ਹਿਮਾਚਲ ਦੇ ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ ਨੇ ਪੀਐਮ ਮੋਦੀ ਦੀ ਭਗਵਾਨ ਸ਼ਿਵ ਨਾਲ ਕੀਤੀ ਤੁਲਨਾ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ ਨੇ ਸ਼ਿਮਲਾ ਰਾਮ ਮੰਦਿਰ ‘ਚ ਸ਼ਿਵਰਾਤਰੀ ‘ਤੇ ਆਯੋਜਿਤ ਪ੍ਰੋਗਰਾਮ ‘ਚ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਸ਼ਿਵ ਦਾ ਅਵਤਾਰ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ 2019 ‘ਚ ਜਦੋਂ ਚੋਣ ਨਤੀਜੇ ਆਉਣੇ ਸਨ, ਉਸ ਤੋਂ 2 ਦਿਨ ਪਹਿਲਾਂ ਉਨ੍ਹਾਂ ਨੇ ਕੇਦਾਰਨਾਥ ‘ਚ 2 ਦਿਨ ਗੁਫਾ ‘ਚ ਬਿਤਾਏ ਸਨ ਅਤੇ ਉਨ੍ਹਾਂ ਨੂੰ ਸ਼ਿਵਜੀ ਦਾ ਵਰਦਾਨ ਪ੍ਰਾਪਤ ਹੈ।
ਬਲਦੇਵ ਸਿਰਸਾ ਨੇ ਸੁਣਾਈ ਕਿਸਾਨਾਂ ਨੂੰ ਖੁਸ਼ਖਬਰੀ!ਤੋੜਤਾ ਮੋਦੀ ਦਾ ਹੰਕਾਰ!ਬਾਗੋ-ਬਾਗ ਕਿਸਾਨ
ਹਿਮਾਚਲ ਦੇ ਮੰਤਰੀ ਨੇ ਅੱਗੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਜਿਸ ਤਰੀਕੇ ਨਾਲ ਪੀਐਮ ਮੋਦੀ ਇਸ ਬਿਮਾਰੀ ਨਾਲ ਨਿਬੜੇ ਹਨ, ਉਸ ਦੇ ਚੱਲਦਿਆਂ ਦੁਨੀਆ ‘ਚ ਉਨ੍ਹਾਂ ਨੂੰ ਸੰਸਾਰ ਨੇਤਾ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਸੁਰੇਸ਼ ਭਾਰਦਵਾਜ ਨੇ ਕਿਹਾ ਕਿ ਮਹਾਸ਼ਿਵਰਾਤਰੀ ਦੇ ਸੁਨੇਹੇ ਨੂੰ ਅਸੀਂ ਇਸ ਰੂਪ ‘ਚ ਦੇਖਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਦੇ ਚੋਣ ਤੋਂ ਬਾਅਦ ਅਤੇ ਨਤੀਜਿਆਂ ਤੋਂ ਪਹਿਲਾਂ ਕੇਦਾਰਨਾਥ ਗਏ ਸਨ ਅਤੇ ਦੋ ਦਿਨ ਗੁਫਾ ‘ਚ ਬਿਤਾਏ ਸਨ।
ਪੰਜਾਬ ਦੇ ਇਸ ਪਿੰਡ ‘ਚ ਲੱਗੀਆਂ ਰੌਣਕਾਂ,ਦੇਸ਼ਾਂ-ਵਿਦੇਸ਼ਾਂ ਤੋਂ ਵੀ ਆ ਰਹੇ ਫੋਨ,ਕਾਰਣ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ
ਉਸ ਤੋਂ ਬਾਅਦ ਚੋਣਾਂ ‘ਚ ਜਿੱਤ ਹਾਸਲ ਹੋਈ ਸੀ। ਉਨ੍ਹਾਂ ਨੂੰ ਸ਼ਿਵਜੀ ਦਾ ਵਰਦਾਨ ਪ੍ਰਾਪਤ ਹੈ। ਸ਼ਿਮਲਾ ਦੇ ਰਾਮ ਮੰਦਿਰ ‘ਚ ਸ਼ਿਵਰਾਤਰੀ ਦੇ ਖਾਸ ਤਿਉਹਾਰ ‘ਤੇ ਆਯੋਜਿਤ ਪ੍ਰੋਗਰਾਮ ‘ਚ ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ ਨੇ ਵੀ ਬਤੋਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਸਾਰੇ ਦੇਸ਼ ਵਾਸੀਆਂ ਨੂੰ ਸ਼ਿਵਰਾਤਰੀ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਿਵ ਦਾ ਅਵਤਾਰ ਕਰਾਰ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.