Breaking NewsD5 specialIndiaNews

ਹਾਥਰਸ ‘ਚ ਹੁਣ 6 ਸਾਲਾ ਬੱਚੀ ਨਾਲ ਦਰਿੰਦਗੀ, ਲਾਸ਼ ਲੈ ਕੇ ਸੜਕ ‘ਤੇ ਬੈਠਾ ਪਰਿਵਾਰ

ਹਾਥਰਸ : ਹਾਥਰਸ ‘ਚ ਅਜੇ ਇੱਕ ਧੀ ਨੂੰ ਇਨਸਾਫ ਮਿਲਿਆ ਨਹੀਂ ਕਿ ਇੱਕ ਹੋਰ ਧੀ ਨੂੰ ਦਰਿੰਦਿਆਂ ਨੇ ਨੌਚ ਦਿੱਤਾ। ਹਾਥਰਸ ਦੀ ਇੱਕ ਹੋਰ ਧੀ ਦੀ ਕੁਕਰਮ ਤੋਂ ਬਾਅਦ ਮੌਤ ਹੋ ਗਈ ਹੈ। 15 ਦਿਨ ਪਹਿਲਾਂ ਸਾਦਾਬਾਦ ਖੇਤਰ ਦੇ ਮਈ ਜਟੋਈ ਨਿਵਾਸੀ 6 ਸਾਲਾ ਬੱਚੀ ਦੇ ਨਾਲ ਅਲੀਗੜ ਜਿਲ੍ਹੇ ਦੇ ਇਗਲਾਸ ਪਿੰਡ ‘ਚ ਜ਼ਬਰ ਜ਼ਿਨਾਹ ਦੀ ਘਟਨਾ ਹੋਈ ਸੀ। ਕੁੜੀ ਦਾ ਦਿੱਲੀ ਦੇ ਇੱਕ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਸੀ ਜਿਸ ਦੌਰਾਨ ਉਸਦੀ ਦੀ ਮੌਤ ਹੋ ਗਈ ਹੈ। ਘਟਨਾ ਤੋਂ ਗੁੱਸਾਏ ਪਰਿਵਾਰਿਕ ਮੈਂਬਰਾਂ ਨੇ ਲਾਸ਼ ਨੂੰ ਸੜਕ ‘ਤੇ ਰੱਖਕੇ ਜਾਮ ਲਗਾ ਦਿੱਤਾ।

🔴 Live 🔴 ਰਾਹੁਲ ਗਾਂਧੀ ਦਾ ਵੱਡਾ ਐਲਾਨ! ਪੰਜਾਬ ਦੀ ਸਿਆਸਤ ‘ਚ ਆਇਆ ਭੂਚਾਲ! ਸੋਚਾਂ ‘ਚ ਪਾਈ ਮੋਦੀ ਸਰਕਾਰ!

ਗੁੱਸਾਏ ਪਰਿਵਾਰ ਦੀ ਮੰਗ ਹੈ ਕਿ ਜਦੋਂ ਤੱਕ ਸਹੀ ਆਰੋਪੀ ਨਹੀਂ ਫੜਿਆ ਜਾਵੇਗਾ ਅਤੇ ਇਗਲਾਸ ਐੱਸ.ਓ. ਨੂੰ ਮੁਅੱਤਲ ਨਹੀਂ ਕੀਤਾ ਜਾਵੇਗਾ ਤੱਦ ਤੱਕ ਉਸ ਬੱਚੀ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਮੌਕੇ ‘ਤੇ ਭਾਰੀ ਮਾਤਰਾ ‘ਚ ਪੁਲਿਸ ਫੋਰਸ ਤੈਨਾਤ ਹੈ। ਮਾਮਲੇ ‘ਚ ਪੁਲਿਸ ਨੇ ਆਰੋਪੀ ਨੂੰ ਤਾਂ ਗ੍ਰਿਫ਼ਤਾਰ ਕੀਤਾ ਹੈ ਪਰ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਠੀਕ ਆਰੋਪੀ ਨੂੰ ਨਹੀਂ ਫੜਿਆ ਹੈ। ਉੱਤਰ ਪ੍ਰਦੇਸ਼ ‘ਚ ਲਗਾਤਾਰ ਵੱਧ ਰਹੇ ਕੁਕਰਮ ਦੇ ਮਾਮਲੇ ਯੋਗੀ ਸਰਕਾਰ ਦੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜੇ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button