Breaking NewsD5 specialInternationalNewsTop News

ਹਸਪਤਾਲਾਂ ‘ਚ ਬੈਡ ਖਾਲੀ ਹੋਣ ਦੇ ਬਾਵਜੂਦ ਵੀ ਘਰਾਂ ‘ਚ ਮਰਨ ਨੂੰ ਮਜ਼ਬੂਰ ਨੇ ਮਰੀਜ਼

ਜਕਾਰਤਾ : ਇੰਡੋਨੇਸ਼ੀਆ ‘ਚ ਹਸਪਤਾਲਾਂ ‘ਤੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜਾਂ ਦਾ ਹੁਣ ਉਹੋ ਜਿਹਾ ਦਬਾਅ ਨਹੀਂ ਹੈ, ਜਿਹੋ ਜਿਹਾ ਜੁਲਾਈ ‘ਚ ਦੇਖਣ ਨੂੰ ਮਿਲਿਆ ਸੀ। ਇਸਦੇ ਬਾਵਜੂਦ ਦੇਸ਼ ਭਰ ਤੋਂ ਮਿਲ ਰਹੀਆਂ ਖਬਰਾਂ ਮੁਤਾਬਕ ਇੱਥੇ ਮੌਜੂਦ ਮਰੀਜਾਂ ਦੀ ਮੌਤ ਆਪਣੇ ਹੀ ਘਰਾਂ ‘ਚ ਹੋ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ ਇੰਡੋਨੇਸ਼ੀਆ ਦੇ ਹਸਪਤਾਲਾਂ ‘ਚ ਹੁਣ ਬੈੱਡ ਖਾਲੀ ਪਏ ਹਨ ਪਰ ਲੋਕ ਇਨ੍ਹਾਂ ਦਾ ਮੁਨਾਫ਼ਾ ਚੁੱਕਣ ਲਈ ਆ ਹੀ ਨਹੀਂ ਰਹੇ।

ਲਾਲ ਕਿਲ੍ਹੇ ਤੋਂ ਮੋਦੀ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ, ਕਿਸਾਨਾਂ ਨੇ ਵੀ ਦਿੱਤੀਆਂ ਟਰੈਕਟਰਾਂ ਦੀਆਂ ਰੇਸਾਂ !

ਕੋਰੋਨਾ ਇਨਫੈਕਸ਼ਨ ਦੀ ਸਥਿਤੀ ‘ਤੇ ਨਜ਼ਰ ਰੱਖਣ ਵਾਲੀ ਇਕ ਗੈਰ-ਸਰਕਾਰੀ ਸੰਸਥਾ ਲੇਪਾਰਕੋਵਿਡ-19 ਮੁਤਾਬਕ ਇਸ ਮਹੀਨੇ ਰੋਜ਼ਾਨਾ ਕਰੀਬ 50 ਮਰੀਜ਼ਾਂ ਦੀ ਮੌਤ ਆਪਣੇ-ਆਪਣੇ ਘਰਾਂ ‘ਚ ਹੋਈ ਜਿਨ੍ਹਾਂ ਦੀ ਗਿਣਤੀ ਸਰਕਾਰੀ ਤੌਰ ‘ਤੇ ਦੱਸੀ ਗਈ ਗਿਣਤੀ ‘ਚ ਸ਼ਾਮਲ ਨਹੀਂ ਹੈ। ਇਸ ਸੰਸਥਾ ਦਾ ਦਾਅਵਾ ਹੈ ਕਿ ਉਹ ਆਪਣੇ ਸਰੋਤਾਂ ਤੋਂ ਇਸ ਦੇ ਬਾਰੇ ‘ਚ ਜਾਣਕਾਰੀ ਇਕੱਠੀ ਕਰਦੀ ਹੈ। ਜੁਲਾਈ ‘ਚ ਰੋਜ਼ਾਨਾ ਮਰਨ ਵਾਲਿਆਂ ਦੀ ਗਿਣਤੀ 2400 ਤੱਕ ਪਹੁੰਚ ਗਈ ਸੀ। ਲੇਪਾਕੋਵਿਡ-19 ਦੇ ਡਾਟਾ ਵਿਸ਼ਲੇਸ਼ਕ ਫਰੀਜ਼ ਇਬਾਨ ਦਾ ਕਹਿਣਾ ਹੈ ਕਿ ਜੋ ਗਿਣਤੀ ਸਰਕਾਰ ਦੱਸਦੀ ਹੈ, ਉਹ ਅਸਲ ਗਿਣਤੀ ਤੋਂ ਬਹੁਤ ਘੱਟ ਹੈ।

ਮੋਦੀ ਦੇ ਬਰਾਬਰ ਰਕੇਸ਼ ਟਿਕੈਤ ਨੇ ਗੱਡਿਆ ਝੰਡਾ! ਕਿਸਾਨਾਂ ’ਚ ਖੁਸ਼ੀ ਦੀ ਲਹਿਰ!

ਲੇਪਾਰਕੋਵਿਡ-19 ਮੁਤਾਬਕ ਜੁਲਾਈ ਦੌਰਾਨ ਜ਼ਿਆਦਾਤਰ ਮੌਤਾਂ ਜਕਾਰਤਾ ‘ਚ ਹੋ ਰਹੀਆਂ ਸਨ। ਜਕਾਰਤਾ ਦੀ ਸਥਾਨਕ ਸਰਕਾਰ ਦੇਸ਼ ‘ਚ ਇਕੱਲਾ ਅਜਿਹਾ ਪ੍ਰਸ਼ਾਸਨ ਹੈ ਜੋ ਕੋਵਿਡ-19 ਨਾਲ ਘਰਾਂ ‘ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਰਦਾ ਹੈ। ਇੰਡੋਨੇਸ਼ੀਆ ਦਾ ਸਿਹਤ ਮੰਤਰਾਲਾ ਘਰ ‘ਚ ਮਰਨ ਵਾਲੇ ਮਰੀਜ਼ਾਂ ਦਾ ਰਿਕਾਰਡ ਨਹੀਂ ਰੱਖਦਾ। ਇਹ ਗੱਲ਼ ਮੰਤਰਾਲੇ ਦੀ ਬੁਲਾਰਨ ਸੀਤੀ ਨਾਦੀਆ ਤਰਮਿਜੀ ਨੇ ਵੀ ਅਮਰੀਕੀ ਟੀ.ਵੀ. ਚੈਨਲ ਨਾਲ ਗੱਲਬਾਤ ‘ਚ ਮੰਨੀ। ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਦੇ ਹਦਾਇਤਾਂ ਲੋਕਾਂ ਨੂੰ ਆਪਣੇ ਘਰ ‘ਚ ਇਕਾਂਤਵਾਸ ‘ਚ ਉਸ ਵੇਲੇ ਤੱਕ ਰਹਿਣਾ ਚਾਹੀਦਾ, ਜਦ ਤੱਕ ਉਸ ‘ਚ ਗੰਭੀਰ ਲੱਛਣ ਨਾ ਦਿਖੇ। ਗੰਭੀਰ ਲੱਛਣ ਦਿਖਦੇ ਹੀ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਹੋ ਜਾਣਾ ਚਾਹੀਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button