PunjabTop News

ਹਰ ਜ਼ਿਲ੍ਹੇ ’ਚ AGTF ਥਾਣਾ ਬਣਾਉਣ ਦੀ ਤਿਆਰੀ

ਸੂਬੇ ਦੇ ਹਰ ਜ਼ਿਲ੍ਹੇ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦਾ ਥਾਣਾ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਵੇਂ ਹਰ ਜ਼ਿਲ੍ਹੇ ਵਿਚ ਮਹਿਲਾ ਸੈੱਲ, ਆਰਥਿਕ ਅਪਰਾਧ ਸ਼ਾਖਾ, ਆਈਟੀ ਸੈੱਲ ਆਦਿ ਬਣਾਏ ਗਏ ਹਨ ਉਸੇ ਤਰ੍ਹਾਂ ਏਜੀਟੀਐੱਫ ਦੇ ਥਾਣੇ ਵੀ ਬਣਨਗੇ।ਏਜੀਟੀਐੱਫ ਦੇ ਗਠਨ ਤੋਂ ਬਾਅਦ ਹਾਲੇ ਤੱਕ ਇਕ ਵੀ ਪੁਲਿਸ ਥਾਣਾ ਸਥਾਪਤ ਨਹੀਂ ਕੀਤਾ ਗਿਆ ਹੈ, ਹਾਲਾਂਕਿ ਇਕ ਥਾਣੇ ਦੀ ਤਜਵੀਜ਼ ਦਿੱਤੀ ਗਈ ਹੈ। ਥਾਣੇ ਬਣਾਉਣ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਗੈਂਗਸਟਰਾਂ ਨੂੰ ਲੈ ਕੇ ਕੋਈ ਵੀ ਜਾਣਕਾਰੀ ਲੀਕ ਨਾ ਹੋਵੇ।

ਹਾਲੇ ਤੱਕ ਏਜੀਟੀਐੱਫ ਦੇ ਹਰ ਮਾਮਲੇ ਲਈ ਹੈੱਡਕੁਆਰਟਰ ਆਉਣਾ ਪੈਂਦਾ ਹੈ। ਕਿਉਂਕਿ ਹਰ ਮਾਮਲੇ ਵਿਚ ਜਾਂਚ ਅਧਿਕਾਰੀ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਹਰ ਮਾਮਲੇ ਲਈ ਹੈੱਡਕੁਆਰਟਰ ਪੁੱਜੇ। ਇਸ ਲਈ ਇਹ ਜ਼ਰੂਰੀ ਹੈ ਕਿ ਜ਼ਿਲ੍ਹਿਆਂ ਵਿਚ ਏਜੀਟੀਐੱਫ ਦੀਆਂ ਯੂਨਿਟਾਂ ਹੋਣ। ਯੂਨਿਟਾਂ ਬਣਾਉਣ ਲਈ ਵਿੱਤੀ ਵਿਸ਼ਲੇਸ਼ਣ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਗੈਂਗਸਟਰਾਂ ਖ਼ਿਲਾਫ਼ ਗਵਾਹੀ ਦੇਣ ਵਾਲਿਆਂ ਦੀ ਸੁਰੱਖਿਆ ਲਈ ਪੰਜਾਬ ਗਵਾਹ ਸਰਪ੍ਰਸਤੀ ਯੋਜਨਾ 2024 ਵਿਚ ਸੋਧ ਵੀ ਕੀਤੀ ਜਾਵੇਗੀ।

ਉੱਥੇ ਪੰਜਾਬ ਪੁਲਿਸ ਐੱਸਓਪੀ ਤਿਆਰ ਕਰਨ ਵਿਚ ਜੁਟ ਗਈ ਹੈ। ਕਿਸੇ ਵੀ ਗੈਂਗਸਟਰ ਨਾਲ ਜੁੜੀ ਸਰਗਰਮੀਆਂ ’ਤੇ ਸੂਚਨਾ ਮਿਲਦੇ ਹੀ ਐੱਫਆਈਆਰ ਦਰਜ ਕਰਨਾ ਲਾਜ਼ਮੀ ਹੋਵੇਗਾ ਪਰ ਇਹ ਐੱਫਆਈਆਰ ਜਨਤਕ ਪੋਰਟਲ ’ਤੇ ਅਪਲੋਡ ਨਹੀਂ ਹੋਵੇਗੀ। ਪ੍ਰਭਾਵੀ ਜਾਂਚ ਯਕੀਨੀ ਬਣਾਉਣ ਲਈ ਅਜਿਹੇ ਮਾਮਲਿਆਂ ਦੀ ਜਾਂਚ ਡੀਐੱਸਪੀ ਤੋਂ ਹੇਠਲੇ ਰੈਂਕ ਦੇ ਅਧਿਕਾਰੀ ਨਹੀਂ ਕਰ ਸਕਣਗੇ। ਗੈਂਗਸਟਰ ਅਪਰਾਧਾਂ ਦੀ ਸ਼ਿਕਾਇਤ ਲਈ ਟੋਲ ਫ੍ਰੀ ਹੈਲਪਲਾਈਨ, ਈਮੇਲ ਆਈਡੀ ਅਤੇ ਆਨਲਾਈਨ ਪੋਰਟਲ ਸਥਾਪਤ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button