Breaking NewsD5 specialNewsSportsTop News

ਹਾਰਦਿਕ ਆਇਰਲੈਂਡ ਦੌਰੇ ‘ਤੇ ਭਾਰਤੀ ਟੀਮ ਦੀ ਕਰਨਗੇ ਕਪਤਾਨੀ 

ਮੁੰਬਈ : ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਨੇ ਬੁੱਧਵਾਰ ਨੂੰ ਆਇਰਲੈਂਡ ‘ਚ ਹੋਣ ਵਾਲੀ T20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਦੋ ਮੈਚਾਂ ਦੀ ਟੀ-20 ਸੀਰੀਜ਼ ‘ਚ ਗੁਜਰਾਤ ਟਾਈਟਨਸ ਨੂੰ ਪਹਿਲੇ ਸੈਸ਼ਨ ‘ਚ IPL ਖਿਤਾਬ ਜਿਤਾਉਣ ਵਾਲਾ Hardik Pandya ਭਾਰਤ ਦੀ ਕਪਤਾਨੀ ਕਰੇਗਾ। ਭੁਵਨੇਸ਼ਵਰ ਕੁਮਾਰ ਨੂੰ ਟੀਮ ਦਾ ਉਪ ਕਪਤਾਨ ਚੁਣਿਆ ਗਿਆ ਹੈ। ਇਸ ਸੀਰੀਜ਼ ‘ਚ ਸੰਜੂ ਸੈਮਸਨ, ਸੂਰਿਆਕੁਮਾਰ ਯਾਦਵ ਅਤੇ ਵੇਂਕਟੇਸ਼ ਟੀਮ ‘ਚ ਵਾਪਸੀ ਕਰ ਰਹੇ ਹਨ। ਆਈ.ਪੀ.ਐੱਲ. ‘ਚ ਸ਼ਾਨਦਾਰ ਬੱਲੇਬਾਜ਼ੀ ਨਾਲ ਆਪਣੀ ਪਛਾਣ ਬਣਾਉਣ ਵਾਲੇ ਰਾਹੁਲ ਤ੍ਰਿਪਾਠੀ ਨੂੰ ਉਨ੍ਹਾਂ ਦਾ ਪਹਿਲਾਂ ਕਾਲ-ਅਪ ਦਿੱਤਾ ਗਿਆ ਹੈ।

PPCC : Chandigarh ‘ਚ ਭਖਿਆ ਮਾਹੌਲ, ਚੱਪੇ-ਚੱਪੇ ’ਤੇ ਲਗਾਈ ਆਰਮੀ? ਵੱਡੇ ਐਕਸ਼ਨ ਦੀ ਤਿਆਰੀ | D5 Channel Punjabi

ਆਈ.ਪੀ.ਐੱਲ. 2022 ‘ਚ ਧਮਾਕੇਦਾਰ ਬੱਲੇਬਾਜ਼ੀ ਤੋਂ ਬਾਅਦ ਰਾਸ਼ਟਰੀ ਟੀਮ ‘ਚ ਵਾਪਸੀ ਕਰਨ ਵਾਲੇ ਦਿਨੇਸ਼ ਕਾਰਤਿਕ ਟੀਮ ‘ਚ ਬਰਕਰਾਰ ਹਨ। ਇਸ ਸੀਰੀਜ਼ ਦੇ ਸਮੇਂ ਭਾਰਤੀ ਟੀਮ ਦੇ ਸੀਨੀਅਰ ਖਿਡਾਰੀ ਇੰਗਲੈਂਡ ਦੌਰੇ ‘ਤੇ ਹੋਣਗੇ, ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਈਸ਼ਾਨ ਕਿਸ਼ਨ, ਰਿਤੁਰਾਜ, ਦੀਪਕ ਹੁੱਡਾ, ਉਮਰਾਨ ਮਲਿਕਅਤੇ ਅਰਸ਼ਦੀਪ ਸਿੰਘ ਵਰਗੇ ਖਿਡਾਰੀਆਂ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਅਕਤੂਬਰ 2022 ‘ਚ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇਨ੍ਹਾਂ ਖਿਡਾਰੀਆਂ ਕੋਲ ਆਪਣੇ ਪ੍ਰਦਰਸ਼ਨ ਨਾਲ ਬੀ.ਸੀ.ਸੀ.ਆਈ. ਦਾ ਧਿਆਨ ਆਰਕਸ਼ਿਤ ਕਰਨ ਦਾ ਮੌਕਾ ਹੈ।

Bishnoi ਨੇ ਖੋਲਿਆ ਮੂੰਹ! ਪੁਲਿਸ ਨੂੰ ਦੱਸਤਾ ਸੱਚ? | D5 Channel Punjabi

ਭਾਰਤੀ ਟੀਮ : ਹਾਰਦਿਕ ਪੰਡਯਾ (ਕਪਤਾਨ), ਭੁਵਨੇਸ਼ਵਰ ਕੁਮਾਰ (ਉਪ ਕਪਤਾਨ), ਇਸ਼ਾਨ ਕਿਸ਼ਨ, ਰਿਤੂਰਾਜ ਗਾਇਕਵਾੜ, ਸੰਜੂ ਸੈਮਸਨ, ਸੂਰਯਕੁਮਾਰ ਯਾਦਵ, ਵੈਂਕਟੇਸ਼ ਅਈਅਰ, ਦੀਪਕ ਹੁੱਡਾ, ਰਾਹੁਲ ਤ੍ਰਿਪਾਠੀ, ਦਿਨੇਸ਼ ਕਾਰਤਿਕ (ਵਿਕਟਕੀਪਰ), ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਹਰਸ਼ਲ ਪਟੇਲ, ਆਵੇਸ਼ ਖਾਨ, ਅਰਸ਼ਦੀਪ ਸਿੰਘ, ਉਮਰਾਨ ਮਲਿਕ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button