ਹੀਰੋ ਨੂੰ ਸਲਾਮ : ਕੋਰੋਨਾ ਮਰੀਜਾਂ ਦੀ ਸੇਵਾ ‘ਚ ਲੱਗੇ ਡਾਕਟਰ ਦਾ ਹਾਲ ਦੇਖ ਰੋ ਪਈ ਦੁਨੀਆ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਖਿਲਾਫ ਦੇਸ਼ ਦੀ ਜੰਗ ਆਏ ਦਿਨ ਔਖੀ ਹੁੰਦੀ ਜਾ ਰਹੀ ਹੈ। ਵਾਇਰਸ ਦੇ ਵੱਧਦੇ ਸੰਕਰਮਣ ਵਿੱਚ ਡਾਕਟਰਾਂ ਦੀ ਚੁਣੋਤੀ ਬਹੁਤ ਵੱਡੀ ਹੈ, ਉਹ ਦਿਨ ਰਾਤ ਮਰੀਜਾਂ ਦੀ ਸੇਵਾ ‘ਚ ਲੱਗੇ ਹੋਏ ਹਨ। ਇੰਝ ਹੀ ਇੱਕ ਜੋਧੇ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸਨੂੰ ਦੇਖ ਹਰ ਕਿਸੇ ਦੀ ਅੱਖਾਂ ਨਮ ਹੋ ਗਈਆਂ।
ਸਕੂਲ ਪ੍ਰਿੰਸੀਪਲ ਦੀ ਮਾੜੀ ਹਰਕਤ, Video Leak
ਸਿਵਲ ਸੇਵਾ ਦੇ ਸੀਨੀਅਰ ਅਧਿਕਾਰੀ ਅਵਨੀਸ਼ ਸ਼ਰਨ ਨੇ ਆਪਣੇ ਅਧਿਕਾਰਿਕ ਟਵਿਟਰ ਹੈਂਡਲ ਤੋਂ ਇੱਕ ਹੱਥ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸਦੇ ਨਾਲ ਲਿਖਿਆ ਕਿ ਇਹ ਇੱਕ ਡਾਕਟਰ ਦਾ ਹੱਥ ਹੈ। 10 ਘੰਟੇ ਦੀ ਡਿਊਟੀ ਅਤੇ ਸੰਕਰਮਣ ਤੋਂ ਬਚਾਅ ਲਈ ਪਹਿਨੇ ਗਏ ਦਸਤਾਨੇ ਅਤੇ ਸੂਟ ਉਤਾਰਨ ਤੋਂ ਬਾਅਦ ਕਿਵੇਂ ਦਿਖਾਈ ਦੇ ਰਿਹਾ ਹੈ। ਅਵਨੀਸ਼ ਨੇ ਯੋਧਿਆਂ ਦੇ ਇਸ ਹੌਸਲੇ ਨੂੰ ਸਲਾਮ ਕੀਤਾ।
This is the hand of a doctor after removing his medical precautionary suit and gloves after 10 hours of duty.
Salute to the frontline heroes.👍🙏 pic.twitter.com/uuEzGZkWJx— Awanish Sharan (@AwanishSharan) June 19, 2020
ਕੋਰੋਨਾ ਯੋਧਿਆਂ ਦੇ ਦਰਦ ਬਿਆਨ ਕਰ ਰਹੀ ਇਸ ਤਸਵੀਰ ਨੂੰ ਦੇਖ ਲੋਕ ਭਾਵੁਕ ਹੋ ਗਏ, ਲੋਕਾਂ ਨੇ ਉਨ੍ਹਾਂ ਦੇ ਜਜਬੇ ਦੀ ਸ਼ਾਬਾਸ਼ੀ ਕੀਤੀ। ਇਸ ਤੋਂ ਬਾਅਦ ਹੋਰ ਸਿਹਤ ਕਰਮੀਆਂ ਨੇ ਵੀ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੀਆਂ – ਆਪਣੀਆਂ ਪੀੜਾਂ ਦੱਸੀਆਂ। ਹਾਲ ਦੇ ਦਿਨਾਂ ‘ਚ ਸੋਸ਼ਲ ਮੀਡੀਆ ‘ਤੇ ਕੋਰੋਨਾ ਨੂੰ ਲੈ ਕੇ ਕਈ ਵੀਡੀਓਜ਼ ਵਾਇਰਲ ਹੋਏ ਹਨ ਜੋ ਮੁਸ਼ਕਿਲ ਹਾਲਾਤ ਨੂੰ ਦਿਖਾਂਉਦੇ ਹਨ ਕਿ ਕਿਵੇਂ ਡਾਕਟਰਸ ਅਤੇ ਹੋਰ ਹੈਲਥ ਵਰਕਰਸ ਕੰਮ ਕਰ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.