Breaking NewsD5 specialInternationalNewsTop News

ਹਰ ਰੋਜ ਜ਼ੂਮ ‘ਤੇ ਕਲਾਸ ਲਗਾਉਂਦੀ ਸੀ ਇਹ ਬਿੱਲੀ ! ਅਮਰੀਕੀ ਯੂਨੀਵਰਸਿਟੀ ਤੋਂ ਪੂਰੀ ਕੀਤੀ ‘ਗ੍ਰੈਜੂਏਸ਼ਨ’

ਵਾਸ਼ਿੰਗਟਨ : ਅਮਰੀਕਾ ‘ਚ ਇੱਕ ਬਿੱਲੀ ਨੇ ਹਾਲ ਹੀ ‘ਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਬਿੱਲੀ ਜ਼ੂਮ ‘ਤੇ ਆਪਣੀ ਮਾਲਕਣ ਦੀ ਹਰ ਕਲਾਸ ‘ਚ ਸ਼ਾਮਿਲ ਹੁੰਦੀ ਸੀ ਅਤੇ ਹੁਣ ਉਹ ਯੂਨੀਵਰਸਿਟੀ ਤੋਂ ‘ਗ੍ਰੈਜੂਏਟ’ ਹੋ ਚੁੱਕੀ ਹੈ। ਫ੍ਰਾਂਸੇਸਾ ਬਾਰਡੀਅਰ ਅਤੇ ਉਸ ਦੀ ਬਿੱਲੀ ਸੂਕੀ ਨੇ ਆਸਟਿਨ ਵਿਖੇ ਟੈਕਸਾਸ ਯੂਨੀਵਰਸਿਟੀ ਤੋਂ ਆਪਣੀਆਂ ਡਿਗਰੀਆਂ ਹਾਸਲ ਕੀਤੀਆਂ। ਆਪਣੀਆਂ ਕਲਾਸਾਂ ਦੌਰਾਨ ਘਰ ਵਿਚ ਫ੍ਰਾਂਸੇਸਾ ਜ਼ਿਆਦਾਤਰ ਆਪਣੀ ਬਿੱਲੀ ਨਾਲ ਹੁੰਦੀ ਸੀ। ਹੌਲੀ-ਹੌਲੀ ਸੂਕੀ ਨੇ ਫ੍ਰਾਂਸੇਸਾ ਨਾਲ ਜ਼ੂਮ ‘ਤੇ ਨਿਯਮਿਤ ਕਲਾਸਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ।

Moose wala ਦੇ ਕਾਤ+ਲਾਂ ਦੀ ਹੋਈ ਪਹਿਚਾਣ! ਸਵਾਲਾਂ ਦੇ ਘੇਰੇ ‘ਚ ਨਾਲ ਦਾ ਸਾਥੀ | D5 Channel Punjabi

ਫ੍ਰਾਂਸੇਸਾ ਨੇ ਇੰਸਟਾਗ੍ਰਾਮ ‘ਤੇ ਟੋਪੀ ਅਤੇ ਗਾਊਨ ‘ਚ ਆਪਣੀ ਅਤੇ ਸੂਕੀ ਦੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ‘ਚ ਬਿੱਲੀ ਵੀ ਗਾਊਨ ਅਤੇ ਟੋਪੀ ‘ਚ ਨਜ਼ਰ ਆ ਰਹੀ ਹੈ। ਫ੍ਰਾਂਸਿਸਕਾ ਨੇ ਲਿਖਿਆ- ‘ਹਾਂ, ਮੇਰੀ ਬਿੱਲੀ ਨੇ ਮੇਰੇ ਨਾਲ ਜ਼ੂਮ ਦੇ ਸਾਰੇ ਲੈਕਚਰ ਅਟੈਂਡ ਕੀਤੇ ਹਨ। ਇਸ ਲਈ ਅਸੀਂ ਦੋਵੇਂ ਇਕੱਠੇ ਆਸਟਿਨ ਵਿਖੇ ਟੈਕਸਾਸ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਏ ਹਾਂ। ਉਸ ਨੇ ਕਿਹਾ ਕਿ ਜ਼ਿਆਦਾਤਰ ਸਮਾਂ ਮੈਂ ਆਪਣੇ ਅਪਾਰਟਮੈਂਟ ਵਿੱਚ ਸੀ ਅਤੇ ਮੇਰੀ ਬਿੱਲੀ ਹਮੇਸ਼ਾ ਮੇਰੇ ਨਾਲ ਰਹਿੰਦੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button