IndiaNewsTop News

ਹੁਣ ਆਨਲਾਈਨ ਪੇਮੈਂਟ ਗੇਟਵੇ ਕੰਪਨੀਆਂ Razorpay, Paytm ਅਤੇ Cash Free ਈਡੀ ਦੇ ਰਡਾਰ ‘ਤੇ

ਛਾਪੇਮਾਰੀ ਦੌਰਾਨ 17 ਕਰੋੜ ਰੁਪਏ ਜ਼ਬਤ

ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ PML ਐਕਟ 2002 ਦੇ ਤਹਿਤ ਬੈਂਗਲੁਰੂ, ਕਰਨਾਟਕ ਵਿੱਚ ਛੇ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਈਡੀ ਨੇ ਇਹ ਛਾਪੇਮਾਰੀ ਚੀਨੀ ਲੋਨ ਐਪ ਮਾਮਲੇ ਦੀ ਜਾਂਚ ਦੌਰਾਨ ਕੀਤੀ ਹੈ। ਈਡੀ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਉਹ ਆਨਲਾਈਨ ਪੇਮੈਂਟ ਗੇਟਵੇ ਕੰਪਨੀਆਂ Razorpay, Paytm ਅਤੇ Cash Free ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਵੱਡੀ ਖ਼ਬਰ: ਅਚਾਨਕ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਹੋਈ ਖ਼ਰਾਬ, PGI ਕਰਵਾਇਆ ਭਰਤੀ

ਇਸ ਦੌਰਾਨ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਕਿਹਾ ਕਿ ਉਸ ਨੇ ਛਾਪੇ ਦੌਰਾਨ ਚੀਨੀ ਲੋਕਾਂ ਦੁਆਰਾ ਨਿਯੰਤਰਿਤ ਇਕਾਈਆਂ ਦੇ ਵਪਾਰੀ ਆਈਡੀ ਅਤੇ ਬੈਂਕ ਖਾਤਿਆਂ ਵਿੱਚ ਰੱਖੇ 17 ਕਰੋੜ ਰੁਪਏ ਜ਼ਬਤ ਕੀਤੇ ਹਨ। ਈਡੀ ਅਨੁਸਾਰ ਇਨ੍ਹਾਂ ਸੰਸਥਾਵਾਂ ਦਾ ਢੰਗ ਇਹ ਹੈ ਕਿ ਉਹ ਭਾਰਤੀ ਨਾਗਰਿਕਾਂ ਦੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਡੰਮੀ ਡਾਇਰੈਕਟਰ ਬਣਾ ਕੇ ਗ਼ੈਰਕਾਨੂੰਨੀ ਆਮਦਨ ਕਮਾ ਰਹੇ ਹਨ। ਈਡੀ ਨੇ ਕਿਹਾ ਹੈ ਕਿ ਇਹ ਸੰਸਥਾਵਾਂ ਚੀਨ ਦੇ ਲੋਕਾਂ ਦੁਆਰਾ ਕੰਟਰੋਲ ਕੀਤੀਆਂ ਜਾਂਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button