Breaking NewsD5 specialNewsPunjabTop News

ਹੁਣ ਡੇਰਾ ਪ੍ਰੇਮੀਆ ਨੇ ਹੀ ਪਾਈ ਡੇਰਾ ਮੁੱਖੀ ਖਿਲਾਫ ਪਟੀਸ਼ਨ

ਚੰਡੀਗੜ੍ਹ: ਚੰਡੀਗੜ੍ਹ ਵਾਸੀ ਅਸ਼ੋਕ ਕੁਮਾਰ ਅਤੇ ਡੇਰੇ ਦੇ ਕਰੀਬ ਇਕ ਦਰਜਨ ਸਮਰਥਕਾਂ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ।ਪੰਜਾਬ ਅਤੇ ਹਰਿਆਣਾ ਹਾਈਕੋਰਟ  ‘ਚ ਦਾਇਰ ਪਟੀਸ਼ਨ ‘ਚ ਦੋਸ਼ ਲਾਇਆ ਗਿਆ ਹੈ ਕਿ ਰੋਹਤਕ ਜੇਲ੍ਹ  ‘ਚ ਬੰਦ ਗੁਰਮੀਤ ਰਾਮ ਰਹੀਮ ਫਰਜ਼ੀ ਹੈ, ਉਹ ਅਸਲੀ ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਨਹੀਂ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਅਸਲ ਡੇਰਾ ਮੁਖੀ  ਨੂੰ ਅਗਵਾ ਕਰ ਲਿਆ ਗਿਆ ਹੈ। ਹਾਈ ਕੋਰਟ ਸੋਮਵਾਰ ਨੂੰ ਇਸ ਪਟੀਸ਼ਨ ‘ਤੇ ਸੁਣਵਾਈ ਕਰੇਗਾ।

CM ਮਾਨ ਨੇ ਲਿਆ ਸਟੈਂਡ, ਵੱਡਾ ਫੇਰਬਦਲ, ਮਿੰਟਾਂ ‘ਚ ਕੀਤਾ ਫ਼ੈਸਲਾ D5 Channel Punjabi

ਪਟੀਸ਼ਨ ‘ਚ ਦੋਸ਼ ਲਾਇਆ ਗਿਆ ਹੈ ਕਿ ਡੇਰੇ ਦੀ ਗੱਦੀ ‘ਤੇ ਕਾਬਜ਼ ਹੋਣ ਲਈ ਅਸਲ ਡੇਰਾ ਮੁਖੀ ਨੂੰ ਅਗਵਾ ਕਰ ਕੇ ਮਾਰ ਦਿੱਤਾ ਗਿਆ ਜਾਂ ਫਿਰ ਮਾਰ ਦਿੱਤਾ ਜਾਵੇਗਾ। ਪਟੀਸ਼ਨ ‘ਚ ਦੋਸ਼ ਲਾਇਆ ਗਿਆ ਹੈ ਕਿ ਜਿਸ ਡੇਰਾ ਮੁਖੀ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਹੈ, ਉਹ ਨਕਲੀ ਹੈ। ਪਟੀਸ਼ਨਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਸਲੀ ਡੇਰਾ ਮੁਖੀ ਨੂੰ ਰਾਜਸਥਾਨ ਦੇ ਉਦੈਪੁਰ ਤੋਂ ਅਗਵਾ ਕੀਤਾ ਗਿਆ ਸੀ ਤੇ ਹੁਣ ਉਹ ਨਕਲੀ ਵਿਅਕਤੀ ਨੂੰ ਅਸਲੀ ਨਾਲ ਬਦਲਣ ਦੀ ਯੋਜਨਾ ਬਣਾ ਰਹੇ ਹਨ ਜਾਂ ਬਦਲ ਦਿੱਤਾ ਗਿਆ ਹੈ।

ਪੈਰੋਲ ‘ਤੇ ਆਇਆ ਨਕਲੀ ਡੇਰਾ ਮੁਖੀ ? ਸਮਰਥਕਾਂ ਦਾ ਖੁਲਾਸਾ, ਅਸਲੀ ਡੇਰਾ ਮੁਖੀ ਗਾਇਬ ? D5 Channel Punjabi

ਪਟੀਸ਼ਨ ਅਨੁਸਾਰ, ਪਟੀਸ਼ਨਕਰਤਾਵਾਂ ਦੇ ਨਾਲ-ਨਾਲ ਹੋਰ ਪੈਰੋਕਾਰਾਂ ਨੇ ਡੇਰਾ ਮੁਖੀ ਦੀ ਸ਼ਖਸੀਅਤ ਆਦਿ ‘ਚ ਕਈ ਬਦਲਾਅ ਨੋਟ ਕੀਤੇ ਹਨ। ਕੱਦ ਇਕ ਇੰਚ ਵਧ ਗਿਆ ਸੀ, ਉਂਗਲਾਂ ਦੀ ਲੰਬਾਈ ਤੇ ਪੈਰਾਂ ਦਾ ਆਕਾਰ ਵੀ ਵਧ ਗਿਆ ਸੀ। ਮੌਜੂਦਾ ਪੈਰੋਲ ਦੀ ਮਿਆਦ ਦੌਰਾਨ ਕਥਿਤ ਡੇਰਾ ਮੁਖੀ ਜਾਂ ਡੰਮੀ ਵਿਅਕਤੀ ਵੱਲੋਂ ਪ੍ਰਕਾਸ਼ਿਤ ਵੀਡੀਓ ਤੇ ਤਸਵੀਰਾਂ ਦੀ ਪੜਚੋਲ ਤੋਂ ਸਪੱਸ਼ਟ ਹੈ ਕਿ ਉਸ ਦੇ ਆਪਣੇ ਚਿਹਰੇ ਤੇ ਹੱਥਾਂ ‘ਚ ਮੇਕਓਵਰ ਜਾਂ ਮਾਸਕਿੰਗ ਸੀ ਜੋ ਵੀਡੀਓ ਤੋਂ ਵੀਡੀਓ ‘ਚ ਬਦਲ ਗਈ।ਇੰਨਾ ਹੀ ਨਹੀਂ, ਕਥਿਤ ਡੇਰਾ ਮੁਖੀ/ਡੰਮੀ ਵਿਅਕਤੀ ਆਪਣੇ ਪਿੰਡ ਵਾਸੀਆਂ ਨੂੰ ਮਿਲਣ ਸਮੇਂ ਆਪਣੇ ਪੁਰਾਣੇ ਦੋਸਤਾਂ ਨੂੰ ਪਛਾਣ ਵੀ ਨਹੀਂ ਸਕਿਆ। ਜਸਟਿਸ ਕਰਮਜੀਤ ਸਿੰਘ ਸੋਮਵਾਰ ਨੂੰ ਇਸ ਪਟੀਸ਼ਨ ‘ਤੇ ਸੁਣਵਾਈ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button