ‘ਵਨ’ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਪਣੀ ਕਰਮ ਭੂਮੀ ’ਤੇ ਮਾਣ ਹੈ।

Raksha Bandhan ‘ਤੇ Punjab Government ਦਾ ਤੋਹਫ਼ਾ, Ladies ਦੀ ਪੁਰਾਣੀ ਮੰਗ ਕੀਤੀ ਪੂਰੀ || D5 Channel Punjabi

ਭਾਸ਼ਨ ਦੌਰਾਨ ਉਨ੍ਹਾਂ ਅੱਗੇ ਗੱਲ ਕਰਦੇ ਕਿਹਾ ਕਿ ਜਦੋਂ ਭਾਰਤ ਵਿਚ ਅਨਾਜ ਦਾ ਸੰਕਟ ਪੈਦਾ ਹੋ ਗਿਆ ਸੀ ਤਾਂ ਉਹ ਸਿਰਫ ਪੰਜਾਬ ਹੀ ਸੀ ਜਿਸ ਨੇ ਇਸ ਸੰਕਟ ‘ਚੋ ਦੇਸ਼ ਨੂੰ ਬਾਹਰ ਕੱਢਿਆ। ਰਾਜਪਾਲ ਦੇ ਨਰਮ ਸੁਰ ਵੇਖ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਨਾਲ ਖਿੱਚੋਤਾਣ ਘਟ ਸਕਦਾ ਹੈ।

Insaf Morcha ‘ਚ ਅਚਾਨਕ ਪਹੁੰਚੀ Police, Sikh ਆਗੂਆਂ ਨੇ ਚੁੱਕਿਆ ਵੱਡਾ ਕਦਮ ! D5 Channel Punjabi

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਰਾਜਪਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸੂਬੇ ’ਚ ਰਾਸ਼ਟਰਪਤੀ ਰਾਜ ਲਾਉਣ ਦੀ ਸਿਫ਼ਾਰਸ਼ ਕਰਨ ਬਾਰੇ ਚਿਤਾਵਨੀ ਦੇ ਦਿੱਤੀ ਸੀ। ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਤਿੱਖੇ ਤੇਵਰ ਵਿਖਾਏ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button