News

ਹਲਕਾ ਬਸੀ ਪਠਾਣਾ ਦੇ ਪਿੰਡਾਂ ਵਿੱਚ 100 ਫੀਸਦੀ ਵੈਕਸੀਨੇਸ਼ਨ ਕਰਵਾਉਣ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

18 ਸਾਲ ਤੋਂ 44 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਨੂੰ ਲਗਾਈ ਜਾਵੇਗੀ ਵੈਕਸੀਨੇਸਨ

ਬਸੀ ਪਠਾਣਾ, 23 ਜੂਨ
ਉਪ ਮੰਡਲ ਮੈਜਿਸਟਰੇਟ ਬਸੀ ਪਠਾਣਾ ਸ.ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 24 ਜੂਨ ਤੋਂ 27 ਜੂਨ ਤੱਕ ਬਸੀ ਪਠਾਣਾ ਇਲਾਕੇ ਦੇ 11 ਪਿੰਡਾਂ ਵਿੱਚ 100 ਫੀਸਦੀ ਵੈਕਸੀਨੇਸ਼ਨ ਕਰਵਾਉਣ ਲਈ ਕੈਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ 18 ਸਾਲ ਤੋਂ 44 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਨੂੰ ਕੋਵਿਡ-19 ਦੀ ਵੈਕਸੀਨੇਸ਼ਨ ਲਗਵਾਈ ਜਾਵੇਗੀ।

ਸ.ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮਿਤੀ 24 ਜੂਨ ਨੂੰ ਪਿੰਡ ਕਲੌੜ ਅਤੇ ਪਿੰਡ ਖੇੜੀ ਭਾਈ ਕੀ ਵਿਖੇ, ਮਿਤੀ 25 ਜੂਨ ਨੂੰ ਪਿੰਡ ਲੁਹਾਰੀ ਕਲਾਂ,ਭੰਗੂਆਂ ਅਤੇ ਨੰਦਪੁਰ ਵਿਖੇ ਮਿਤੀ 26 ਜੂਨ ਨੂੰ ਫਤਹਿਪੁਰ ਅਰਾਈਆਂ, ਬਹੇੜ, ਸ਼ਹੀਦਗੜ੍ਹ ਵਿਖੇ, ਮਿਤੀ 27 ਜੂਨ ਨੂੰ ਪਿੰਡ ਚੂੰਨੀ ਕਲਾਂ, ਭਟੇੜੀ ਅਤੇ ਡਡਿਆਣਾ ਵਿਖੇ 18 ਸਾਲ ਤੋਂ 44 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਨੂੰ ਕੋਵਿਡ-19 ਦੀ ਵੈਕਸੀਨੇਸਨ ਲਗਵਾਉਣ ਲਈ ਕੈਂਪ ਲਗਾਏ ਜਾਣਗੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿ ਉਹ ਅਫਵਾਹਾ ਤੇ ਯਕੀਨ ਨਾ ਕਰਨ ਅਤੇ ਅੱਗੇ ਹੋ ਕੇ ਵੈਕਸੀਨ ਲਗਵਾਉਣ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਨੂੰ ਲਗਾਉਣ ਨਾਲ ਕੋਰੋਨਾ ਹੋਣ ਤੇ ਵੀ ਵਿਅਕਤੀ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button