IndiaTop News

ਹਿਮਾਚਲ ਵਿਚ ਵਿਦਿਆਰਥੀ ਰੈਗਿੰਗ ਮਾਮਲੇ ਵਿਚ ਪੰਜ ਵਿਦਿਆਰਥੀ ਮੁਅੱਤਲ

ਹਿਮਾਚਲ ਪ੍ਰਦੇਸ਼ ਦੇ ਜਿਲਾ ਸੋਲਨ ਦੇ ਸਕੂਲ ਵਿਚ ਵਿਦਿਆਰਥੀਆਂ ਵਲੋਂ ਵਿਦਿਆਰਥੀ ਨਾਲ ਕੀਤੀ ਰੈਗਿੰਗ ਮਾਮਲੇ ਵਿਚ ਪੰਜ ਨੂੰ ਮੁਅੱਤਲ ਕੀਤਾ ਗਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਜਿਲਾ ਸੋਲਨ  ਵਿਖੇ ਬਣੇ ਜਿਸ ਡਗਸ਼ਾਈ ਪਬਲਿਕ ਸਕੂਲ ਵਿਚ ਇਕ ਪੰਜਾਬ ਦੇ ਵਸਨੀਕ ਜਿਸ 9ਵੀਂ ਜਮਾਤ ਦੇ ਤਲਵਿੰਦਰ ਮਨੇਸ਼ ਨਾਲ 11ਵੀਂ ਅਤੇ 12ਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਵਲੋਂ ਰੈਗਿੰਗ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਇਹ ਘਟਨਾ ਪੰਜ ਸਤੰਬਰ ਦੀ ਵਾਪਰੀ ਹੈ,ਜਿਸਦਾ ਇਕ ਵੀਡੀਓ ਵੀ ਵਾਇਰਲ ਹੋਇਆ ਹੈ ।ਪ੍ਰਾਪਤ ਸੂਚਨਾ ਮੁਤਾਬਕ ਰੈਗਿੰਗ ਦੇ ਵਾਪਰੇ ਘਟਨਾਕ੍ਰਮ ਸਬੰਧੀ ਪੁਲਸ ਵਲੋਂ ਰੈਗਿੰਗ ਕਰਨ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਹੋਸਟਲ ਵਾਰਡਨ ਅਤੇ ਹੋਰ ਸਬੰਧਤ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਲਈ ਸਕੂਲ ਦਾ ਦੌਰਾ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਇਸ ਮਾਮਲੇ ਸਬੰਧੀ ਸਕੂਲ ਪਿ੍ਰੰਸੀਪਲ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ ।
ਡਗਸ਼ਾਈ ਪਬਲਿਕ ਸਕੂਲ ਵਿੱਚ ਹੋਈ ਰੈਗਿੰਗ ਘਟਨਾ ‘ਤੇ ਟਿੱਪਣੀ ਕਰਦਿਆਂ ਸੋਲਨ ਦੇ ਐਸ. ਪੀ. ਟੀ. ਐਸ. ਡੀ. ਵਰਮਾ ਨੇ ਕਿਹਾ ਕਿ ਰੈਗਿੰਗ ਵਿਰੁੱਧ ਸਖ਼ਤ ਕਾਨੂੰਨੀ ਪ੍ਰਬੰਧ ਹਨ ਅਤੇ ਅਜਿਹੀਆਂ ਘਟਨਾਵਾਂ ਨੂੰ ਕਿਸੇ ਵੀ ਪੱਧਰ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਵਿਦਿਆਰਥੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ।
ਸੋਲਨ ਵਿਖੇ ਸਕੂਲ ਵਿਚ ਜਿਨ੍ਹਾਂ ਸੀਨੀਅਰ ਵਿਦਿਆਰਥੀਆਂ ਵਲੋਂ ਜੋ ਜੂਨੀਅਰ ਵਿਦਿਆਰਥੀ ਨਾਲ ਰੈਗਿੰਗ ਕੀਤੀ ਗਈ ਸੀ ਦੇ ਮਾਮਲੇ ਵਿਚ ਪੰਜ ਨਾਬਾਲਗ ਵਿਦਿਆਰਥੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਜਾਂਚ ਹਿਮਾਚਲ ਪ੍ਰਦੇਸ਼ ਵਿਦਿਅਕ ਸੰਸਥਾਵਾਂ (ਰੈਗਿੰਗ ਦੀ ਮਨਾਹੀ) ਐਕਟ-2009 ਦੀ ਧਾਰਾ 3 ਦੇ ਤਹਿਤ, ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ ਕੀਤੀ ਜਾ ਰਹੀ ਹੈ ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button