PunjabTop News

ਹੁਣ ਤੱਕ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ ਤਰਸੇਮ ਸਿੰਘ ਦੀ ਹੱਤਿਆ ਕਰਨ ਵਾਲਾ ਇਕ ਲੱਖ ਦਾ ਇਨਾਮੀ ਦੂਜਾ ਸ਼ੂਟਰ ਸਰਬਜੀਤ ਸਿੰਘ

ਤਰਸੇਮ ਸਿੰਘ ਦੀ ਹੱਤਿਆ ਕਰਨ ਵਾਲਾ ਇਕ ਲੱਖ ਦਾ ਇਨਾਮੀ ਦੂਜਾ ਸ਼ੂਟਰ ਸਰਬਜੀਤ ਸਿੰਘ ਹੁਣ ਤੱਕ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ। ਪੁਲਿਸ ਦੀਆਂ 12 ਟੀਮਾਂ ਨੇ ਉਸ ਦੀ ਭਾਲ ’ਚ ਯੂਪੀ, ਹਰਿਆਣੇ, ਪੰਜਾਬ ਤੇ ਦਿੱਲੀ ’ਚ ਡੇਰਾ ਲਾਇਆ ਹੈ। ਹੁਣ ਪੁਲਿਸ ਉਸ ਦੇ ਪੰਜਾਬ ਦੇ ਤਰਨਤਾਰਨ ਸਥਿਤ ਘਰ ਦੀ ਕੁਰਕੀ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਪੁਲਿਸ ਛੇਤੀ ਹੀ ਅਦਾਲਤ ’ਚ ਅਰਜ਼ੀ ਦੇਵੇਗੀ।

28 ਮਾਰਚ ਨੂੰ ਬਾਈਕ ਸਵਾਰ ਦੋ ਸ਼ੂਟਰਾਂ ਨੇ ਨਾਨਕਮੱਤਾ ’ਚ ਡੇਰਾ ਕਾਰ ਸੇਵਾ ਮੁਖੀ ਤਰਸੇਮ ਸਿੰਘ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮਾਮਲੇ ’ਚ ਪੁਲਿਸ ਨੇ ਦੋਵਾਂ ਸ਼ੂਟਰਾਂ ਅੰਮ੍ਰਿਤਸਰ ਵਾਸੀ ਅਮਰਜੀਤ ਸਿੰਘ ਉਰਫ ਬਿੱਟੂ ਤੇ ਤਰਨਤਾਰਨ ਵਾਸੀ ਸਰਬਜੀਤ ਸਿੰਘ ਦੀ ਪਛਾਣ ਕਰ ਕੇ ਉਨ੍ਹਾਂ ’ਤੇ ਇਕ-ਇਕ ਲੱਖ ਦਾ ਇਨਾਮ ਵੀ ਐਲਾਨਿਆ ਸੀ। ਪੁਲਿਸ ਨੇ ਹੱਤਿਆ ਦੀ ਸਾਜ਼ਿਸ਼ ’ਚ ਸ਼ਾਮਲ ਤੇ ਉਨ੍ਹਾਂ ਨੂੰ ਰਾਈਫਲ ਮੁਹੱਈਆ ਕਰਵਾਉਣ ਦੇ 9 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ ਜਦਕਿ ਇਕ ਸ਼ੂਟਰ ਅਮਰਜੀਤ ਸਿੰਘ ਉਰਫ ਬਿੱਟੂ ਨੂੰ ਹਰਿਦੁਆਰ ’ਚ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਸੀ। ਉੱਧਰ, ਹੁਣ ਤੱਕ ਪੁਲਿਸ ਸਰਬਜੀਤ ਦੀ ਲੋਕੇਸ਼ਨ ਟ੍ਰੇਸ ਨਹੀਂ ਕਰ ਸਕੀ। ਹੁਣ ਉਸ ਦੇ ਘਰ ਦੀ ਕੁਰਕੀ ਕਰਨ ਲਈ ਪੁਲਿਸ ਸੋਮਵਾਰ ਨੂੰ ਅਦਾਲਤ ’ਚ ਅਰਜ਼ੀ ਦੇ ਸਕਦੀ ਹੈ। ਐੱਸਪੀ ਸਿਟੀ ਮਨੋਜ ਕਤਿਆਲ ਨੇ ਦੱਸਿਆ ਕਿ ਸਰਬਜੀਤ ਸਿੰਘ ਦੇ ਤਰਨਤਾਰਨ ਸਥਿਤ ਘਰ ਦੀ ਕੁਰਕੀ ਕੀਤੀ ਜਾਵੇਗੀ। ਜਾਇਦਾਦ ਕੁਰਕ ਕਰਨ ਦੀ ਪ੍ਰਕਿਰਿਆ ਦੇ ਨਾਲ-ਨਾਲ ਉਸ ਦੀ ਤਲਾਸ਼ ਵੀ ਜਾਰੀ ਰਹੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button